ETV Bharat / state

ਜ਼ੀਰਾ ਵਿੱਚ ਐਸਡੀਐਮ ਭੁੱਲਰ ਨੇ ਲਹਿਰਾਇਆ ਝੰਡਾ

author img

By

Published : Jan 27, 2021, 9:36 PM IST

ਜ਼ੀਰਾ ਸਬ ਡਿਵੀਜ਼ਨ ਦੇ ਜੀਵਨ ਮੱਲ ਸੀਨੀਅਰ ਸੈਕੰਡਰੀ ਮਾਡਲ ਸਕੂਲ ਵਿੱਚ ਗਣਤੰਤਰ ਦਿਵਸ 'ਤੇ ਪੀ.ਸੀ.ਐਸ, ਐਸਡੀਐਮ ਰਣਜੀਤ ਸਿੰਘ ਭੁੱਲਰ ਨੇ ਕੌਮੀ ਝੰਡਾ ਬੜੇ ਹੀ ਮਾਣ-ਸਨਮਾਨ ਨਾਲ ਫਹਿਰਾਇਆ।

ਜ਼ੀਰਾ ਵਿੱਚ ਐਸਡੀਐਮ ਭੁੱਲਰ ਨੇ ਲਹਿਰਾਇਆ ਝੰਡਾ
ਜ਼ੀਰਾ ਵਿੱਚ ਐਸਡੀਐਮ ਭੁੱਲਰ ਨੇ ਲਹਿਰਾਇਆ ਝੰਡਾ

ਜ਼ੀਰਾ: ਸਬ ਡਿਵੀਜ਼ਨ ਦੇ ਜੀਵਨ ਮੱਲ ਸੀਨੀਅਰ ਸੈਕੰਡਰੀ ਮਾਡਲ ਸਕੂਲ ਵਿੱਚ ਗਣਤੰਤਰ ਦਿਵਸ 'ਤੇ ਪੀ.ਸੀ.ਐਸ, ਐਸਡੀਐਮ ਰਣਜੀਤ ਸਿੰਘ ਭੁੱਲਰ ਨੇ ਕੌਮੀ ਝੰਡਾ ਬੜੇ ਹੀ ਮਾਣ-ਸਨਮਾਨ ਨਾਲ ਫਹਿਰਾਇਆ।

ਇਸ ਮੌਕੇ ਉਨ੍ਹਾਂ ਦੇ ਸਵਾਗਤ ਲਈ ਤਾਰਾ ਚੰਦ ਅਗਰਵਾਲ ਸਿਕਸ਼ਾ ਸਦਨ ਸਕੂਲ ਦੇ ਬੱਚਿਆਂ ਵੱਲੋਂ ਬੈਂਡ ਨਾਲ ਉਨ੍ਹਾਂ ਦਾ ਮਾਰਗ ਦਰਸ਼ਨ ਕੀਤਾ। ਉਪਰੰਤ ਉਨ੍ਹਾਂ ਵੱਲੋਂ ਝੰਡੇ ਨੂੰ ਸਲਾਮੀ ਦਿੱਤੀ ਗਈ ਤੇ ਸਰਕਾਰੀ ਕੰਨਿਆ ਵਿਦਿਆਲਿਆ ਦੀਆਂ ਵਿਦਿਆਰਥਣਾਂ ਵੱਲੋਂ ਰਾਸ਼ਟਰੀ ਗੀਤ ਗਾਇਆ ਗਿਆ। ਇਸਤੋਂ ਬਾਅਦ ਅਮਨ ਦੀ ਨਿਸ਼ਾਨੀ ਕਬੂਤਰਾਂ ਨੂੰ ਅਸਮਾਨ ਵਿੱਚ ਉਡਾਇਆ ਗਿਆ ਤੇ ਤਿਰੰਗੇ ਰੰਗ ਦੇ ਗੁਬਾਰੇ ਹਵਾ ਵਿੱਚ ਛੱਡੇ ਗਏ।

ਇਸ ਮੌਕੇ ਪੰਜਾਬ ਪੁਲਿਸ ਦੇ ਜਵਾਨ ਏਐਸਆਈ ਅੰਗਰੇਜ਼ ਸਿੰਘ ਦੀ ਅਗਵਾਈ ਵਿੱਚ ਉਨ੍ਹਾਂ ਦੀ ਟੀਮ ਤੇ ਉਸ ਉਪਰੰਤ ਜੀਓਜੀ ਕੈਪਟਨ ਪਰਮਜੀਤ ਸਿੰਘ ਉਨ੍ਹਾਂ ਦੀ ਟੀਮ ਤੇ ਜੀਵਨ ਮੱਲ ਸਰਕਾਰੀ ਮਾਡਲ ਸਕੂਲ ਦੇ ਵਿਦਿਆਰਥੀਆਂ ਵੱਲੋਂ ਫ਼ਲੈਗ ਮਾਰਚ ਕੀਤਾ ਗਿਆ ਤੇ ਐਸਡੀਐਮ ਰਣਜੀਤ ਸਿੰਘ ਭੁੱਲਰ ਨੇ ਸਲਾਮੀ ਲਈ।

ਇਸ ਮੌਕੇ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਦੇ ਗੀਤ ਗਾਏ ਗਏ ਬਾਅਦ ਵਿੱਚ ਐਸਡੀਐਮ ਰਣਜੀਤ ਸਿੰਘ ਭੁੱਲਰ ਵੱਲੋਂ ਆਜ਼ਾਦੀ ਘੁਲਾਟੀਆ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਟੇਜ ਸੈਕਟਰੀ ਦੀ ਭੂਮਿਕਾ ਵਿਸ਼ੇਸ਼ ਕੁਮਾਰ ਵੱਲੋਂ ਨਿਭਾਈ ਗਈ।

ETV Bharat Logo

Copyright © 2024 Ushodaya Enterprises Pvt. Ltd., All Rights Reserved.