ਤਰਨਤਾਰਨ/ਬਟਾਲਾ: ਹਾਦਸਿਆਂ ਦੇ ਬਾਵਜੂਦ ਪੰਜਾਬ ਵਿੱਚ ਲੋਕ ਚਾਇਨਾ ਡੋਰ ਦੀ ਵਰਤੋਂ ਕਰਨ ਤੋਂ ਬਾਜ ਨਹੀਂ ਆ ਰਹੇ। ਹਾਲੇ ਲੰਘੇ ਕੱਲ੍ਹ ਦੀ ਗੱਲ ਹੈ ਕਿ ਇਕ ਚਾਰ ਸਾਲ ਦੇ ਮਾਸੂਮ ਦੇ ਮੂੰਹ ਉੱਤੇ ਚਾਇਨਾ ਡੋਰ ਫਿਰਨ ਨਾਲ ਉਸਦੇ ਕਰੀਬ 120 ਟਾਂਕੇ ਲੱਗੇ ਹਨ। ਇਸ ਤੋਂ ਇਲਾਵਾ ਹੋਰ ਵੀ ਕਈ ਥਾਈਂ ਚਾਇਨਾ ਡੋਰ ਕਰਕੇ ਹਾਦਸੇ ਵਾਪਰੇ ਹਨ। ਹੁਣ ਗੁਰਦਾਸਪੁਰ ਦੇ ਬਟਾਲਾ ਅਤੇ ਤਰਨਤਾਰਨ ਵਿਚ ਦੋ ਲੋਕ ਇਸ ਡੋਰ ਦਾ ਸ਼ਿਕਾਰ ਬਣੇ ਹਨ।
5 ਸਾਲ ਦੀ ਬੱਚੀ ਜ਼ਖਮੀ : ਤਰਨਤਾਰਨ ਵਿਖੇ 5 ਸਾਲ ਦੇ ਬੱਚੇ ਦੀ ਗਰਦਨ ਵਿਚ ਚਾਈਨਾ ਡੋਰ ਫਿਰਨ ਕਰਨ ਉਸਦੀ ਹਾਲਤ ਗੰਭੀਰ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬੱਚੇ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਬੱਚਾ ਆਪਣੇ ਘਰ ਵਾਲਿਆਂ ਨਾਲ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾ ਰਿਹਾ ਸੀ ਤਾਂ ਅਚਾਨਕ ਰਸਤੇ ਵਿਚ ਉਪਰੋਂ ਦੀ ਲੰਘਦੀ ਚਾਇਨਾ ਡੋਰ ਬੱਚੇ ਦੇ ਗਲੇ ਵਿਚ ਫਿਰ ਗਈ ਅਤੇ ਬੱਚੇ ਦੀ ਗਰਦਨ ਉੱਤੇ ਗੰਭੀਰ ਜ਼ਖਮ ਹੋਣ ਕਾਰਨ ਅਤੇ ਬਹੁਤ ਖੂਨ ਵਗਣ ਨਾਲ ਬੱਚੇ ਨੂੰ ਤੁਰੰਤ ਜਖਮੀ ਹਾਲਤ ਵਿੱਚ ਇਲਾਜ ਲਈ ਹਸਪਤਾਲ ਭਰਤੀ ਕਰਾਇਆ ਗਿਆ ਹੈ। ਪਰਿਵਾਰ ਨੇ ਪ੍ਰਸ਼ਾਸਨ ਉੱਤੇ ਵੀ ਵੱਡੇ ਸਵਾਲ ਚੁੱਕੇ ਹਨ।
ਇਹ ਵੀ ਪੜ੍ਹੋ: ਚਾਈਨਾ ਡੋਰ ਦੀ ਲਪੇਟ ਵਿੱਚ ਮਾਸੂਮ ਆਇਆ, ਮੂੰਹ ਉੱਤੇ ਲੱਗੇ 120 ਟਾਂਕੇ !
ਬਾਲ-ਬਾਲ ਬਚਿਆ ਵਿਅਕਤੀ: ਉੱਧਰ, ਗੁਰਦਾਸਪੁਰ ਦੇ ਬਟਾਲਾ ਰੋਡ ਤੋਂ ਦੁਕਾਨ ਦਾ ਸਮਾਂਨ ਲੈਕੇ ਸਕੂਟਰੀ ਉੱਤੇ ਵਾਪਿਸ ਘਰ ਜਾ ਰਹੇ ਇਕ ਵਿਅਕਤੀ ਦੇ ਗੱਲ ਵਿੱਚ ਚਾਈਨਾ ਡੋਰ ਫਸਣ ਕਾਰਨ ਵਿਅਕਤੀ ਜ਼ਖਮੀ ਹੋ ਗਿਆ ਅਤੇ ਚਾਈਨਾ ਡੋਰ ਨੇ ਉਸਦੀ ਪਹਿਨੀ ਹੋਈ ਜੈਕਟ ਵੀ ਬੁਰੀ ਤਰ੍ਹਾਂ ਨਾਲ ਕਟ ਦਿੱਤਾ ਪਰ ਜੇਕਰ ਵਿਅਕਤੀ ਨੇ ਜੈਕਟ ਨਾ ਪਹਿਨੀ ਹੁੰਦੀ ਤਾਂ ਇਹ ਡੋਰ ਉਸ ਦਾ ਗਲਾ ਵੀ ਕਟ ਸਕਦੀ ਸੀ ਪਰ ਜੈਕਟ ਪਾਈ ਹੋਣ ਕਰਕੇ ਵਿਅਕਤੀ ਦੀ ਜਾਨ ਬਚ ਗਈ। ਜ਼ਖਮੀ ਵਿਅਕਤੀ ਅਰਜਨ ਦਾਸ ਨੇ ਦੱਸਿਆ ਕਿ ਉਸਦੀ ਜਾਨ ਤਾਂ ਬਚ ਗਈ ਪਰ ਇਹ ਚਾਈਨਾ ਡੋਰ ਕਈਆਂ ਲੋਕਾਂ ਦੀ ਜਾਨ ਲੈ ਚੁੱਕੀ ਹੈ। ਇਸ ਲਈ ਉਹਨਾਂ ਨੇ ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਇਸ ਡੋਰ ਉੱਤੇ ਪੂਰੀ ਪਾਬੰਦੀ ਲਗਾਈ ਜਾਵੇ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਚਾਇਨਾ ਡੋਰ ਵੇਚਣ ਵਾਲਿਆਂ ਉੱਤੇ ਪਰਚੇ ਦਰਜ ਕਰਨੇ ਚਾਹੀਦੇ ਹਨ।