ਫ਼ਿਰੋਜ਼ਪੁਰ: ਗੈਂਗਸਟਰਾਂ ਦੀਆਂ ਲਗਾਮਾਂ ਕਸਣ ਦੇ ਦਾਅਵੇ ਕਰਨ ਵਾਲੀ ਪੰਜਾਬ ਸਰਕਾਰ ਦੇ ਵਾਅਦੇ ਖੋਖਲੇ ਨਿਕਲਦੇ ਦਿਖਾਈ ਦੇ ਰਹੇ ਹਨ। ਕਿਉਂਕਿ ਗੰਡਾ ਅਨਸਰਾਂ ਨੇ ਪੰਜਾਬ ਵਿੱਚ ਆਮ ਲੋਕਾਂ ਦਾ ਜਿਉਣਾ ਮੁਹਾਲ ਕੀਤਾ ਹੋਇਆ। ਜਿਸ ਦੀ ਵੱਡੀ ਉਦਾਹਰਣ ਫ਼ਿਰੋਜ਼ਪੁਰ ਵਿੱਚ ਸਹਾਮਣੇ ਆਈ ਹੈ।
ਇੱਥੋਂ ਦੇ ਨਜ਼ਦੀਕੀ ਪਿੰਡ ਨੂਰਪੁਰ ਸੇਠਾਂ ਦੇ ਵਸਨੀਕ ਕੁਲਦੀਪ ਕੁਮਾਰ ਨੇ ਪੁਲਿਸ ਨੂੰ ਦਿੱਤੀ ਦਰਖਾਸਤ ਵਿੱਚ ਦੱਸਿਆ ਕਿ ਕੁੱਝ ਗੁੰਡਾ ਅਨਸਰਾਂ ਨੇ ਉਸ ਨੂੰ ਪਰਿਵਾਰ ਨੂੰ ਜਾਨੋਂ ਮਾਰ ਦੇਣ ਦੀ ਧਮਕੀਆਂ ਦੇ ਗਿਣੀ ਮਿੱਥੀ ਸਜ਼ਿਸ ਤਹਿਤ ਪਿਸਤੌਲ ਦਿਖਾ ਕੇ ਉਸ ਦੀ ਕਾਰ ਖੋਹ ਲਈ ਤੇ ਐਫੀਡੈਵਿਟ ਵੀ ਆਪਣੇ ਨਾਂਅ ਕਰਵਾ ਲਿਆ ਤੇ ਪਰਿਵਾਰ ਨੂੰ ਮਾਰਨ ਦੀਆਂ ਧਰਮਕੀਆਂ ਦੇ ਕੇ ਲੱਖਾਂ ਰੁਪਏ ਦੀ ਫਿਰੌਤੀ ਵਸੂਲੀ ਹੈ।
ਪੀੜਤ ਕੁਲਦੀਪ ਕੁਮਾਰ ਨੇ ਦੱਸਿਆ ਕਿ ਉਹ ਆਦਰਸ਼ ਨਗਰ ਫ਼ਿਰੋਜ਼ਪੁਰ ਸ਼ਹਿਰ ਵਿਖੇ ਦੁੱਧ ਦਾ ਕੰਮ ਕਰਦਾ ਹੈ, ਲਗਭਗ 4 ਮਹੀਨੇ ਪਹਿਲਾਂ ਲਲਿਤ ਕੁਮਾਰ ਉਰਫ਼ ਲਾਲੀ ਅਤੇ ਇਸ ਦੇ ਸਾਥੀ ਗੋਰਾ ਤੇ ਕਾਲਾ ਅਤੇ ਸੰਜੇ ਕੁਮਾਰ ਉਰਫ਼ ਬਬਲੂ ਜੋ ਕਿ ਕਾਰ ਬਜ਼ਾਰ ਅਤੇ ਮੋਟਰਸਾਈਕਲਾਂ ਦਾ ਕੰਮ ਕਰਦੇ ਹਨ, ਵੱਲੋਂ ਗਿਣੀ ਮਿੱਥੀ ਸਾਜਿਸ਼ ਤਹਿਤ ਪਿਸਤੌਲ ਦਿਖਾ ਕੇ ਉਸ ਕੋਲੋਂ ਆਈ-20 ਆਸਟਰਾ ਕਾਰ ਨੰਬਰ ਡੀ.ਐੱਲ 9ਸੀਏਏ 7966 ਖੋਹ ਲਈ ਤੇ ਉਸ ਕੋਲੋਂ ਐਫੀਡੈਵਿਟ ਵੀ ਕਰਵਾ ਲਿਆ ਅਤੇ ਪਰਿਵਾਰ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇ ਕੇ ਉਸ ਕੋਲਾਂ ਉਨ੍ਹਾਂ ਨੇ ਲੱਖਾਂ ਰੁਪਏ ਦੀ ਫਿਰੌਤੀ ਲਈ।
ਪੀੜਤ ਨੇ ਦੋਸ਼ ਲਾਇਆ ਕਿ ਇਸ ਤੋਂ ਇਲਾਵਾ ਉਸ 'ਤੇ ਹਵਾਈ ਫਾਇਰ ਕਰਦਿਆਂ 2 ਲੱਖ ਰੁਪਏ ਫਿਰੌਤੀ ਦੀ ਮੰਗ ਕੀਤੀ ਗਈ ਜੋ ਉਸ ਵੱਲੋਂ ਡਰ ਕਾਰਨ ਦੋ ਕਿਸ਼ਤਾਂ ਵਿੱਚ ਡੇਢ ਲੱਖ ਰੁਪਏ 27 ਮਈ 2020 ਅਤੇ ਫਿਰ 50 ਹਜ਼ਾਰ ਰੁਪਏ 18 ਜੂਨ 2020 ਨੂੰ ਉਸ ਨੂੰ ਦੇ ਦਿੱਤੀ ਗਈ।
ਕੁਲਦੀਪ ਕੁਮਾਰ ਅਨੁਸਾਰ ਉਦੋਂ ਤੋਂ ਲੈ ਕੇ ਉਕਤ ਲਲਿਤ ਕੁਮਾਰ ਉਸ ਨੂੰ ਡਰਾ ਧਮਕਾ ਕੇ ਹੋਰ ਪੈਸਿਆਂ ਦੀ ਮੰਗ ਕਰਦਾ ਰਿਹਾ ਹੈ ਅਤੇ ਇਸ ਸਬੰਧੀ ਪੁਲਿਸ ਪਾਸ ਸ਼ਿਕਾਇਤ ਕਰਨ 'ਤੇ ਉਸ ਦੇ ਬੇਟੇ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੰਦਾ ਰਿਹਾ ਹੈ।
ਉਸ ਨੇ ਦੱਸਿਆ ਕਿ ਬੀਤੀ 23 ਨਵੰਬਰ 2020 ਨੂੰ ਉਸ ਵੱਲੋਂ ਸੀਨੀਅਰ ਕਪਤਾਨ ਪੁਲਿਸ ਫ਼ਿਰੋਜ਼ਪੁਰ ਨੂੰ ਦਰਖਾਸਤ ਦੇ ਕੇ ਉਕਤ ਵਿਅਕਤੀਆਂ ਖਿਲਾਫ਼ ਕਾਨੂੰਨੀ ਕਾਰਵਾਈ ਕਰਨ ਅਤੇ ਉਸ ਦੀ ਜਾਨ ਤੇ ਮਾਲ ਦੀ ਰਾਖੀ ਕਰਨ ਦੀ ਮੰਗ ਕੀਤੀ ਹੈ।