ਫ਼ਿਰੋਜ਼ਪੁਰ: ਫ਼ਿਰੋਜ਼ਪੁਰ ਦੇ ਪਿੰਡ ਹੁਕਮ ਸਿੰਘ ਵਾਲਾ ਵਿੱਚ ਨਾਰਵੇ ਦੀ ਮੰਤਰੀ ਐਨੀ ਬੀਥ ਟੀਵੀਨੇਰੀਮ ਅਤੇ ਵਫ਼ਦ ਨੇ ਪਰਾਲੀ ਦੇ ਬਿਜਲੀ ਘਰ ਦਾ ਦੌਰਾ ਕੀਤਾ ਅਤੇ ਮਸ਼ੀਨਰੀ ਦੇਖੀ। ਇਸ ਮੌਕੇ ਨਾਰਵੇ ਦੇ ਐਲਨ ਸਟੀਨਰ ਰਾਜਪੂਤ, ਭਾਰਤ ਅਤੇ ਸ੍ਰੀਲੰਕਾ ਦੇ ਸੀਨੀਅਰ ਸਲਾਹਕਾਰ ਜਾਨ ਲਾਈ, ਹਾਕਨ ਗੁਲਬਰੈਂਡਸਨ, ਸਿਵਰ ਜੈਕਰਿਸਨ, ਰੈਗਨਹਿਲਡ ਡੈਲੀਗੇਸ਼ਨ ਆਈ.ਨਾਰਵੇ ਦੀ ਮੰਤਰੀ ਐਨੇ-ਬੇਥ ਟੀਵੀਨਰਹਾਈਮ ਨੇ ਕਿਹਾ ਕਿ ਇੱਥੇ ਹਵਾ ਪ੍ਰਦੂਸ਼ਣ ਇੱਕ ਵੱਡੀ ਚੁਣੌਤੀ ਹੈ। ਅਸੀਂ ਪੇਂਡੂ ਖੇਤਰਾਂ ਦੇ ਵਿਕਾਸ ਵਿੱਚ ਨਿਵੇਸ਼ ਕਰ ਰਹੇ ਹਾਂ ਤਾਂ ਜੋ ਪਿੰਡਾਂ ਨੂੰ ਰੁਜ਼ਗਾਰ ਮਿਲ ਸਕੇ ਅਤੇ ਸਾਨੂੰ ਖੁਸ਼ੀ ਹੈ ਕਿ ਸਾਡੀ ਸਰਕਾਰ ਸਹੀ ਨਿਵੇਸ਼ ਕਰ ਰਹੀ ਹੈ ਜਿਸ ਨਾਲ ਹਵਾ ਪ੍ਰਦੂਸ਼ਣ ਘੱਟ ਹੋਵੇਗਾ। ਕਿਸਾਨਾਂ ਨੂੰ ਰਾਹਤ ਮਿਲੇਗੀ ਅਤੇ ਰੁਜ਼ਗਾਰ ਪੈਦਾ ਹੋਵੇਗਾ।
ਪਰਾਲੀ ਨੂੰ ਸਾੜੇ ਬਗੈਰ ਫਸਲ ਨਹੀਂ ਬੀ ਸਕਦੇ: ਜਿਵੇਂ ਕਿ ਸਭ ਨੂੰ ਪਤਾ ਹੈ ਕਿ ਹਰ ਝੋਨੇ ਦੀ ਫਸਲ ਤੋਂ ਬਾਅਦ ਪਰਾਲੀ ਨੂੰ ਸਾੜਨ ਦੇ ਮਾਮਲਿਆਂ ਦੇ ਕਾਰਨ ਪ੍ਰਦੂਸ਼ਣ ਦਾ ਮਾਮਲਾ ਭੱਖ ਜਾਂਦਾ ਹੈ। ਜਿਸ ਨਾਲ ਇਹ ਪ੍ਰਦੂਸ਼ਣ ਪੰਜਾਬ ਤੋਂ ਦਿੱਲੀ ਵੱਲ ਜਾਣ ਦੇ ਕਾਰਨ ਪਾਰਟੀਆਂ ਅਲੱਗ ਅਲੱਗ ਪਾਰਟੀਆਂ ਵੱਲੋਂ ਕਿਹਾ ਜਾਂਦਾ ਹੈ, ਕਿ ਪ੍ਰਦੂਸ਼ਣ ਫੈਲਾਇਆ ਜਾ ਰਿਹਾ ਹੈ ਤੇ ਇਸ ਨਾਲ ਕਿਸਾਨਾਂ ਨੂੰ ਵੀ ਬਹੁਤ ਵਾਰ ਪ੍ਰਸ਼ਾਸਨ ਵੱਲੋਂ ਸਮਝਾਇਆ ਜਾਂਦਾ ਹੈ। ਪਰ ਕਿਸਾਨ ਕਹਿੰਦੇ ਹਨ ਕਿ ਸਾਡੀ ਆਪਣੀ ਮਜਬੂਰੀ ਹੈ ਕਿ ਅਸੀਂ ਪਰਾਲੀ ਨੂੰ ਸਾੜੇ ਬਗੈਰ ਫਸਲ ਨਹੀਂ ਬੀ ਸਕਦੇ ਤੇ ਪੂਰੀ ਫਸਲ ਨਹੀਂ ਹੁੰਦੀ। ਪਰ ਸਰਕਾਰ ਵੱਲੋਂ ਵੀ ਇਸ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ, ਕਿ ਇਸ ਪਰਾਲੀ ਨੂੰ ਪ੍ਰਦੂਸ਼ਣ ਨਾ ਕੀਤਾ ਜਾਵੇ ਤੇ ਅਲੱਗ ਅਲੱਗ ਤਰ੍ਹਾਂ ਦੇ ਪਲਾਂਟ ਲਗਾ ਕੇ ਉਹਨਾਂ ਵਿੱਚ ਇਸ ਨੂੰ ਸਾੜਿਆ ਜਾਵੇ ਤੇ ਜਿਸ ਨਾਲ ਲੋਕਾਂ ਵਿੱਚ ਬਿਮਾਰੀ ਨਾ ਫੈਲ ਸਕੇ।
- Road Accident: ਕਾਰ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਤਿੰਨ ਗੰਭੀਰ ਜ਼ਖ਼ਮੀ, ਕਾਰ ਵਿੱਚੋਂ ਨਜਾਇਜ਼ ਸ਼ਰਾਬ ਬਰਾਮਦ
- ਮਨਪ੍ਰੀਤ ਬਾਦਲ ਦੀ ਕਰੀਬੀ ਮੇਅਰ ਰਮਨ ਗੋਇਲ ਖਿਲਾਫ਼ ਬੇਭਰੋਸਗੀ ਮਤਾ ਪਾਸ ਕਰਨ ਤੋਂ ਬਾਅਦ ਨਵੇਂ ਮੇਅਰ ਦੀ ਚੋਣ ਕਾਂਗਰਸ ਲਈ ਚੁਣੌਤੀ
- ਸਰਕਾਰੀ ਮੈਡੀਕਲ ਕਾਲਜ ਦੀ ਸ਼ਤਾਬਦੀ ਸਮਾਗਮ ਮੌਕੇ ਅੰਮ੍ਰਿਤਸਰ ਪੁੱਜਣਗੇ ਮੁੱਖ ਮੰਤਰੀ ਭਗਵੰਤ ਮਾਨ, ਸਿਹਤ ਸੇਵਾਵਾਂ ਨੂੰ ਲੈਕੇ ਕਰ ਸਕਦੇ ਨੇ ਵੱਡਾ ਐਲਾਨ
ਪਰਾਲੀ ਤੋਂ ਬਿਜਲੀ ਬਣਾਉਣ ਵਾਲੇ ਪਲਾਂਟ : ਜ਼ਿਕਰਯੋਗ ਹੈ ਕਿ ਨਾਰਵੇ ਦੀ ਅੰਤਰਰਾਸ਼ਟਰੀ ਵਿਕਾਸ ਮੰਤਰੀ ਐਨੀ ਬੈਥੇ ਤਿਵੀਨੇਰਿਮ ਦੀ ਅਗੁਵਾਈ ਵਿਚ ਨਾਰਵੇ ਦੇ ਇਕ ਵਿਸ਼ੇਸ਼ ਵਫਦ ਨੇ ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਜ਼ਿਲ੍ਹੇ ਦੇ ਪਿੰਡ ਹਕੂਮਤ ਸਿੰਘ ਵਾਲਾ ਵਿਖੇ ਚੱਲ ਰਹੇ ਸੁਖਬੀਰ ਐਗਰੋ ਇੰਡਸਟਰੀਜ਼ ਲਿਮਟਿਡ ਦੇ ਪਰਾਲੀ ਤੋਂ ਬਿਜਲੀ ਬਣਾਉਣ ਵਾਲੇ ਪਲਾਂਟ (ਐੱਸਏਈਐੱਲ) ਦਾ ਦੌਰਾ ਕੀਤਾ ਅਤੇ ਪਰਾਲੀ ਤੋਂ ਬਿਜਲੀ ਬਣਨ ਦੀ ਪ੍ਰਕਿਰਿਆ ਬਾਰੇ ਵਿਸਥਾਰ ਸਹਿਤ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਭਾਰਤ ਤੇ ਪੰਜਾਬ ਸਰਕਾਰ ਵੱਲੋਂ ਪਰਾਲੀ ਤੋਂ ਬਿਜਲੀ ਬਣਾ ਕੇ ਪ੍ਰਦੂਸ਼ਣ ਦੀ ਰੋਕਥਾਮ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਇਸ ਉਪਰੰਤ ਨਾਰਵੇ ਦੇ ਵਫਦ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨਾਲ ਜਨਤਕ ਵੰਡ ਪ੍ਰਣਾਲੀ (ਪੀਡੀਐੱਸ) ਬਾਰੇ ਮੀਟਿੰਗ ਕਰਦਿਆਂ ਸਮਾਰਟ ਰਾਸ਼ਨ ਕਾਰਡ, ਲਾਭਪਾਤਰੀਆਂ ਨੂੰ ਰਾਸ਼ਨ ਦੀ ਵੰਡ ਦੀ ਸਮੁੱਚੀ ਪ੍ਰਕਿਰਿਆ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਇਸ ਤੋਂ ਉਪਰੰਤ ਮੁੱਖ ਡਾਕ ਘਰ ਫਿਰੋਜ਼ਪੁਰ ਵਿਖੇ ਪੋਸਟਲ ਬੈਂਕ ਸਿਸਟਮ ਦਾ ਵੀ ਜਾਇਜਾ ਲਿਆ।