ETV Bharat / state

ਸੰਘਰਸ਼ ਕਮੇਟੀ ਨੇ ਹਾਕਮ ਚੰਦ ਨੂੰ ਇਨਸਾਫ਼ ਦਵਾਉਣ ਲਈ ਰਾਣਾ ਸੋਢੀ ਦੀ ਕੋਠੀ ਅੱਗੇ ਦਿੱਤਾ ਧਰਨਾ

ਹਾਕਮ ਚੰਦ ਨੂੰ ਇਨਸਾਫ਼ ਦਿਵਾਉਣ ਲਈ ਜਬਰ ਵਿਰੋਧੀ ਸੰਘਰਸ਼ ਕਮੇਟੀ ਨੇ ਕੈਬਿਨੇਟ ਮੰਤਰੀ ਰਾਣਾ ਸੋਢੀ ਦੀ ਕੋਠੀ ਅੱਗੇ ਵਿਸ਼ਾਲ ਧਰਨਾ ਲਗਾਇਆ। ਇਸ ਧਰਨੇ ਦੌਰਾਨ ਜਬਰ ਵਿਰੋਧੀ ਸੰਘਰਸ਼ ਕਮੇਟੀ ਨੇ ਮੰਗ ਕੀਤੀ ਕਿ ਹਾਕਮ ਚੰਦ ਦੀ ਜ਼ਮੀਨ ਖੋਹਣ ਵਾਲੇ ਕਾਂਗਰਸੀ ਸਰਪੰਚ ਕਸ਼ਮੀਰੀ ਲਾਲ ਵਿਰੁੱਧ ਕਾਰਵਾਈ ਕੀਤੀ ਜਾਵੇ।

ਰਾਣਾ ਸੋਢੀ ਦੀ ਕੋਠੀ ਅੱਗੇ ਦਿੱਤਾ ਧਰਨਾ
ਰਾਣਾ ਸੋਢੀ ਦੀ ਕੋਠੀ ਅੱਗੇ ਦਿੱਤਾ ਧਰਨਾ
author img

By

Published : Apr 11, 2021, 11:24 AM IST

ਫ਼ਿਰੋਜ਼ਪੁਰ: ਹਾਕਮ ਚੰਦ ਨੂੰ ਇਨਸਾਫ਼ ਦਵਾਉਣ ਲਈ ਜਬਰ ਵਿਰੋਧੀ ਸੰਘਰਸ਼ ਕਮੇਟੀ ਨੇ ਕੈਬਿਨੇਟ ਮੰਤਰੀ ਰਾਣਾ ਸੋਢੀ ਦੀ ਕੋਠੀ ਅੱਗੇ ਵਿਸ਼ਾਲ ਧਰਨਾ ਲਗਾਇਆ। ਇਸ ਧਰਨੇ ਦੌਰਾਨ ਜਬਰ ਵਿਰੋਧੀ ਸੰਘਰਸ਼ ਕਮੇਟੀ ਨੇ ਮੰਗ ਕੀਤੀ ਕਿ ਹਾਕਮ ਚੰਦ ਦੀ ਜ਼ਮੀਨ ਖੋਹਣ ਵਾਲੇ ਕਾਂਗਰਸੀ ਸਰਪੰਚ ਕਸ਼ਮੀਰੀ ਲਾਲ ਵਿਰੁੱਧ ਕਾਰਵਾਈ ਕੀਤੀ ਜਾਵੇ।

ਜਬਰ ਵਿਰੋਧੀ ਸੰਘਰਸ਼ ਕਮੇਟੀ ਦੇ ਆਗੂ ਨੇ ਕਿਹਾ ਕਿ ਕਸ਼ਮੀਰੀ ਲਾਲ ਕੈਬਿਨੇਟ ਮੰਤਰੀ ਰਾਣਾ ਸੋਢੀ ਦਾ ਹਮਾਇਤੀ ਹੈ। ਉਸ ਨੇ ਚਾਰ ਸਾਲ ਪਹਿਲਾਂ ਹਾਕਮ ਚੰਦ ਦੀ ਦੁਕਾਨ ਵਿੱਚ ਪਏ ਸਾਮਾਨ ਦੀ ਭੰਨ-ਤੋੜ ਕਰ ਉਸ ਦੀ ਜ਼ਮੀਨ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ। ਇਸ ਘਟਨਾ ਤੋਂ ਬਾਅਦ ਜਬਰ ਵਿਰੋਧੀ ਸੰਘਰਸ਼ ਕਮੇਟੀ ਨੇ ਡੀਸੀ ਦਫਤਰਾਂ ਅੱਗੇ ਧਰਨਾ ਪ੍ਰਦਰਸ਼ਨ ਕਰ ਕੇ ਇਸ ਮਾਮਲੇ ਦੇ ਨਬੇੜੇ ਦੀ ਮੰਗ ਕੀਤੀ ਪਰ ਕੋਈ ਕਾਰਵਾਈ ਨਹੀਂ ਹੋਈ।

ਰਾਣਾ ਸੋਢੀ ਦੀ ਕੋਠੀ ਅੱਗੇ ਦਿੱਤਾ ਧਰਨਾ

ਉਨ੍ਹਾਂ ਕਿਹਾ ਕਿ ਹਾਈਕੋਰਟ ਵਿੱਚ ਚੱਲ ਰਹੇ ਜ਼ਬਰ ਜ਼ਮੀਨ ਖੋਹਣ ਦੇ ਮਾਮਲੇ ਵਿੱਚ 2019 ਨੂੰ ਹਾਈਕੋਰਟ ਨੇ ਹਾਕਮ ਚੰਦ ਦੇ ਹੱਕ ਫੈਸਲਾ ਸੁਣਾਇਆ ਤੇ ਪੁਲਿਸ ਨੂੰ ਹੁਕਮ ਦਿੱਤਾ ਕਿ ਹਾਕਮ ਚੰਦ ਨੂੰ ਉਸ ਦੀ ਜ਼ਮੀਨ ਵਾਪਸ ਦਿਵਾਈ ਜਾਵੇ ਪਰ ਪੁਲਿਸ ਪ੍ਰਸ਼ਾਸਨ ਨੇ ਅਜਿਹਾ ਕੁਝ ਨਹੀਂ ਕੀਤਾ।

ਉਨ੍ਹਾਂ ਨੇ ਕੈਬਿਨੇਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਉੱਪਰ ਸਿੱਧੇ ਦੋਸ਼ ਲਗਾਉਂਦਿਆਂ ਕਿਹਾ ਕਿ ਜਬਰੀ ਜ਼ਮੀਨ ਖੋਹਣ ਵਾਲੇ ਉਕਤ ਕਾਂਗਰਸੀ ਸਰਪੰਚ ਵਿਰੁੱਧ ਰਾਣਾ ਸੋਢੀ ਦੀ ਸ਼ਹਿ ਉਪਰ ਹੀ ਕਾਰਵਾਈ ਨਹੀਂ ਕੀਤੀ ਜਾ ਰਹੀ। ਆਗੂਆਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜਿੰਨਾ ਚਿਰ ਹਾਕਮ ਨੂੰ ਇਨਸਾਫ਼ ਦੇ ਕੇ ਉਕਤ ਕਾਂਗਰਸੀ ਸਰਪੰਚ ਵਿਰੁੱਧ ਕਾਰਵਾਈ ਨਹੀਂ ਕੀਤੀ ਜਾਂਦੀ ਉਨ੍ਹਾਂ ਚਿਰ ਇਹ ਧਰਨਾ ਲਗਾਤਾਰ ਜਾਰੀ ਰਹੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.