ETV Bharat / state

ਕਿਸਾਨਾਂ ਨੂੰ ਮੰਡੀ 'ਚ ਜਾਣ ਲਈ ਪਾਸ ਜਾਰੀ ਕਰਨ ਵਾਲੀ ਵੈਬ ਸਾਈਟ ਪਹਿਲੇ ਦਿਨ ਬੰਦ - curfew

ਕਰਫਿਊ ਦੌਰਾਨ ਪੰਜਾਬ ਸਰਕਾਰ ਵੱਲੋਂ ਕਣਕ ਦੀ ਖ਼ਰੀਦ 15 ਅਪ੍ਰੈਲ ਤੋਂ ਸ਼ੁਰੂ ਹੋ ਗਈ ਹੈ। ਕੋਰੋਨਾ ਮਹਾਂਮਾਰੀ ਦੇ ਚੱਲਦੇ ਸੂਬਾ ਸਰਕਾਰ ਵੱਲੋਂ ਮੰਡੀਆਂ ਵਿੱਚ ਪੁੱਖਤੇ ਪ੍ਰਬੰਧ ਕੀਤੇ ਜਾ ਰਹੇ ਹਨ ਪਰ ਖ਼ਰੀਦ ਦੇ ਪਹਿਲੇ ਹੀ ਦਿਨ ਕਿਸਾਨਾਂ ਨੂੰ ਜਾਰੀ ਕਰਨ ਵਾਲੇ ਪਾਸ ਦੀ ਵੈੱਬ ਸਾਈਟ ਬੰਦ ਹੈ ਜਿਸ ਤਹਿਤ ਕਿਸਾਨ ਚਿੰਤਤ ਹਨ।

ਫ਼ੋੋਟੋ
ਫ਼ੋੋਟੋ
author img

By

Published : Apr 30, 2020, 9:00 AM IST

ਫ਼ਿਰੋਜ਼ਪੁਰ: ਕਰਫਿਊ ਦੌਰਾਨ ਪੰਜਾਬ ਸਰਕਾਰ ਵੱਲੋਂ ਕਣਕ ਦੀ ਖ਼ਰੀਦ 15 ਅਪ੍ਰੈਲ ਤੋਂ ਸ਼ੁਰੂ ਹੋ ਗਈ ਹੈ। ਕੋਰੋਨਾ ਮਹਾਂਮਾਰੀ ਦੇ ਚੱਲਦੇ ਸੂਬਾ ਸਰਕਾਰ ਵੱਲੋਂ ਮੰਡੀਆਂ ਵਿੱਚ ਪੁਖਤੇ ਪ੍ਰਬੰਧ ਕੀਤੇ ਜਾ ਰਹੇ ਹਨ। ਜਿੱਥੇ ਸੂਬਾ ਸਰਕਾਰ ਕਣਕ ਦੀ ਖ਼ਰੀਦ ਨੂੰ ਲੈ ਦਾਅਵੇ ਕਰ ਰਹੀ ਹੈ ਪਰ ਖ਼ਰੀਦ ਦੇ ਪਹਿਲੇ ਹੀ ਦਿਨ ਕਿਸਾਨਾਂ ਨੂੰ ਜਾਰੀ ਕਰਨ ਵਾਲੇ ਪਾਸ ਦੀ ਵੈੱਬ ਸਾਈਟ ਬੰਦ ਹੈ। ਇਸ ਕਾਰਨ ਫ਼ਿਰੋਜ਼ਪੁਰ ਦੇ ਪਿੰਡ ਖੁਸ਼ਹਾਲ ਸਿੰਘ ਵਾਲਾ ਦੇ ਕਿਸਾਨ ਆਪਣੀ ਬਚਿਆ ਵਾਂਗ ਪਾਲੀ ਫਸਲ ਦੀ ਖਰੀਦ ਨੂੰ ਲੈ ਕੇ ਚਿੰਤਤ ਹਨ।

ਵੀਡੀਓ

ਕਿਸਾਨ ਨੇ ਕਿਹਾ ਕਿ ਫਸਲ ਤਾਂ ਕਟਾਈ ਲਈ ਪੂਰੀ ਤਰ੍ਹਾਂ ਤਿਆਰ ਹੈ ਪਰ ਉਨ੍ਹਾਂ ਨੂੰ ਫਸਲ ਦੀ ਕਟਾਈ ਲਈ ਕੰਬਾਈਨ ਨਹੀਂ ਮਿਲ ਰਹੀ ਹੈ। ਕਿਸਾਨ ਨੇ ਕਿਹਾ ਕਿ ਸਰਕਾਰ ਦੇ ਹੁਕਮ ਦਿੱਤੇ ਹਨ ਕਿ ਉਨ੍ਹਾਂ ਨੂੰ ਫ਼ਸਲ ਮੰਡੀ ਵਿੱਚ ਲਿਜਾਣ ਲਈ ਪਾਸ ਜਾਰੀ ਕੀਤੇ ਜਾਣਗੇ ਪਰ ਉਨ੍ਹਾਂ ਅਜੇ ਤੱਕ ਪਾਸ ਨਹੀਂ ਮਿਲਿਆ। ਉਨ੍ਹਾਂ ਨੇ ਕਿਹਾ ਕਿ ਜੇਕਰ ਉਹ ਆੜਤੀਏ ਰਾਹੀਂ ਮੰਡੀ ਜਾਂਦੇ ਹਨ ਤਾਂ ਪੁਲਿਸ ਉਨ੍ਹਾਂ ਨੂੰ ਵਾਪਿਸ ਭੇਜ ਦਿੰਦੀ ਹੈ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ 50 ਕਵਿੰਟਲ ਦੀ ਫ਼ਸਲ ਨੂੰ ਇੱਕ ਵਾਰ ਮੰਡੀ ਵਿੱਚ ਲੈ ਕੇ ਜਾਣ ਦੀ ਗੱਲ ਕਹੀ ਹੈ।

ਇਹ ਵੀ ਪੜ੍ਹੋ:ਸੀ.ਆਰ.ਪੀ.ਐਫ ਨੇ ਪੰਜਾਬ ਪੁਲਿਸ ਨੂੰ ਦਿੱਤੇ ਮਾਮਕ ਤੇ ਪ੍ਰੋਟੈਕਟਿਵ ਕਿੱਟਾਂ

ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਉਹ ਕਰਫਿਊ ਦੌਰਾਨ ਲੋੜਵੰਦਾ ਲਈ ਲੰਗਰ ਸੇਵਾ ਵੀ ਕਰ ਰਹੇ ਹਨ। ਥਾਂ ਥਾਂ ਤੇ ਵਸੇ ਲੋੜਵੰਦਾ ਨੂੰ ਰਾਸ਼ਨ ਦਿੱਤਾ ਜਾ ਰਿਹਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.