ਗੁਰਦਾਸਪੁਰ: ਗੁਰਦੁਆਰਾ ਨਨਕਾਣਾ ਸਾਹਿਬ ਸਾਕੇ ਨੂੰ 100 ਸਾਲ ਹੋ ਚੁਕੇ ਹਨ। ਇਸ ਸਾਕੇ ਨੂੰ ਮਨਾਉਣ ਲਈ ਸ੍ਰੀ ਨਨਕਾਣਾ ਸਾਹਿਬ ਸਾਕਾ ਦੇ ਸ਼ਹੀਦ ਹੋਏ ਭਾਈ ਲਕਸ਼ਮਣ ਸਿੰਘ ਦੇ ਪਰਿਵਾਰ ਦੇ ਪਿੰਡ ਗੋਧਰਪੁਰਾ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਿੰਨ ਦਿਨ ਦੇ ਧਾਰਮਿਕ ਗੁਰਮੀਤ ਸਮਾਗਮ ਆਰੰਭ ਹੋ ਚੁਕੇ ਹਨ। ਪਿੰਡ ਗੋਧਰਪੁਰ ਵਿਖੇ ਸ਼ਹੀਦ ਭਾਈ ਲਕਸ਼ਮਣ ਸਿੰਘ ਅਤੇ ਨਨਕਾਣਾ ਸਾਕਾ 'ਚ ਸ਼ਹੀਦ ਹੋਏ ਸਿੱਖਾਂ ਦੀ ਯਾਦ 'ਚ ਸ਼ੋਸਭਿਤ ਗੁਰਦੁਆਰਾ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਆਰੰਭ ਹੋਏ। ਐਸਜੀਪੀਸੀ ਵੱਲੋਂ ਸਕੂਲੀ ਬੱਚਿਆਂ ਦੇ ਦਸਤਾਰ ਸਜਾਉਣ ਅਤੇ ਗੁਰਬਾਣੀ ਕੰਠ ਦੇ ਮੁਕਾਬਲੇ ਕਰਵਾਏ ਗਏ ਤੇ ਵੱਖ-ਵੱਖ ਧਾਰਮਿਕ ਜਥਿਆਂ ਵੱਲੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ, ਸ਼ਬਦ ਕੀਰਤਨ ਕੀਤਾ ਗਿਆ।
ਸ੍ਰੀ ਨਨਕਾਣਾ ਸਾਹਿਬ ਸਾਕੇ 'ਚ ਸ਼ਹੀਦ ਹੋਏ ਭਾਈ ਲਕਸ਼ਮਣ ਸਿੰਘ ਅਤੇ ਹੋਰਨਾਂ ਸਿੱਖਾਂ ਦੀ ਸ਼ਹਾਦਤ ਨੂੰ ਨਤਮਸਤਕ ਹੁੰਦੇ ਹੋਏ ਉਨ੍ਹਾਂ ਦੀ ਯਾਦ ਵਿੱਚ ਗੁਰਦਾਸਪੁਰ ਦੇ ਪਿੰਡ ਗੋਧਰਪੁਰ ਵਿਖੇ ਸਾਕਾ ਨਨਕਾਣਾ ਸਾਹਿਬ ਦੀ 100 ਸਾਲਾਂ ਸ਼ਤਾਬਦੀ ਦੇ ਚਲਦੇ ਤਿੰਨ ਦਿਨਾਂ ਤਕ ਗੁਰਮੀਤ ਸਮਾਗਮ ਕਰਵਾਏ ਜਾ ਰਹੇ ਹਨ। ਸ਼ਹੀਦ ਭਾਈਲਕਸ਼ਮਣ ਸਿੰਘ ਜੀ ਦੇ ਪਰਿਵਾਰ ਤੋਂ ਗੁਰਵਿੰਦਰ ਸਿੰਘ ਨੇ ਦੱਸਿਆ ਦੀ ਉਨ੍ਹਾਂ ਦੇ ਪੜਦਾਦਾ ਸ਼ਹੀਦ ਲਕਸ਼ਮਣ ਸਿੰਘ ਦੇ ਭਰਾ ਸਨ। ਉਨ੍ਹਾਂ ਜਦੋਂ ਭਾਰਤ ਪਾਕਿਸਤਾਨ ਦਾ ਵੰਡ ਹੋਈ ਤਾਂ ਉਨ੍ਹਾਂ ਦਾ ਪਰਿਵਾਰ ਇੱਥੇ ਗੁਰਦਾਸਪੁਰ ਦੇ ਪਿੰਡ ਗੋਧਰਪੁਰ ਵਿੱਚ ਆ ਵਸਿਆ ਸੀ। ਗੁਰਵਿੰਦਰ ਸਿੰਘ ਦੱਸਦੇ ਹਨ ਕਿ ਭਾਈ ਲਕਸ਼ਮਣ ਸਿੰਘ ਦੀ ਧਰਮ ਪਤਨੀ ਇੰਦਰ ਕੌਰ ਵੀ ਇੱਥੇ ਇਸ ਪਿੰਡ ਵਿੱਚ ਰਹਿੰਦੇ ਰਹੇ ਹਨ।
ਉਨ੍ਹਾਂ ਕਿਹਾ ਕਿ ਭਾਰਤ ਪਾਕਿਸਤਾਨ ਵੰਡ ਦੇ ਬਾਅਦ ਲਗਾਤਾਰ ਉਨ੍ਹਾਂ ਦਾ ਪਰਿਵਾਰ ਅਤੇ ਇਲਾਕੇ ਦੇ ਲੋਕ ਉਨ੍ਹਾਂ ਦੀ ਯਾਦ ਵਿੱਚ ਇੱਥੇ ਧਾਰਮਿਕ ਸਮਾਗਮ ਕਰਵਉਦੇ ਹਨ। ਗੁਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਦਾ ਮਲਾਲ ਹੈ ਕਿ ਪੰਥ ਨੇ 100 ਸਾਲ ਇਸ ਸਾਕੇ ਨੂੰ ਯਾਦ ਹੀ ਨਹੀਂ ਕੀਤਾ। 100 ਸਾਲ ਬਾਅਦ ਹੁਣ ਇਸ ਵਾਰ 21 ਫਰਵਰੀ 2021 ਨੂੰ 100 ਸਾਲ ਹੋਣ ਜਾ ਰਹੇ ਹਨ। ਇਸ ਨੂੰ ਲੈ ਕੇ ਸ਼੍ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਨੇ ਉਨ੍ਹਾਂ ਦੇ ਪਿੰਡ 'ਚ ਤਿੰਨ ਦਿਨਾਂ ਦੇ ਧਾਰਮਿਕ ਗੁਰਮੀਤ ਸਮਾਗਮ ਕਰਵਾਏ ਜਾ ਰਹੇ ਹਨ।
ਇਹ ਵੀ ਪੜ੍ਹੋ: ਵਿਆਹ 'ਚ ਸਰਕਾਰੀ ਸਾਲਟ ਰਾਈਫਲ ਨਾਲ ਫਾਇਰਿੰਗ, ਵੀਡੀਓ ਵਾਇਰਲ
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਗੱਲ ਦਾ ਬਹੁਤ ਦੁੱਖ ਹੈ ਕਿ ਕੇਂਦਰ ਸਰਕਾਰ ਵੱਲੋਂ ਜੋ ਸਿੱਖ ਜਥੇ ਨੂੰ ਪਾਕਿਸਤਾਨ ਜਾਣ ਤੋਂ ਰੋਕ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਹਮੇਸ਼ਾ ਹੀ ਸਿੱਖ ਵਿਰੋਧੀ ਰਹੀ ਹੈ। ਇਸ ਦੇ ਨਾਲ ਹੀ ਇਥੇ ਸਮਾਗਮ 'ਚ ਪਹੁੰਚੇ ਸਿੱਖ ਪ੍ਰਚਾਰਕਾਂ ਵੱਲੋਂ ਸਾਕਾ ਨਨਕਾਣਾ ਸਾਹਿਬ ਅਤੇ ਭਾਈ ਲਕਸ਼ਮਣ ਸਿੰਘ ਦੇ ਇਤਿਹਾਸ ਬਾਰੇ ਚਾਨਣਾ ਪਾਇਆ।