ਫਿਰੋਜ਼ਪੁਰ: ਗਾਂਧੀ ਨਗਰ ਵਿੱਚ ਜੇਲ੍ਹ ਕਰਮਚਾਰੀਆਂ ਦੀ ਰਿਹਾਇਸ਼ ਲਈ ਕੁਆਟਰ ਬਣਾਏ ਗਏ ਸਨ। ਪਰ ਹੁਣ ਇਹ ਕੁਆਟਰ ਨਸ਼ੇੜੀਆਂ ਦਾ ਅੱਡਾ ਬਣ ਕੇ ਰਹਿ ਚੁੱਕੇ ਹਨ। ਇੱਥੇ ਨਸ਼ੇੜੀ ਆਕੇ ਨਸ਼ੇ ਦੇ ਟੀਕੇ ਲਗਾਉਂਦੇ ਹਨ ਅਤੇ ਰਾਤ ਨੂੰ ਆਉਂਦੇ ਜਾਂਦੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਦੇ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਨਸ਼ੇੜੀ ਲੋਕਾਂ ਕੋਲੋਂ ਲੁੱਟ ਖੋਹ ਵੀ ਕਰਦੇ ਹਨ।
ਨਸ਼ੇੜੀ ਲੋਕਾਂ ਨਾਲ ਕਰਦੇ ਲੁੱਟ ਖੋਹ: ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਕੁਆਟਰ ਜੇਲ੍ਹ ਪ੍ਰਸ਼ਾਸਨ ਨੇ ਰਿਹਾਇਸ਼ ਲਈ ਬਣਾਏ ਸਨ। ਪਰ, ਇਥੇ ਰਿਹਾਇਸ਼ ਨਹੀਂ ਕੀਤੀ ਗਈ ਅਤੇ ਖਾਲੀ ਰਹਿਣ ਕਾਰਨ ਇਹ ਕੁਆਟਰ ਨਸ਼ੇੜੀਆਂ ਦਾ ਅੱਡਾ ਬਣ ਚੁੱਕਾ ਹੈ। ਇੱਥੇ ਨਸ਼ੇੜੀ ਆਕੇ ਨਸ਼ੇ ਦੇ ਟੀਕੇ ਲਗਾਉਂਦੇ ਹਨ ਅਤੇ ਬਾਅਦ ਆਉਂਦੇ ਜਾਂਦੇ ਲੋਕਾਂ ਕੋਲੋਂ ਲੁੱਟ ਖੋਹ ਕਰਦੇ ਹਨ। ਇਸ ਨਾਲ ਆਸ ਪਾਸ ਦੇ ਲੋਕਾਂ ਨੂੰ ਕਾਫੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਢਾਹ ਕੇ ਪਾਰਕ ਬਣਾਉਣ ਦੀ ਮੰਗ: ਸਥਾਨਕ ਵਾਸੀਆਂ ਨੇ ਕਿਹਾ ਕਿ ਇਸ ਸਬੰਧੀ ਉਹ ਪੁਲਿਸ ਨੂੰ ਵੀ ਜਾਣੂ ਕਰਵਾ ਚੁੱਕੇ ਹਨ। ਪਰ, ਪੁਲਿਸ ਵੱਲੋਂ ਵੀ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਉਨ੍ਹਾਂ ਮੰਗ ਕੀਤੀ ਹੈ ਕਿ ਇਨ੍ਹਾਂ ਕੁਆਟਰਾਂ ਨੂੰ ਢਾਹ ਕੇ ਇੱਥੇ ਪਾਰਕ ਬਣਾਇਆ ਜਾਵੇ, ਜੋ ਲੋਕਾਂ ਦੇ ਕੰਮ ਆਵੇਗਾ ਅਤੇ ਨਸ਼ੇੜੀਆਂ ਦਾ ਵੀ ਸਫਾਇਆ ਹੋਵੇਗਾ।
ਇਹ ਵੀ ਪੜ੍ਹੋ: ਲੇਬਰ ਰੂਮ ਵਿੱਚ ਸਟਾਫ਼ ਨਰਸਾਂ ਨੇ ਡਿਊਟੀ ਦੌਰਾਨ ਲਗਾਏ ਠੂਮਕੇ, ਦੇਖੋ ਵੀਡੀਓ