ਫ਼ਿਰੋਜ਼ਪੁਰ: ਜ਼ਿਲ੍ਹੇ ਦੇ ਸਿਵਲ ਹਸਪਤਾਲ ਵਿੱਚ ਉਸ ਵੇਲੇ ਹਫ਼ੜਾ ਤਫ਼ੜੀ ਮੱਚ ਗਈ ਜਦੋਂ ਸਿਵਲ ਹਸਪਤਾਲ ਦੇ ਐੱਸ.ਏ. ਕਮਰੇ 'ਚ ਪਿਆ ਸਾਰਾ ਸਰਕਾਰੀ ਰਿਕਾਰਡ ਨਸ਼ਟ ਕੀਤਾ ਮਿਲਿਆ। ਚੋਰਾਂ ਨੇ ਹਸਪਤਾਲ ਵਿੱਚ ਪਿਆ ਸਾਰਾ ਜਨਮ ਅਤੇ ਮੌਤ ਦਾ ਰਿਕਾਰਡ ਲੀਰਾਂ-ਲੀਰਾਂ ਕਰ ਦਿੱਤਾ। ਸਟੋਰ ਇੰਚਾਰਜ ਦਲਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਜਾਣਕਾਰੀ ਹਸਪਤਾਲ ਪਹੁੰਚਣ 'ਤੇ ਮਿਲੀ। ਉਨ੍ਹਾਂ ਕਿਹਾ ਕਿ ਐੱਸ.ਏ. ਕਮਰੇ ਵਿੱਚ ਜਨਮ ਅਤੇ ਮੌਤ ਦਾ ਪਿਆ ਸਾਰਾ ਰਿਕਾਰਡ ਪਾੜ ਦਿੱਤਾ ਗਿਆ ਹੈ।
ਹੈਰਾਨੀ ਵਾਲੀ ਗੱਲ ਇਹ ਹੈ ਕਿ ਹਸਪਤਾਲ ਵਿੱਚ ਲੱਗੇ ਸੀਸੀਟੀਵੀ ਕੈਮਰੇ ਵੀ ਬੰਦ ਸਨ ਜਿਸ ਤੋਂ ਬਾਅਦ ਹੁਣ ਹਸਪਤਾਲ ਦੇ ਪ੍ਰਸ਼ਾਸਨ ਦੀ ਵੱਡੀ ਲਾਪਰਵਾਈ 'ਤੇ ਸਵਾਲ ਖੜੇ ਹੋ ਰਹੇ ਹਨ।