ETV Bharat / state

ਨਸ਼ੇ ਦੇ ਆਦੀ ਪੁੱਤਾਂ ਦੀਆਂ ਮਾਵਾਂ ਨੂੰ ਵੱਢ-ਵੱਢ ਖਾ ਰਹੀ ਫਿਕਰ, ਰੋਦੀਆਂ ਮਾਵਾਂ ਨੇ ਦਰਦ ਕੀਤਾ ਬਿਆਨ

ਧਰਨੇ ਦੌਰਾਨ ਕੁਝ ਮਹਿਲਾਵਾਂ ਨੇ ਆਪਣੇ ਪੁੱਤਾਂ ਦੇ ਚਿੱਟੇ ਦੀ ਲਪੇਟ ਵਿੱਚ ਆਉਣ ਦੀ ਗੱਲ ਕਹੀ ਹੈ। ਨਾਲ ਹੀ ਉਨ੍ਹਾਂ ਦੱਸਿਆ ਕਿ ਨਸ਼ੇ ਦੇ ਕਾਰਨ ਉਨ੍ਹਾਂ ਦਾ ਘਰ ਬਰਬਾਦ ਹੋ ਰਿਹਾ ਹੈ ਪਰ ਸਰਕਾਰ ਅਤੇ ਪੁਲਿਸ ਕੁਝ ਨਹੀਂ ਕਰ ਰਹੀ ਹੈ ਜਿਸ ਕਾਰਨ ਉਨ੍ਹਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਫਿਰੋਜ਼ਪੁਰ ਵਿਖੇ ਮਹਿਲਾਵਾਂ ਦਾ ਨਸ਼ੇ ਖ਼ਿਲਾਫ਼ ਧਰਨਾ

author img

By

Published : May 31, 2022, 10:09 PM IST

ਫਿਰੋਜ਼ਪੁਰ: ਸੂਬੇ ਵਿੱਚ ਨਵੀਂ ਆਮ ਆਦਮੀ ਪਾਰਟੀ ਦੇ ਸਰਕਾਰ ਵਿੱਚ ਆਇਆ ਨੂੰ ਦੋ ਮਹੀਨੇ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ ਪਰ ਚਿੱਟੇ ਦਾ ਕਾਰੋਬਾਰ ਬਦਸਤੂਰ ਜਾਰੀ ਹੈ। ਸੂਬੇ ਦੇ ਲੋਕ ਚਿੱਟਾ ਖਤਮ ਕਰਨ ਦੀ ਮੰਗ ਨੂੰ ਲੈਕੇ ਸਰਕਾਰ ਨੂੰ ਅਪੀਲਾਂ ਕਰ ਰਹੇ ਹਨ ਪਰ ਚਿੱਟੇ ਖਤਮ ਹੁੰਦਾ ਵਿਖਾਈ ਨਹੀਂ ਦਿੰਦਾ।

ਫਿਰੋਜ਼ਪੁਰ ਵਿਖੇ ਕ੍ਰਾਂਤੀਕਾਰੀ ਮਜ਼ਦੂਰ ਯੂਨੀਅਨ ਵੱਲੋਂ ਨਸ਼ੇ ਦੇ ਖ਼ਿਲਾਫ਼ ਧਰਨਾ ਦਿੱਤਾ ਗਿਆ ਹੈ। ਇਸ ਧਰਨੇ ਦੌਰਾਨ ਕੁਝ ਮਹਿਲਾਵਾਂ ਨੇ ਆਪਣੇ ਪੁੱਤਾਂ ਦੇ ਚਿੱਟੇ ਦੀ ਲਪੇਟ ਵਿੱਚ ਆਉਣ ਦੀ ਗੱਲ ਕਹੀ ਹੈ। ਨਾਲ ਹੀ ਉਨ੍ਹਾਂ ਦੱਸਿਆ ਕਿ ਨਸ਼ੇ ਦੇ ਕਾਰਨ ਉਨ੍ਹਾਂ ਦਾ ਘਰ ਬਰਬਾਦ ਹੋ ਰਿਹਾ ਹੈ ਪਰ ਸਰਕਾਰ ਅਤੇ ਪੁਲਿਸ ਕੁਝ ਨਹੀਂ ਕਰ ਰਹੀ ਹੈ ਜਿਸ ਕਾਰਨ ਉਨ੍ਹਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਫਿਰੋਜ਼ਪੁਰ ਵਿਖੇ ਮਹਿਲਾਵਾਂ ਦਾ ਨਸ਼ੇ ਖ਼ਿਲਾਫ਼ ਧਰਨਾ

ਇੱਕ ਮਹਿਲਾ ਨੇ ਰੌਂਦੇ ਹੋਏ ਦੱਸਿਆ ਕਿ ਉਸਦੇ ਕਾਨਿਆਂ ਦੀ ਕੱਚੀ ਛੱਤ ਹੈ ਪਰ ਉਸਦਾ ਪੁੱਤ ਨਸ਼ਾ ਦਾ ਆਦੀ ਹੈ। ਉਸ ਮਹਿਲਾ ਨੇ ਦੱਸਿਆ ਕਿ ਨਸ਼ੇ ਦੀ ਪੂਰਤੀ ਲਈ ਉਹ ਪਰਿਵਾਰ ਦੀ ਕੁੱਟਮਾਰ ਕਰਦਾ ਹੈ। ਉਸਨੇ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਕਰਕੇ ਬੱਚਿਆਂ ਦਾ ਢਿੱਡ ਭਰਦੀ ਹੈ ਪਰ ਉਸਦਾ ਪੁੱਤ ਨਸ਼ੇ ਦੀ ਲੱਤ ਵਿੱਚ ਲੱਗਿਆ ਘਰ ਨੂੰ ਖਰਾਬ ਕਰ ਰਿਹਾ ਹੈ।

ਇਸ ਦੌਰਾਨ ਪੀੜਤ ਮਹਿਲਾਵਾਂ ਵੱਲੋਂ ਸਰਕਾਰ ਤੋਂ ਨਸ਼ੇ ਨੂੰ ਖਤਮ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਉਨ੍ਹਾਂ ਦੇ ਬਰਬਾਰ ਹੋ ਰਹੇ ਘਰਾਂ ਨੂੰ ਬਚਾਇਆ ਜਾ ਸਕੇ। ਇਸ ਦੌਰਾਨ ਅੱਕੇ ਲੋਕਾਂ ਵੱਲੋਂ ਕਈ ਲੋਕਾਂ ਦੇ ਨਾਮ ਵੀ ਲਏ ਅਤੇ ਉਨ੍ਹਾਂ ਉੱਪਰ ਸ਼ਰੇਆਮ ਨਸ਼ਾ ਵੇਚਣ ਦਾ ਇਲਜ਼ਾਮ ਲਗਾਇਆ ਹੈ।

ਇਹ ਵੀ ਪੜ੍ਹੋ: ਪੌਲੀਵੁੱਡ ’ਤੇ ਕਿਉਂ ਮੰਡਰਾ ਰਿਹਾ ਹੈ ਗੈਂਗਸਟਰਾਂ ਦਾ ਖਤਰਾ ? ਜਾਣੋ ਇਸ ਖਾਸ ਰਿਪੋਰਟ ’ਚ...

ETV Bharat Logo

Copyright © 2024 Ushodaya Enterprises Pvt. Ltd., All Rights Reserved.