ETV Bharat / state

ਹਾਮਦਵਾਲਾ 'ਚ ਅੰਗੀਠੇ ਦੇ ਧੂੰਏ ਨੇ ਦੋ ਬੱਚਿਆਂ ਸਣੇ ਮਾਂ ਦੀ ਲਈ ਜਾਨ - ਆਕਸੀਜਨ ਦੀ ਮਾਤਰਾ ਘੱਟ ਜਾਣ ਕਾਰਨ

ਫ਼ਿਰੋਜ਼ਪੁਰ ਦੇ ਥਾਣਾ ਮੱਲਾਂਵਾਲਾ ਅਧੀਨ ਆਉਂਦੇ ਪਿੰਡ ਹਾਮਦਵਾਲਾ ਉਤਾੜ ਅੰਗੀਠੀ ਦੇ ਧੂੰਏ ਕਾਰਨ ਇੱਕ ਔਰਤ ਅਤੇ ਦੋ ਬੱਚਿਆਂ ਦੀ ਮੌਤ ਹੋ ਗਈ। ਪੁਲਿਸ ਨੇ ਮੌਕੇ 'ਤੇ ਪੁੱਜ ਕੇ ਅਗਲੀ ਕਾਰਵਾਈ ਅਰੰਭ ਦਿੱਤੀ ਹੈ।

ਹਾਮਦਵਾਲਾ 'ਚ ਅੰਗੀਠੇ ਦੇ ਧੂੰਏ ਨੇ ਦੋ ਬੱਚਿਆਂ ਸਣੇ ਮਾਂ ਦੀ ਲਈ ਜਾਨ

author img

By

Published : Jan 18, 2021, 10:36 PM IST

ਫ਼ਿਰੋਜ਼ਪੁਰ: ਗ਼ਰੀਬ ਲੋਕ ਅਕਸਰ ਸਰਦੀ ਵਿੱਚ ਅੰਗੀਠੀ ਦਾ ਸਹਾਰਾ ਲੈਂਦੇ ਹਨ ਪਰ ਅੰਗੀਠੀ ਦੀ ਵਰਤੋਂ ਕਰਨੀ ਕਈ ਵਾਰ ਬਹੁਤ ਮਹਿੰਗੀ ਪੈ ਸਕਦੀ ਹੈ। ਅਜਿਹੀ ਦਰਦਨਾਕ ਘਟਨਾ ਥਾਣਾ ਮੱਲਾਂਵਾਲਾ ਅਧੀਨ ਆਉਂਦੇ ਪਿੰਡ ਹਾਮਦਵਾਲਾ ਉਤਾੜ ਵਿਖੇ ਵਾਪਰੀ ਹੈ, ਜਿਥੇ ਅੰਗੀਠੀ ਦੇ ਧੂੰਏ ਕਾਰਨ ਇੱਕ ਔਰਤ ਅਤੇ ਦੋ ਬੱਚਿਆਂ ਦੀ ਮੌਤ ਹੋ ਗਈ।

ਮ੍ਰਿਤਕ ਬੱਚਿਆਂ ਦੇ ਤਾਏ ਨੇ ਦੱਸਿਆ ਕਿ ਬੱਚਿਆਂ ਅਤੇ ਉਸਦੀ ਭਰਜਾਈ ਰਾਜਵੀਰ ਕੌਰ ਦੀ ਮੌਤ ਬਾਰੇ ਉਨ੍ਹਾਂ ਨੂੰ ਸਵੇਰੇ ਪਤਾ ਲੱਗਿਆ। ਉਸ ਨੇ ਦੱਸਿਆ ਕਿ ਦੇਰ ਸ਼ਾਮ ਰਾਜਵੀਰ ਕੌਰ ਘਰ ਵਿੱਚ ਪਈ ਅੰਗੀਠੀ ਬੱਚਿਆਂ ਖਾਤਰ ਕਮਰੇ ਅੰਦਰ ਲੈ ਗਈ ਪਰ ਸਵੇਰੇ ਕਮਰੇ ਵਿੱਚੋਂ ਕੋਈ ਬਾਹਰ ਨਹੀਂ ਆਇਆ ਕਿਉਂਕਿ ਬੱਚੇ ਸਵੇਰੇ ਜਲਦੀ ਉਠ ਖੜਦੇ ਸਨ। ਘਰਦਿਆਂ ਨੇ ਉਸ ਨੂੰ ਬੁਲਾ ਕੇ ਦਰਵਾਜ਼ਾ ਤੋੜਿਆ ਤਾਂ ਅੰਦਰ ਬੱਚੇ ਅਤੇ ਉਸ ਦੀ ਭਰਜਾਈ ਰਾਜਵੀਰ ਕੌਰ (ਉਮਰ 35 ਸਾਲ) ਦੀ ਮੌਤ ਹੋ ਗਈ ਸੀ। ਉਸ ਨੇ ਕਿਹਾ ਕਿ ਇਹ ਅੰਗੀਠੀ ਦੇ ਧੂੰਏ ਕਾਰਨ ਕਮਰੇ ਅੰਦਰ ਆਕਸੀਜਨ ਦੀ ਮਾਤਰਾ ਘੱਟ ਜਾਣ ਕਾਰਨ ਕਾਰਨ ਹਾਦਸਾ ਵਾਪਰਿਆ ਹੈ।

ਹਾਮਦਵਾਲਾ 'ਚ ਅੰਗੀਠੇ ਦੇ ਧੂੰਏ ਨੇ ਦੋ ਬੱਚਿਆਂ ਸਣੇ ਮਾਂ ਦੀ ਲਈ ਜਾਨ

ਇਸ ਮੌਕੇ ਪਿੰਡ ਦੇ ਸਰਪੰਚ ਨੇ ਘਟਨਾ ਨੂੰ ਬਹੁਤ ਹੀ ਦੁਖਦਾਈ ਦੱਸਿਆ। ਉਨ੍ਹਾਂ ਕਿਹਾ ਕਿ ਇਹ ਤਿੰਨੇ ਮੌਤਾਂ ਪਿੰਡ ਵਾਸੀਆਂ ਲਈ ਬਹੁਤ ਹੀ ਦੁਖਦਾਈ ਹਨ। ਉਨ੍ਹਾਂ ਕਿਹਾ ਕਿ ਮ੍ਰਿਤਕਾ ਰਾਜਵੀਰ ਕੌਰ ਦਾ ਪਤੀ ਜਗਜੀਤ ਸਿੰਘ ਮਲੇਸ਼ੀਆ ਰੁਜ਼ਗਾਰ ਖਾਤਰ 2-3 ਸਾਲ ਤੋਂ ਮਲੇਸ਼ੀਆ ਗਿਆ ਹੋਇਆ ਹੈ ਤੇ ਉਪਰੋਂ ਹੁਣ ਇਹ ਘਟਨਾ ਵਾਪਰ ਗਈ ਹੈ। ਉਨ੍ਹਾਂ ਕਿਹਾ ਕਿ ਇਹ ਪਰਿਵਾਰ ਬਹੁਤ ਹੀ ਗ਼ਰੀਬ ਹੈ। ਉਹ ਸਰਕਾਰ ਤੋਂ ਮੰਗ ਕਰਦੇ ਹਨ ਕਿ ਪੀੜਤ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ।

ਸੂਚਨਾ ਮਿਲਣ 'ਤੇ ਮੱਲਾਂਵਾਲਾ ਪੁਲਿਸ ਦੇ ਮੁਖੀ ਬਲਰਾਜ ਸਿੰਘ, ਡੀਐਸਪੀ ਜ਼ੀਰਾ ਰਾਜਵਿੰਦਰ ਸਿੰਘ ਢਿੱਲੋਂ, ਐਸਡੀਐਮ ਰਣਜੀਤ ਸਿੰਘ ਭੁੱਲਰ, ਜਥੇਦਾਰ ਇੰਦਰਜੀਤ ਸਿੰਘ ਜ਼ੀਰਾ ਸਾਬਕਾ ਮੰਤਰੀ ਵੱਲੋਂ ਪਹੁੰਚ ਕੇ ਮੁਆਇਨਾ ਕੀਤਾ ਗਿਆ। ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਕਾਰਵਾਈ ਕਰਦੇ ਹੋਏ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭਿਜਵਾ ਦਿੱਤਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.