ਫਿਰੋਜ਼ਪੁਰ: ਪੰਜਾਬ ਸਰਕਾਰ ਵੱਲੋਂ ਕਣਕ ਦੀ ਵਾਢੀ ਮਗਰੋਂ ਕਣਕ ਨੂੰ ਸਮੇਟਣ ਤੇ ਕਿਸਾਨਾਂ ਨੂੰ ਮੰਡੀਆਂ ਵਿੱਚ ਰੁਲਣ ਤੋਂ ਬਚਾਉਣ ਦੀ ਗੱਲ ਕਹੀ ਗਈ ਸੀ ਕਿ ਕਿਸਾਨਾਂ ਦੀ ਜਦ ਫਸਲ ਮੰਡੀ ਵਿੱਚ ਪਹੁੰਚੇਗੀ ਉਹਨਾਂ ਨੂੰ ਜਲਦ ਹੀ ਘਰ ਭੇਜ ਦਿੱਤਾ ਜਾਵੇਗਾ। ਪਰ ਕੁਝ ਕੇਂਦਰੀ ਏਜੰਸੀਆਂ ਵੱਲੋਂ ਕਣਕ ਦੀ ਲਿਫਟਿੰਗ ਨਹੀਂ ਹੋ ਰਹੀ ਹੈ। ਮੰਡੀਆਂ ਵਿਚ ਕਣਕ ਦੀਆਂ ਬੋਰੀਆਂ ਦੇ ਅੰਬਾਰ ਲੱਗੇ ਹੋਏ ਹਨ। ਕਿਉਂਕਿ ਅਫਸਰਾਂ ਵੱਲੋਂ ਮਨਮਾਨੀ ਕੀਤੀ ਜਾ ਰਹੀ ਹੈ ਤੇ ਮਜ਼ਦੂਰਾਂ ਨੂੰ ਕਣਕ ਦੀ ਰਾਖੀ ਬੈਠਣਾ ਪੈ ਰਿਹਾ ਹੈ। ਮਜਦੂਰਾਂ ਦਾ ਕਹਿਣਾ ਹੈ ਕਿ ਜੇ ਲੁਟੇਰਿਆਂ ਵੱਲੋਂ ਸਾਡੇ ਨਾਲ ਕੋਈ ਵਾਰਦਾਤ ਕੀਤੀ ਜਾਂਦੀ ਹੈ ਤਾਂ ਉਸ ਦਾ ਹਰਜਾਨਾ ਵੀ ਸਰਕਾਰ ਨੂੰ ਜਾਂ ਉਸ ੲਜੰਸੀ ਨੂੰ ਦੇਣਾ ਚਾਹੀਦਾ ਹੈ, ਜਿਸ ਦਾ ਮਾਲ ਮੰਡੀਆਂ ਵਿਚ ਪਿਆ ਹੈ।
ਕਿਸਾਨ ਹੋ ਰਹੇ ਪਰੇਸ਼ਾਨ: ਫਿਰੋਜ਼ਪੁਰ ਦਾਣਾ ਮੰਡੀ ਦੇ ਮਜ਼ਦੂਰਾਂ ਅਤੇ ਆੜ੍ਹਤੀਆਂ ਵੱਲੋਂ ਗੇਟ ਬੰਦ ਕਰਕੇ ਰੋਸ ਮੁਜ਼ਾਹਰਾ ਕੀਤਾ ਗਿਆ ਹੈ। ਪੰਜਾਬ ਦੀਆਂ ਦਾਣਾ ਮੰਡੀਆਂ ਵਿੱਚ ਕਣਕ ਦੀ ਖਰੀਦ ਸ਼ੁਰੂ ਹੋਈ ਨੂੰ ਕਰੀਬ ਇੱਕ ਮਹੀਨਾ ਬੀਤ ਚੁੱਕਿਆ ਹੈ। ਪਰ ਮੰਡੀਆਂ ਵਿਚ ਹਾਲੇ ਵੀ ਕਣਕ ਦੀਆਂ ਬੋਰੀਆਂ ਦੇ ਅੰਬਾਰ ਲੱਗੇ ਨਜਰ ਆ ਰਹੇ ਹਨ। ਮੰਡੀਆਂ ਵਿੱਚ ਲਿੰਫਟਿਗ ਨਾ ਹੋਣ ਕਾਰਨ ਆੜ੍ਹਤੀਆਂ ਅਤੇ ਲੇਬਰ ਨੂੰ ਕਾਫੀ ਦਿਕਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੇਕਰ ਗੱਲ ਕਰੀਏ ਫਿਰੋਜ਼ਪੁਰ ਸ਼ਹਿਰ ਦੀ ਦਾਣਾ ਮੰਡੀ ਦੀ ਤਾਂ ਇਥੇ ਵੀ ਹਾਲਾਤ ਐਦਾਂ ਦੇ ਹੀ ਨਜਰ ਆ ਰਹੇ ਹਨ। ਜਿਸਤੋਂ ਪ੍ਰੇਸ਼ਾਨ ਹੋਏ ਆੜ੍ਹਤੀਆਂ ਅਤੇ ਲੇਬਰ ਨੇ ਅੱਜ ਦਾਣਾ ਮੰਡੀ ਦੇ ਚਾਰੋਂ ਗੇਟ ਬੰਦ ਕਰ ਦਿੱਤੇ ਅਤੇ ਕੋਈ ਟਰਾਲੀ ਮੰਡੀ ਦੇ ਅੰਦਰ ਨਹੀਂ ਆਉਣ ਦਿੱਤੀ।
ਇਹ ਵੀ ਪੜ੍ਹੋ : ਕੀ ਅੰਮ੍ਰਿਤਪਾਲ ਨੂੰ NSA ਤੋਂ ਮਿਲੇਗੀ ਰਾਹਤ ? ਕੌਣ ਲੜ ਰਿਹਾ ਅੰਮ੍ਰਿਤਪਾਲ ਦਾ ਕੇਸ ਤੇ ਕੌਣ ਕਰ ਰਿਹੈ ਵਿਰੋਧ, ਵੇਖੋ ਰਿਪੋਰਟ
ਬਰਸਾਤ ਕਾਰਨ ਹੋ ਰਿਹਾ ਨੁਕਸਾਨ : ਜਾਣਕਾਰੀ ਦਿੰਦਿਆਂ ਲੇਬਰ ਅਤੇ ਆੜ੍ਹਤੀਆਂ ਨੇ ਦੱਸਿਆ ਕਿ ਮੰਡੀ ਵਿੱਚ ਲਿੰਫਟਿਗ ਨਾ ਹੋਣ ਕਾਰਨ ਬੋਰੀਆਂ ਦੇ ਅੰਬਾਰ ਲੱਗੇ ਪਏ ਹਨ ਅਤੇ ਜਦੋਂ ਵੀ ਬਰਸਾਤ ਆਉਂਦੀ ਹੈ। ਤਾਂ ਸਾਰੀਆਂ ਬੋਰੀਆਂ ਮੀਹ ਵਿੱਚ ਭਿੱਜ ਜਾਂਦੀਆਂ ਹਨ। ਅਤੇ ਰਾਤ ਨੂੰ ਚੋਰਾਂ ਵੱਲੋਂ ਬੋਰੀਆਂ ਚੋਰੀ ਕਰ ਲਈਆ ਜਾਂਦੀਆਂ ਹਨ। ਜਿਸ ਨਾਲ ਲੇਬਰ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰ ਸਰਕਾਰ ਦਾ ਇਸ ਵੱਲ ਕੋਈ ਧਿਆਨ ਨਹੀਂ ਉਨ੍ਹਾਂ ਕਿਹਾ ਸਰਕਾਰ ਨੂੰ ਇਸ ਸਮੱਸਿਆ ਵੱਲ ਧਿਆਨ ਦੇਣਾਂ ਚਾਹੀਦਾ ਹੈ। ਅਤੇ ਮੰਡੀਆਂ ਲਿੰਫਟਿਗ ਜਹਿੜੀ ਆ ਉਹ ਤੇਜੀ ਨਾਲ ਕਰਾਉਣੀ ਚਾਹੀਦੀ ਹੈ। ਤਾਂ ਜੋ ਲੇਬਰ ਅਤੇ ਆੜ੍ਹਤੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।