ਫਿਰੋਜ਼ਪੁਰ: ਜ਼ਿਲ੍ਹੇ ਦੇ ਮਮਦੋਟ (Mamdot) ਪਿੰਡ ਸੇਠਾਂ (Village Sethan) ਵਾਲਾ ਨਜ਼ਦੀਕ ਭਾਰਤ ਪਾਕਿਸਤਾਨ ਸੀਮਾ (India-Pakistan border) 'ਤੇ ਸਥਿਤ ਜ਼ੀਰੋ ਲਾਈਨ ਵਿਖੇ ਪੀਰ ਬਾਬਾ ਬੇਰ ਵਾਲਾ ਦੇ ਮਜ਼ਾਰ (Tomb of Pir Baba Ber Wala) 'ਤੇ ਆਰਮੀ ਜਵਾਨ ਦੀ ਵਰਦੀ ਪਾ ਕੇ ਆਇਆ ਸ਼ੱਕੀ ਨੌਜਵਾਨ ਨੂੰ ਬੀ.ਐਸ.ਐਫ ਦੇ ਜਵਾਨਾਂ ਨੇ ਕਾਬੂ ਕਰ ਲਿਆ ਹੈ। ਵਿਅਕਤੀ ਨੂੰ ਮਮਦੋਟ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਜਿਸ ਨੂੰ ਲੈ ਕੇ ਸਾਰੇ ਪੱਖਾਂ ਤੋਂ ਡੂੰਘਾਈ ਨਾਲ ਜਾਂਚ ਪੜਤਾਲ ਜਾਰੀ ਹੈ।
ਦੱਸਿਆ ਜਾਂਦਾ ਹੈ, ਕਿ ਫੌਜ ਦੀ ਵਰਦੀ(Army uniform) ਪਾ ਕੇ ਘੁੰਮਣ ਸੰਬੰਧੀ ਲੱਗੀ ਸਰਕਾਰੀ ਰੋਕ ਦੀ ਉਲੰਘਣਾ ਕਰਨ ਦੇ ਦੋਸ਼ 'ਚ ਥਾਣਾ ਮਮਦੋਟ ਦੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਗੁਰਪ੍ਰੀਤ ਸਿੰਘ ਨੇ ਦੱਸਿਆ ਹੈ, ਕਿ ਕਾਬੂ ਕੀਤੇ ਗਏ ਨੌਜਵਾਨ ਦੀ ਪਹਿਚਾਣ ਮਨਦੀਪ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਆਲੀਕੇ (ਬਠਿੰਡਾ) ਵਜੋਂ ਹੋਈ।
ਪੁੱਛਗਿੱਛ ਦੌਰਾਨ ਨੌਜਵਾਨ ਨੇ ਦੱਸਿਆ ਕਿ ਫੌਜ ਦੀ ਵਰਦੀ ਪਾਉਣ ਦਾ ਸ਼ੌਂਕ ਜਾਗਿਆ ਸੀ, ਜਿਸ ਸ਼ੌਕ ਨੂੰ ਲੈ ਕੇ ਮੇਲਾ ਵੇਖਣ ਆਇਆ ਸੀ। ਵਿਅਕਤੀ ਕੋਲ ਕੋਈ ਵੀ ਸ਼ੱਕੀ ਚੀਜ਼ ਬਰਾਮਦ ਨਹੀਂ ਹੋਈ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਗੱਡੀਆਂ ਲੁੱਟਣ ਵਾਲੇ ਗਿਰੋਹ ਦੇ ਦੋ ਮੈਂਬਰ ਕਾਬੂ