ਫ਼ਿਰੋਜ਼ਪੁਰ: ਧੋਖੇ ਨਾਲ ਜ਼ਮੀਨ ਬੈਅ ਕਰਕੇ ਟੈਨਸ਼ਨ ਵਿਚ ਰਹਿਣ ਕਰਕੇ ਹੋਮ ਗਾਰਡ ਦੇ ਸਬ ਇੰਸਪੈਕਟਰ ਵੱਲੋਂ ਰਾਜਸਥਾਨ ਨਹਿਰ ਵਿਚ ਛਾਲ ਮਾਰਕੇ ਖੁਦਕੁਸ਼ੀ ਕਰਨ ਦੀ ਖ਼ਬਰ ਮਿਲੀ ਹੈ। ਇਸ ਸਬੰਧ ਵਿਚ ਥਾਣਾ ਮੱਖੂ ਦੀ ਪੁਲਿਸ ਨੇ ਤਿੰਨ ਵਿਅਕਤੀਆਂ ਖਿਲਾਫ਼ 306, 34 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ।
ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਏਕਮਕਾਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਨਵਾਂ ਜ਼ੀਰਾ ਨੇ ਦੱਸਿਆ ਕਿ ਉਸ ਦਾ ਪਿਤਾ ਸੁਖਦੇਵ ਸਿੰਘ ਉਮਰ ਕਰੀਬ (54 ਸਾਲ) ਜੋ ਮਹਿਕਮਾ ਪੰਜਾਬ ਹੋਮ ਗਾਰਡ ਵਿਚ ਨੌਕਰੀ ਕਰਦਾ ਸੀ ਤੇ ਜਿਸ ਦਾ ਬੈਲਟ ਨੰਬਰ 503 ਹੈ। ਮਿਤੀ 5 ਅਕਤੂਬਰ 2021 ਨੂੰ ਸੁਖਦੇਵ ਸਿੰਘ ਦੀ ਤੈਨਾਤੀ ਥਾਣਾ ਸਿਟੀ ਜ਼ੀਰਾ ਵਿਖੇ ਹੋਈ ਸੀ ਤੇ ਜੋ ਦਿਮਾਗੀ ਤੌਰ ਤੇ ਪ੍ਰੇਸ਼ਾਨ ਰਹਿੰਦਾ ਸੀ, ਜਿਸ ਕਰਕੇ ਉਸ ਨੇ ਆਪਣੇ ਪਿਤਾ ਨੂੰ ਫੋ਼ਨ ਕੀਤਾ ਜੋ ਫੋ਼ਨ ਤੇ ਰਿੰਗ ਜਾਂਦੀ ਸੀ, ਪਰ ਅੱਗੋਂ ਕਿਸੇ ਨਹੀਂ ਚੁੱਕਿਆ। ਕਰੀਬ ਸਾਢੇ 3 ਵਜੇ ਦੁਪਹਿਰ ਏਐੱਸਆਈ ਕਸ਼ਮੀਰ ਸਿੰਘ ਥਾਣਾ ਮੱਖੂ ਦਾ ਫੋਨ ਆਇਆ।
ਜਿਸ ਨੇ ਦੱਸਿਆ ਕਿ ਇਹ ਫੋਨ ਤੇ ਮੋਟਰਸਾਈਕਲ ਨੰਬਰ, ਬੂਟ, ਜੁਰਾਬਾਂ ਰਾਜਸਥਾਨ ਨਹਿਰ ਦੇ ਕਿਨਾਰੇ ਮਿਲੇ ਹਨ। ਏਕਮਕਾਰ ਨੇ ਦੱਸਿਆ ਕਿ ਉਹ ਮੌਕੇ ਤੇ ਪੁੱਜੇ ਕੇ ਆਪਣੇ ਪਿਤਾ ਸੁਖਦੇਵ ਸਿੰਘ ਦੀ ਭਾਲ ਕਰਦੇ ਰਹੇ ਜੋ ਮਿਤੀ 7 ਅਕਤੂਬਰ 2021 ਨੂੰ ਰਾਤ ਸੁਖਦੇਵ ਸਿੰਘ ਦੀ ਲਾਸ਼ ਥਾਣਾ ਮੱਲਾਂਵਾਲਾ ਏਰੀਆਂ ਵਿਚੋਂ ਮਿਲੀ ਹੈ। ਏਕਮਕਾਰ ਨੇ ਦੱਸਿਆ ਕਿ ਉਹ ਆਪਣੇ ਪਿਤਾ ਦੀ ਇਕ ਹੱਥ ਲਿਖਤ ਦਰਖਾਸਤ ਪੇਸ਼ ਕੀਤੀ। ਜਿਸ ਵਿਚ ਉਸ ਨੇ ਦੋਸ਼ੀ ਗੁਰਜਿੰਦਰ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਮੱਲਾਂਵਾਲਾ, ਪੀਐੱਚਸੀ ਪਰਮਜੀਤ ਸਿੰਘ ਜ਼ੀਰਾ, ਗਰੋਵਰ ਮੈਡੀਕਲ ਜ਼ੀਰਾ ਨੂੰ ਆਪਣੀ ਮੌਤ ਦਾ ਜ਼ਿੰਮੇਵਾਰ ਦੱਸਿਆ।
ਜੋ ਦੋਸ਼ੀ ਉਸ ਦੇ ਪਿਤਾ ਪਾਸੋਂ ਜ਼ਮੀਨ ਧੋਖੇ ਨਾਲ ਬੈਅ ਕਰਕੇ ਉਸ ਦਾ ਪਿਤਾ ਟੈਨਸ਼ਨ ਵਿਚ ਆ ਗਿਆ ਸੀ, ਜਿਸ ਕਰਕੇ ਉਸ ਨੇ ਨਹਿਰ ਵਿਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ। ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਮੱਖੂ ਦੇ ਐਸਐਚਓ ਜਸਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤ ਕਰਤਾ ਦੇ ਬਿਆਨਾਂ 'ਤੇ ਉਕਤ ਦੋਸ਼ੀਅਨ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ: ਟ੍ਰੇਨ 'ਚ ਲੜਕੀ ਨਾਲ ਗੈਂਗਰੇਪ, ਆਰੋਪੀ ਗਹਿਣੇ ਲੁੱਟ ਹੋਏ ਫ਼ਰਾਰ