ETV Bharat / state

ਕਿਸਾਨਾਂ ਦੀ ਕੇਂਦਰ ਨੂੰ ਵੱਡੀ ਚਿਤਾਵਨੀ - ਕੇਂਦਰ ਦਾ ਫੈਲਾਇਆ ਭਰਮ

ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਚ ਕੇਂਦਰ ਖਿਲਾਫ਼ ਰੋਸ ਦੀ ਲਹਿਰ ਭਖਦੀ ਜਾ ਰਹੀ ਹੈ।ਕਾਨੂੰਨ ਰੱਦ ਕਰਵਾਉਣ ਕਰਵਾਉਣ ਨੂੰ ਲੈਕੇ ਕਿਸਾਨਾਂ ਦਾ ਦਿੱਲੀ ਕੂਚ ਜਾਰੀ ਹੈ।ਕਿਸਾਨਾਂ ਨੇ ਕੇਂਦਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਕਾਨੂੰਨ ਰੱਦ ਨਹੀਂ ਕੀਤੇ ਤਾਂ ਉਹ ਦਿੱਲੀ ਬਾਰਡਰਾਂ ਤੇ ਹੀ ਡਟੇ ਰਹਿਣਗੇ।

ਕਿਸਾਨਾਂ ਦੀ ਕੇਂਦਰ ਨੂੰ ਵੱਡੀ ਚਿਤਾਵਨੀ
ਕਿਸਾਨਾਂ ਦੀ ਕੇਂਦਰ ਨੂੰ ਵੱਡੀ ਚਿਤਾਵਨੀ
author img

By

Published : May 20, 2021, 6:06 PM IST

ਗੁਰਦਾਸਪੁਰ:ਜ਼ਿਲ੍ਹੇ ਦੇ ਪਿੰਡ ਅਚਲ ਸਾਹਿਬ ਤੋਂ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵਲੋਂ ਕਿਸਾਨਾਂ ਦਾ ਜਥਾੱ ਦਿੱਲੀ ਰਵਾਨਾ ਹੋਇਆ ਹੈਂ। ਕਰੀਬ 50 ਗੱਡੀਆਂ ਦੇ ਜੱਥਾ ਦਿੱਲੀ ਵੱਲ ਰਵਾਨਾ ਹੋਇਆ ਹੈ ।ਇਹ ਰਵਾਨਾ ਹੋਏ ਕਿਸਾਨ ਸ਼ੰਭੂ ਬਾਰਡਰ ਤੇ ਇਕੱਠੇ ਹੋਣਗੇ ਇੱਥੇ ਹੀ 5 ਜ਼ਿਲ੍ਹਿਆਂ ਦੇ ਕਿਸਾਨਾਂ ਇਕੱਠੇ ਹੋ ਕੇ ਸਿੰਘੂ ਬਾਰਡਰ ਤੇ ਪਹੁੰਚਣਗੇ

ਕਿਸਾਨਾਂ ਦੀ ਕੇਂਦਰ ਨੂੰ ਵੱਡੀ ਚਿਤਾਵਨੀ
ਕਿਸਾਨਾਂ ਨੇ ਰਵਾਨਾ ਹੋਣ ਮੌਕੇ ਕੇਂਦਰ ਖਿਲਾਫ਼ ਜੰਮ ਕੇ ਭੜਾਸ ਕੱਢਦਿਆਂ ਨਾਅਰੇਬਾਜੀ ਕੀਤੀ। ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਅਸੀਂ ਜ਼ਿਲ੍ਹਾ ਗੁਰਦਾਸਪੁਰ ਤੋਂ ਜਥਾ ਲੈਕੇ ਰਵਾਨਾਂ ਹੋ ਰਹੇ ਹਾਂ ਅਤੇ ਰਸਤੇ ਵਿਚ ਅਸੀਂ 5 ਜ਼ਿਲ੍ਹਿਆਂ ਦੇ ਕਿਸਾਨ ਇਕੱਠੇ ਹੋਵਾਂਗੇ ਅਤੇ ਦਿੱਲੀ ਮੋਰਚੇ ਵਿਚ ਪਹੁੰਚਾਂਗੇੇ । ਕਿਸਾਨਾਂ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਜੋ ਕਿਸਾਨ ਮਾਰੂ ਨੀਤੀ ਆਪਣਾ ਰਹੀ ਹੈ ਅਸੀਂ ਉਸ ਨੀਤੀ ਨੂੰ ਚਲਣ ਨਹੀਂ ਦੇਵਾਂਗੇ।

ਕਿਸਾਨਾਂ ਨੇ ਕਿਹਾ ਕਿ ਕੇਂਦਰ ਨੂੰ ਆਪਣਾ ਫੈਸਲਾ ਵਾਪਿਸ ਲੈਣਾ ਹੀ ਹੋਵੇਗਾ।ਉਨ੍ਹਾਂ ਕਿਹਾ ਕਿ ਅਸੀਂ ਦਿੱਲੀ ਮੋਰਚੇ ਨੂੰ ਮਜ਼ਬੂਤ ਕਰਨ ਲਈ ਜਾ ਰਹੇ ਹਾਂ ਤੇ ਉਹ ਮੋਰਚੇ ਨੂੰ ਕਮਜ਼ੋਰ ਨਹੀਂ ਪੈਣ ਦੇਣਗੇ। ਕਿਸਾਨਾਂ ਨੇ ਕਿਹਾ ਕਿ ਇਸ ਲਈ ਕੋਈ ਵੀ ਕੁਰਬਾਨੀ ਦੇਣੀ ਪਵੇ ਅਸੀਂ ਦਵਾਂਗੇ।

ਕਿਸਾਨਾਂ ਕਿਹਾ ਕਿ ਕੋਰੋਨਾ ਬਿਮਾਰੀ ਹੈ ਮਹਾਮਾਰੀ ਨਹੀਂ ਹੈ ਇਹ ਸਭ ਕੇਂਦਰ ਦਾ ਫੈਲਾਇਆ ਭਰਮ ਹੈ । ਅਸੀਂ ਮੋਰਚੇ ਵਿਚ ਮਰ ਜਾਵਾਂਗੇ ਪਰ ਵਾਪਿਸ ਨਹੀਂ ਆਵਾਂਗੇ ਕੋਰੋਣਨਾ ਦੀ ਆੜ ਵਿਚ ਕੇਂਦਰ ਕਿਸਾਨਾਂ ਨੂੰ ਦਬਾਉਣਾ ਚਾਹੁੰਦੀ ਹੈ ।
ਇਹ ਵੀ ਪੜੋ:ਸਿੱਧੂ ਵੱਲੋਂ ਵਿਧਾਇਕਾਂ ਤੇ ਪਾਰਟੀ ਵਰਕਰਾਂ ਨੂੰ ਹਾਈਕਮਾਂਡ ਤੱਕ ਸੱਚ ਪਹੁੰਚਾਉਣ ਦੀ ਅਪੀਲ

ETV Bharat Logo

Copyright © 2024 Ushodaya Enterprises Pvt. Ltd., All Rights Reserved.