ETV Bharat / state

ਜ਼ੀਰਾ ’ਚ ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਵੱਲੋਂ ਖੁਦਕੁਸ਼ੀ

ਜ਼ੀਰਾ ਦੇ ਨਾਲ ਲੱਗਦੇ ਪਿੰਡ ਸਨੇਰ ਦੇ ਇੱਕ ਕਿਸਾਨ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ

ਕਿਸਾਨ ਨਰਿੰਦਰ ਸਿੰਘ ਨੇ ਕੀਤੀ ਖੁਦਕੁਸ਼ੀ
ਕਿਸਾਨ ਨਰਿੰਦਰ ਸਿੰਘ ਨੇ ਕੀਤੀ ਖੁਦਕੁਸ਼ੀ
author img

By

Published : Mar 30, 2021, 10:27 PM IST

ਫਿਰੋਜ਼ਪੁਰ: ਜ਼ੀਰਾ ਦੇ ਨਾਲ ਲੱਗਦੇ ਪਿੰਡ ਸਨੇਰ ਦੇ ਇੱਕ ਕਿਸਾਨ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮੌਕੇ ਨਰਿੰਦਰ ਸਿੰਘ ਪੁੱਤਰ ਬਖਤੌਰ ਸਿੰਘ ਦੇ ਪੁੱਤਰ ਹਰਪ੍ਰੀਤ ਸਿੰਘ ਵੱਲੋਂ ਦੱਸਿਆ ਗਿਆ ਕਿ ਉਸ ਦੇ ਪਿਤਾ ਪਿਛਲੇ ਲੰਬੇ ਸਮੇਂ ਤੋਂ ਕਿਸਾਨੀ ਸੰਘਰਸ਼ ’ਚ ਸ਼ਾਮਲ ਹੋ ਰਹੇ ਸਨ ਤੇ ਉਥੋਂ ਦੇ ਮਾਹੌਲ ਨੂੰ ਦੇਖ ਕੇ ਕਾਫ਼ੀ ਪ੍ਰੇਸ਼ਾਨ ਸਨ। ਉਨ੍ਹਾਂ ਉਪਰ 12 ਲੱਖ ਰੁਪਏ ਦਾ ਕਰਜ਼ਾ ਚੜ੍ਹ ਚੁੱਕਾ ਸੀ, ਜਿਸ ਕਾਰਨ ਮਹਿੰਗਾਈ ਤੇ ਘਰ ਦੀਆਂ ਮਜਬੂਰੀਆਂ ਕਾਰਨ ਉਸ ਦੇ ਪਿਤਾ ਵੱਲੋਂ ਖੁਦਕੁਸ਼ੀ ਕਰ ਲਈ ਗਈ।

ਜ਼ੀਰਾ ’ਚ ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨਰਿੰਦਰ ਸਿੰਘ ਨੇ ਕੀਤੀ ਖੁਦਕੁਸ਼ੀ

ਇਸ ਮੌਕੇ ਪਹੁੰਚੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪ੍ਰਧਾਨ ਜਗਦੇਵ ਸਿੰਘ ਨੇ ਦੱਸਿਆ ਕਿ ਮ੍ਰਿਤਕ ਕਰਜ਼ ਨੂੰ ਲੈ ਕੇ ਸੰਘਰਸ਼ ’ਚ ਵੀ ਪ੍ਰੇਸ਼ਾਨ ਰਹਿੰਦਾ ਸੀ ਜਿਸ ਕਰ ਕੇ ਅੱਜ ਉਸ ਨੇ ਖ਼ੁਦਕੁਸ਼ੀ ਕਰ ਅਪਨੀ ਜੀਵਨ ਲੀਲਾ ਸਮਾਪਤ ਕਰ ਲਈ ।
ਈ ਟੀਵੀ ਭਾਰਤ ਦੀ ਟੀਮ ਵੱਲੋਂ ਪਿੰਡ ਦੇ ਸਰਪੰਚ ਅੰਗਰੇਜ਼ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਸ ਪਰਿਵਾਰ ਕੋਲ ਦੋ ਏਕੜ ਜ਼ਮੀਨ ਹੈ ਤੇ ਬਾਰਾਂ ਲੱਖ ਰੁਪਏ ਕਰਜ਼।

ਕਰਜ਼ ਤੋਂ ਤੰਗ ਆ ਕੇ ਕਿਸਾਨ ਨਰਿੰਦਰ ਸਿੰਘ ਨੇ ਸਲਫ਼ਾਸ ਖਾ ਕੇ ਖੁਦਕੁਸ਼ੀ ਕਰ ਲਈ। ਉਨ੍ਹਾਂ ਪੰਚਾਇਤ ਵੱਲੋਂ ਮੰਗ ਕੀਤੀ ਕਿ ਕਰਜ਼ਾ ਮੁਆਫ਼ ਕੀਤਾ ਜਾਵੇ। ਉਧਰ ਪੁਲੀਸ ਨੇ ਧਾਰਾ174 ਦੀ ਕਾਰਵਾਈ ਕਰਦਿਆਂ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.