ਫਿਰੋਜ਼ਪੁਰ: ਹਰ ਸਾਲ ਪਰਾਲੀ ਦੇ ਧੂੰਏਂ ਨੂੰ ਲੈ ਕੇ ਪੰਜਾਬ ਵਿੱਚ ਜਿੱਥੇ ਕਿਸਾਨਾਂ ਨੂੰ ਪ੍ਰੇਸ਼ਾਨ ਹੋਣ ਪੈਂਦਾ ਹੈ, ਉੱਥੇ ਹੀ, ਸਰਕਾਰਾਂ ਵੱਲੋਂ ਵੀ ਇਕ ਦੂਜੇ ਉੱਤੇ ਰਾਜਨੀਤੀ ਖੇਡ ਖੇਡੀ ਜਾਂਦੀ ਹੈ। ਉਸ ਤੋਂ ਉਪਰ ਇਸ ਵਾਰ ਪੰਜਾਬ ਸਰਕਾਰ ਵੱਲੋਂ ਪਰਾਲੀ ਸਾੜਨ ਦੇ ਮਾਮਲੇ ਨੂੰ ਲੈ ਕੇ ਕਿਸਾਨਾਂ ਉੱਤੇ ਸਖ਼ਤੀ ਵਰਤੀ ਗਈ, ਜਿੱਥੇ ਕਿਸਾਨਾਂ ਦੇ ਚਲਾਨ ਕੱਟੇ ਗਏ, ਉੱਥੇ ਹੀ, ਪਰਾਲੀ ਸਾੜਨ ਵਾਲੇ ਕਿਸਾਨਾਂ ਦੀ ਫ਼ਰਦ ਵਿੱਚ ਰੈੱਡ ਐਂਟਰੀ ਮਾਰੀ ਗਈ। ਪਰਾਲੀ ਦੇ ਨਿਪਟਾਰੇ ਲਈ ਹੱਲ ਜਿੱਥੇ ਸਰਕਾਰ ਵੱਲੋਂ ਲੱਭੇ ਗਏ ਹਨ, ਉੱਥੇ ਹੀ, ਸਕੂਲੀਆਂ ਵਿਦਿਆਰਥੀਆਂ ਵੱਲੋਂ ਵੀ ਇਸ ਉੱਤੇ ਕੰਮ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਜ਼ੀਰਾ ਦੇ ਸ਼ਹੀਦ ਗੁਰਦਾਸ ਰਾਮ ਮੈਮੋਰੀਅਲ ਪਬਲਿਕ ਸਕੂਲ ਦੀ ਵਿਦਿਆਰਥਣ ਨੇ ਪਰਾਲੀ ਤੋਂ ਸਿਲੀਕਾਨ ਤਿਆਰ ਕਰਕੇ, ਉਸ ਨੇ ਬ੍ਰਾਂਜ਼ ਵੀ ਹਾਸਿਲ ਕੀਤਾ।
ਸਰਕਾਰੀ ਸਕੂਲ ਦੀ ਵਿਦਿਆਰਣ ਦਾ ਇੰਟਰਨੈਸ਼ਨਲ ਵਿਦਿਆਰਥੀਆਂ ਨਾਲ ਮੁਕਾਬਲਾ: ਜੀਰਾ ਦੇ ਸ਼ਹੀਦ ਗੁਰਦਾਸ ਰਾਮ ਮੈਮੋਰੀਅਲ ਪਬਲਿਕ ਸਕੂਲ ਦੀ ਵਿਦਿਆਰਥਣ ਭਜਨਪ੍ਰੀਤ ਕੌਰ ਵੱਲੋਂ ਇਸ ਪਰਾਲੀ ਦੇ ਨਿਪਟਾਰੇ ਲਈ ਖੋਜ ਕਰਕੇ ਉਸ ਤੋਂ ਸਿਲੀਕਾਨ ਨਾਮ ਦਾ ਪ੍ਰੋਡੈਕਟ ਤਿਆਰ ਕੀਤਾ ਗਿਆ ਜਿਸ ਬਾਬਤ ਉਸ ਨੇ ਬ੍ਰਾਂਜ਼ ਮੈਡਲ ਵੀ ਹਾਸਲ ਕੀਤਾ। ਈਟੀਵੀ ਭਾਰਤ ਦੀ ਟੀਮ ਜਦ ਸ਼ਹੀਦ ਗੁਰਦਾਸ ਰਾਮ ਮੈਮੋਰੀਅਲ ਪਬਲਿਕ ਸਕੂਲ ਪਹੁੰਚੀ ਤਾਂ ਉਥੇ ਇੱਕ ਵਿਦਿਆਰਥਣ ਭਜਨਪ੍ਰੀਤ ਕੌਰ ਦਾ ਫੁੱਲਾਂ ਦੀ ਮਾਲਾ ਪਾ ਕੇ ਸਵਾਗਤ ਕੀਤਾ ਜਾ ਰਿਹਾ ਸੀ ਜਿਸ ਬਾਰੇ ਜਦ ਭਜਨ ਪ੍ਰੀਤ ਕੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਸ ਵੱਲੋਂ ਪਰਾਲੀ ਨੂੰ ਲੈ ਕੇ ਇਕ ਖੋਜ ਕੀਤੀ ਗਈ ਹੈ। ਇਸ ਦਾ ਕੰਪੀਟੀਸ਼ਨ ਗੋਆ ਵਿੱਚ ਇੰਟਰਨੈਸ਼ਨਲ ਵਿਦਿਆਰਥੀਆਂ ਨਾਲ ਕੀਤਾ ਗਿਆ ਜਿਸ ਵਿੱਚ ਉਸ ਨੂੰ ਬ੍ਰਾਂਜ਼ ਮੈਡਲ ਹਾਸਲ ਹੋਇਆ।
ਪਰਾਲੀ ਤੋਂ ਤਿਆਰ ਕੀਤੀ ਸਿਲੀਕਾਨ: ਜਦੋਂ, ਭਜਨਪ੍ਰੀਤ ਕੌਰ ਨੂੰ ਇਸ ਖੋਜ ਬਾਰੇ ਸਵਾਲ ਕੀਤਾ ਗਿਆ ਤਾਂ, ਉਸ ਨੇ ਕਿਹਾ ਕਿ ਉਸ ਦੇ ਕੈਮਿਸਟਰੀ ਅਧਿਆਪਕ ਸੁਖਦੀਪ ਸਿੰਘ ਵੱਲੋਂ ਇਸ ਪਰਾਲੀ ਤੋਂ ਸਿਲੀਕਾਨ ਤਿਆਰ ਕਰਨ ਵਿੱਚ ਸਹਿਯੋਗ ਦਿੱਤਾ ਗਿਆ ਹੈ। ਇਸ ਮੌਕੇ ਭਜਨਪ੍ਰੀਤ ਕੌਰ ਨੇ ਦੱਸਿਆ ਕਿ ਇਹ ਸਿਲੀਕਾਨ ਦੇ ਨਾਲ ਕਈ ਪ੍ਰੋਡੈਕਟ ਤਿਆਰ ਕੀਤੇ ਜਾਂਦੇ ਹਨ ਤੇ ਇਸ ਨੂੰ ਬਣਾਉਣ ਵਾਸਤੇ ਪਰਾਲੀ ਦੀ ਜੋ ਰਾਖ ਬਾਇਓ ਪਾਵਰ ਪਲਾਂਟ ਵਿੱਚੋ ਨਿਕਲਦੀ ਹੈ, ਉਸ ਤੋਂ ਤਿਆਰ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਕਿਸਾਨਾਂ ਨੂੰ ਪਰਾਲੀ ਵੀ ਸਾੜਨੀ ਨਹੀਂ ਪਵੇਗੀ ਤੇ ਉਨ੍ਹਾਂ ਨੂੰ ਕਮਾਈ ਵੀ ਹੋ ਜਾਵੇਗੀ।
ਇਸ ਮੌਕੇ ਜਦ ਭਜਨਪ੍ਰੀਤ ਕੌਰ ਦੇ ਅਧਿਆਪਕ ਸੁਖਦੀਪ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਿਛਲੇ ਇਕ ਸਾਲ ਤੋਂ ਇਸ ਖੋਜ 'ਤੇ ਕੰਮ ਕੀਤਾ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਕਿਸਾਨ ਦੇ ਨੁਕਸਾਨ ਨੂੰ ਦੇਖਦੇ ਹੋਏ ਸਾਡੇ ਵੱਲੋਂ ਇਸ ਨੂੰ ਜਦ ਪਹਿਲੀ ਵਾਰ ਖਾਦ ਦੇ ਰੂਪ ਵਿੱਚ ਵਡੋਦਰਾ ਲੈ ਕੇ ਗਏੇ, ਤਾਂ ਪਤਾ ਲੱਗਾ ਕਿ ਇਸ ਨੂੰ ਬੜੀ ਅਸਾਨੀ ਨਾਲ ਬਣਾ ਸਕਦੇ ਹਾਂ, ਜਿੱਥੇ ਸਾਨੂੰ ਗੋਲਡ ਮੈਡਲ ਵੀ ਮਿਲਿਆ ਤੇ ਇਸ ਦੀ ਸਰਾਹਨਾ ਹੋਈ। ਉਨ੍ਹਾਂ ਕਿਹਾ ਕਿ ਜਦ ਅਸੀਂ ਇੰਟਰਨੈਸ਼ਨਲ ਲੈਵਲ 'ਤੇ ਇੰਡੀਅਨ ਇੰਟਰਨੈਸ਼ਨਲ ਇਨੋਵੇਸ਼ਨ ਐਕਸਪੋ, ਇਸ ਦਾ ਮਤਲਬ ਇਹ ਹੈ ਕਿ ਜਿੱਥੇ ਪ੍ਰਾਈਵੇਟ ਕੰਪਨੀਆਂ ਆ ਕੇ ਤੁਹਾਡਾ ਪ੍ਰੋਡੈਕਟ ਲੈਣ ਦੇ ਇਛੁੱਕ ਹੋਣ।
ਇਸ ਤਰ੍ਹਾਂ ਕਿਸਾਨਾਂ ਲਈ ਬਣੇਗਾ ਕਮਾਈ ਦਾ ਸਾਧਨ !: ਇਸ ਮੌਕੇ ਉਨ੍ਹਾਂ ਦੱਸਿਆ ਕਿ ਪਰਾਲੀ ਜੋ ਇਹ ਰਾਖ ਹੈ, ਉਸ ਵਿਚ 82 ਪ੍ਰਤੀਸ਼ਤ ਸਿਲੀਕਾਨ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਪਲਾਸਟਿਕ ਦਾ ਬਦਲ ਹੀ ਸਿਲੀਕਾਨ ਹੈ। ਉਨ੍ਹਾਂ ਕਿਹਾ ਕਿ ਕਈ ਪ੍ਰੋਡੈਕਟ ਹਨ ਜੋ ਸਿਲੀਕੋਨ ਤੋਂ ਹੀ ਬਣ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਨੂੰ ਬਣਾਉਣ ਵਾਸਤੇ ਅਲੱਗ ਤੌਰ 'ਤੇ ਕੋਈ ਪਲਾਂਟ ਲਗਾਣ ਦੀ ਜ਼ਰੂਰਤ ਨਹੀਂ ਹੈ ਜਿਸ ਨੂੰ ਬਾਇਓ ਇਲੈਕਟ੍ਰਿਕ ਪਲਾਂਟ ਦੇ ਨਾਲ ਅਡਜੇਸਟ ਕੀਤਾ ਜਾ ਸਕਦਾ ਹੈ। ਇਸ ਦੀ ਕੀਮਤ 15 ਤੋਂ 20 ਲੱਖ ਰੁਪਏ ਹੈ। ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਵਿਚੋਂ 25 ਹਜ਼ਾਰ ਕਰੋੜ ਰੁਪਏ ਦਾ ਸਿਲੀਕਾਨ ਵੇਚਿਆ ਜਾ ਸਕਦਾ ਹੈ ਤੇ ਉਹ ਪੈਸਾ ਕਿਸਾਨਾਂ ਤੱਕ ਦਿੱਤਾ ਜਾ ਸਕਦਾ ਹੈ ਤੇ ਕੰਪਨੀ ਨੂੰ ਵੀ ਕਿਸੇ ਤਰ੍ਹਾਂ ਦਾ ਖ਼ਰਚਾ ਨਹੀਂ ਕਰਨਾ ਪਵੇਗਾ।
ਇਸ ਮੌਕੇ ਪਹੁੰਚੇ ਡੀਈਓ ਚਮਕੌਰ ਸਿੰਘ ਵੱਲੋਂ ਕਿਹਾ ਗਿਆ ਕਿ ਹੁਣ ਸਰਕਾਰੀ ਸਕੂਲਾਂ ਦੀ ਪੜ੍ਹਾਈ ਵਿਚ ਬਹੁਤ ਹੀ ਅੰਤਰ ਆ ਚੁੱਕਾ ਹੈ ਤੇ ਜੋ ਇਸ ਬੱਚੀ ਵੱਲੋਂ ਖੋਜ ਕਰਕੇ ਜਿੱਥੇ ਆਪਣੇ ਮਾਂ-ਬਾਪ ਸਕੂਲ, ਜ਼ਿਲ੍ਹੇ ਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਉੱਥੇ ਸਾਡੇ ਵਾਸਤੇ ਬਹੁਤ ਹੀ ਫ਼ਕਰ ਦੀ ਗੱਲ ਹੈ ਤੇ ਉਨ੍ਹਾਂ ਨੇ ਸਕੂਲ ਦੇ ਪ੍ਰਿੰਸੀਪਲ ਰਾਕੇਸ਼ ਸ਼ਰਮਾ, ਕਮਿਸਟਰੀ ਅਧਿਆਪਕ ਸੁਖਦੀਪ ਸਿੰਘ ਤੇ ਪੂਰੇ ਸਕੂਲ ਨੂੰ ਮੁਬਾਰਕਬਾਦ ਦਿੱਤੀ।
ਇਹ ਵੀ ਪੜ੍ਹੋ: CM ਮਾਨ ਦੇ ਬਿਆਨਾਂ ਦੇ ਵਿਰੋਧ 'ਚ ਅੱਜ ਭਾਰਤ ਭਰ 'ਚ ਪੁਤਲਾ ਫੂਕ ਮੁਜ਼ਾਹਰਾ