ETV Bharat / state

ਮਜ਼ਦੂਰ ਪਰਿਵਾਰ ਦਾ ਬੱਚਾ ਪੈਰਾ ਏਸ਼ੀਅਨ ਖੇਡਾਂ 'ਚ ਪਾਵੇਗਾ ਧੂੰਮਾਂ - ਗਰੀਬ ਪਰਿਵਾਰ ਦਾ ਕਰਨ ਕੁਮਾਰ

ਇੱਕ ਮਿਹਨਤ ਦੀ ਮਿਸਾਲ ਫਿਰੋਜ਼ਪੁਰ ਜ਼ਿਲ੍ਹੇ ਦੇ ਕਸਬਾ 'ਗੋਲੂ ਕਾ ਮੋੜ' ਦੇ ਰਹਿਣ ਵਾਲੇ ਕਰਨ ਕੁਮਾਰ ਵੱਲੋਂ ਪੇਸ਼ ਕੀਤੀ ਗਈ ਹੈ। ਜੋ ਕਿ ਪੈਰਾ ਏਸ਼ੀਅਨ ਖੇਡਾਂ (Para Asian Games) 'ਚ ਭਾਗ ਲੈਣ ਗਿਆ ਹੋਇਆ ਹੈ।

ਮਜ਼ਦੂਰ ਪਰਿਵਾਰ ਦਾ ਬੱਚਾ ਪੈਰਾ ਏਸ਼ੀਅਨ ਖੇਡਾਂ 'ਚ ਪਾਵੇਗਾ ਧੂੰਮਾਂ

author img

By

Published : Dec 5, 2021, 6:27 PM IST

ਫਿਰੋਜ਼ਪੁਰ: ਅਕਸਰ ਹੀ ਕਹਿੰਦੇ ਹਨ ਕਿ ਜਦੋਂ ਕਿਸੇ ਵਿੱਚ ਮਿਹਨਤ ਕਰਨ ਦਾ ਜਜ਼ਬਾ (The spirit of hard work) ਹੋਵੇ ਤਾਂ ਉਸ ਨੂੰ ਆਸਮਾਨ ਦੀਆਂ ਉਚਾਈਆਂ ਛੂਹਣ ਤੋਂ ਕੋਈ ਨਹੀਂ ਰੋਕ ਸਕਦਾ। ਭਾਵੇਂ ਉਹ ਕਿਸੇ ਮਜ਼ਦੂਰ ਪਰਿਵਾਰ ਤੋਂ ਹੀ ਕਿਉਂ ਨਾ ਹੋਵੇ। ਅਜਿਹੀ ਇੱਕ ਮਿਹਨਤ ਦੀ ਮਿਸਾਲ ਫਿਰੋਜ਼ਪੁਰ ਜ਼ਿਲ੍ਹੇ ਦੇ ਕਸਬਾ 'ਗੋਲੂ ਕਾ ਮੋੜ' ਦੇ ਰਹਿਣ ਵਾਲੇ ਕਰਨ ਕੁਮਾਰ ਵੱਲੋਂ ਪੇਸ਼ ਕੀਤੀ ਗਈ ਹੈ। ਜੋ ਕਿ ਪੈਰਾ ਏਸ਼ੀਅਨ ਖੇਡਾਂ (Para Asian Games) 'ਚ ਭਾਗ ਲੈਣ ਗਿਆ ਹੋਇਆ ਹੈ।

ਕਰਨ ਕੁਮਾਰ ਦਾ ਪਰਿਵਾਰ ਮਿਹਨਤ ਮਜ਼ਦੂਰੀ ਕਰਨ ਵਾਲਾ ਪਰਿਵਾਰ (Hardworking family) ਹੈ। ਜਦ ਈ.ਟੀ.ਵੀ ਭਾਰਤ ਦੀ ਟੀਮ ਨੇ ਕਰਨ ਕੁਮਾਰ ਦੇ ਘਰ ਪਹੁੰਚ ਕੇ ਇਸ ਦੇ ਹਾਲਾਤ ਬਾਰੇ ਜਾਣਕਾਰੀ ਲਈ ਤਾਂ ਉਸ ਦੇ ਭਰਾ ਰਮਨ ਕੁਮਾਰ ਨੇ ਦੱਸਿਆ ਕਿ ਉਸ ਦਾ ਭਰਾ ਕਰਨ ਕੁਮਾਰ ਤੇ ਮਾਂ ਗੀਤਾ ਰਾਣੀ ਕਿਸੇ ਸੜਕ ਦੁਰਘਟਨਾ ਵਿੱਚ ਅਪਾਹਿਜ (Disabled in a road accident) ਹੋ ਗਏ ਸਨ। ਜਿਨ੍ਹਾਂ ਦੀਆਂ ਇਸ ਹਾਦਸੇ ਵਿੱਚ ਬਾਹਾਂ ਕੱਟੀਆਂ ਗਈਆਂ ਸਨ।

ਮਜ਼ਦੂਰ ਪਰਿਵਾਰ ਦਾ ਬੱਚਾ ਪੈਰਾ ਏਸ਼ੀਅਨ ਖੇਡਾਂ 'ਚ ਪਾਵੇਗਾ ਧੂੰਮਾਂ

ਰਮਨ ਕੁਮਾਰ ਨੇ ਦੱਸਿਆ ਕਿ ਉਸ ਦੇ ਭਰਾ ਨੇ ਮੁੱਢਲੀ ਸਿੱਖਿਆ (Basic education) ਗੋਲੂ ਕਾ ਮੋੜ ਸਰਕਾਰੀ ਸਕੂਲ ਵਿੱਚੋਂ ਹੀ ਪ੍ਰਾਪਤ ਕੀਤੀ ਸੀ। ਉਨ੍ਹਾਂ ਅੱਗੇ ਦੱਸਿਆ ਕਿ ਜਦੋਂ ਉਹ ਆਪਣੇ ਹਾਣੀਆਂ ਨਾਲ ਖੇਡਦਾ ਸੀ ਤਾਂ ਉਸ ਨੂੰ ਵੇਖ ਕੇ ਕਰਨ ਕੁਮਾਰ ਵੀ ਖੇਡਾਂ ਵਿੱਚ ਦਿਲਚਸਪੀ (Interested in sports) ਲੈਣ ਲੱਗ ਪਿਆ ਤੇ ਉਸ ਦੀ ਮਿਹਨਤ ਨੂੰ ਵੇਖ ਕੇ ਉਨ੍ਹਾਂ ਦੇ ਕੋਚ ਗਗਨਦੀਪ ਨੇ ਉਨ੍ਹਾਂ ਦੀ ਬਹੁਤ ਮਦਦ ਕੀਤੀ। ਉਨ੍ਹਾਂ ਦੱਸਿਆ ਕਿ ਕੋਚ ਨੇ ਆਪਣੇ ਕੋਲੋਂ ਖਰਚਾ ਕਰ ਕੇ ਉਸ ਦੀ ਖੇਡਾਂ ਪ੍ਰਤੀ ਰੁਚੀ ਨੂੰ ਵੇਖਦੇ ਹੋਏ ਸਿਖਲਾਈ ਸ਼ੁਰੂ ਕਰਵਾ ਦਿੱਤੀ।

ਉਨ੍ਹਾਂ ਦੇ ਕੋਚ ਗਗਨਦੀਪ ਨੇ ਕਰਨ ਕੁਮਾਰ ਨੂੰ ਜ਼ਿਲ੍ਹਾ ਲੈਵਲ ਤੋਂ ਲੈ ਕੇ ਅੱਜ ਪੈਰਾ ਏਸ਼ੀਅਨ ਖੇਡਾਂ ਤੱਕ ਪਹੁੰਚਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਕਰਨ ਕੁਮਾਰ ਬਹਿਰੀਨ ਦੁਬਈ 'ਚ ਪੈਰਾ ਏਸ਼ੀਅਨ ਖੇਡਾਂ ਵਿੱਚ ਲੌਂਗ ਜੰਪ ਦੀ ਖੇਡ 'ਚ ਹਿੱਸਾ ਲੈਣ ਗਿਆ ਅਤੇ ਅਸੀਂ ਆਸ ਕਰਦੇ ਹਾਂ ਕਿ ਉਹ ਮੈਡਲ ਜਿੱਤ ਕੇ ਹੀ ਵਾਪਸ ਆਵੇਗਾ।

ਇਸ ਮੌਕੇ ਜਦ ਕਰਨ ਕੁਮਾਰ ਦੇ ਪਿਤਾ ਗੁਰਦੀਪ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਅਸੀਂ ਇਕ ਗਰੀਬ ਵਰਗ ਨਾਲ ਸੰਬੰਧ ਰੱਖਦੇ ਹਾਂ ਅਤੇ ਮਿਹਨਤ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰਦੇ ਹਾਂ। ਉਨ੍ਹਾਂ ਦੱਸਿਆ ਕਿ ਬੱਚਿਆਂ ਨੂੰ ਇਸ ਤਰ੍ਹਾਂ ਦੀਆਂ ਸਿੱਖਿਆਵਾਂ ਦੇਣ ਵਾਸਤੇ ਪੈਸੇ ਦੀ ਜ਼ਰੂਰਤ ਪੈਂਦੀ ਹੈ ਜੋ ਸਾਡੀ ਪਹੁੰਚ ਤੋਂ ਬਾਹਰ ਸੀ। ਪਰ ਜਿਸ ਵਿੱਚ ਮਿਹਨਤ ਕਰਨ ਦੀ ਲਗਨ ਹੋਵੇ ਉਸ ਦੀ ਮੱਦਦ ਪਰਮਾਤਮਾ ਜ਼ਰੂਰ ਕਰਦਾ ਹੈ।

ਉਨ੍ਹਾਂ ਕਿਹਾ ਕਿ ਸਾਡੇ ਕਰਨ ਦੀ ਮਿਹਨਤ ਨੂੰ ਵੇਖਦੇ ਹੋਏ ਇਨ੍ਹਾਂ ਦੇ ਕੋਚ ਗਗਨਦੀਪ ਵੱਲੋਂ ਸਿਖਲਾਈ ਦਿੱਤੀ ਗਈ, ਕਿਉਂਕਿ ਉਨ੍ਹਾਂ ਨੇ ਕਰਨ ਕੁਮਾਰ ਵਿੱਚ ਖੇਡਾਂ ਪ੍ਰਤੀ ਜਜ਼ਬਾ ਦੇਖਿਆ ਸੀ। ਇਸ ਲਈ ਉਸ ਨੇ ਆਪਣੀ ਜੇਬ ਵਿੱਚੋਂ ਹੀ ਖਰਚਾ ਕਰ ਕੇ ਇਸ ਦੀ ਸਿੱਖਿਆ ਜਾਰੀ ਰੱਖੀ।

ਇਸ ਦੇ ਨਾਲ ਹੀ ਜਦ ਉਨ੍ਹਾਂ ਨੂੰ ਸਰਕਾਰ ਵੱਲੋਂ ਕਿਸੇ ਮਦਦ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਜੇ ਤਕ ਸਰਕਾਰ ਵੱਲੋਂ ਕਰਨ ਕੁਮਾਰ ਦੀ ਕੋਈ ਵੀ ਮਦਦ ਨਹੀਂ ਕੀਤੀ ਗਈ। ਪਰ ਆਸ ਕਰਦੇ ਹਾਂ ਕਿ ਸਰਕਾਰ ਵੱਲੋਂ ਇਸ ਤਰ੍ਹਾਂ ਦੇ ਪੈਰਾ ਖੇਡਾਂ 'ਚ ਹਿੱਸਾ ਲੈਣ ਵਾਲੇ ਅਪਾਹਿਜ ਬੱਚਿਆਂ ਦੀ ਕੋਈ ਨਾ ਕੋਈ ਮਦਦ ਜ਼ਰੂਰ ਕੀਤੀ ਜਾਵੇਗੀ।

ਇਹ ਵੀ ਪੜੋ:- ਦਿੱਲੀ ’ਚ ਗੈਸਟ ਅਧਿਆਪਕਾਂ ਦੇ ਧਰਨੇ ’ਚ ਸਿੱਧੂ

ETV Bharat Logo

Copyright © 2025 Ushodaya Enterprises Pvt. Ltd., All Rights Reserved.