ਫਿਰੋਜ਼ਪੁਰ: ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਵਿੱਚ ਭਾਰਤ ਪਾਕਿਸਤਾਨ ਬਾਰਡਰ (India Pakistan Border) ਤੋਂ ਬੀ ਓ ਪੀ ਜਗਦੀਸ਼ ਦੇ ਕੋਲੋ ਬੀ ਐਸ ਐਫ ਦੀ ਬਟਾਲੀਅਨ 136 (Battalion 136 of BSF) ਵੱਲੋ ਸਰਚ ਦੌਰਾਨ ਹਥਿਆਰਾਂ ਦਾ ਵੱਡਾ ਜ਼ਖ਼ੀਰਾ ਬਰਾਮਦ ਕੀਤਾ ਗਿਆ ਹੈ।
ਬੀਐੱਸਐੱਫ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ,ਸਰਚ ਦੌਰਾਨ ਉਨ੍ਹਾਂ ਨੂੰ ਇੱਕ ਬੈਗ ਮਿਲਿਆ ਅਤੇ ਬੈਗ ਦੀ ਜਦੋਂ ਤਲਾਸ਼ੀ ਲਈ ਗਈ ਤਾਂ ਉਹ ਆਧੁਨਿਕ ਮਾਰੂ ਹਥਿਆਰ ਵੇਖ ਕੇ ਹੈਰਾਨ ਰਹਿ ਗਏ। ਉਨ੍ਹਾਂ ਕਿਹਾ ਕਿ ਸਰਹੱਦ ਪਾਰੋਂ ਭਾਰਤ ਵਿੱਚ ਦਹਿਸ਼ਤ ਫੈਲਾਉਣ ਲਈ ਇਹ ਨਾਪਾਕ ਹਰਕਤਾਂ ਕੀਤੀਆਂ ਜਾ ਰਹੀਆਂ ਹਨ।
ਬੀਐੱਸਐੱਫ ਦੇ ਜਵਾਨਾਂ ਮੁਤਾਬਿਕ ਬੈਗ ਵਿੱਚੋਂ 3 AK 47ਰਾਈਫਲਾਂ ਸਣੇ 6 ਖਾਲੀ ਮੈਗਜ਼ੀਨ (3 AK 47 rifles with 6 empty magazines) ਅਤੇ 3 ਮਿੰਨੀ AK-47 ਰਾਈਫਲਾਂ । ਇਸ ਤੋਂ ਇਲਾਵਾ 5 ਖਾਲੀ ਮੈਗਜ਼ੀਨ 3 ਪਿਸਟਲ ਸਣੇ 200 ਕਾਰਤੂਸ ਬਾਰਾਮਦ ਕੀਤੇ ਗਏ ਹਨ।
ਬੀਐੱਸਐੱਫ ਦਾ ਕਹਿਣਾ ਹੈ ਕਿ ਸਰਚ ਆਪ੍ਰੇਸ਼ਨ ਦੌਰਾਨ ਮਿਲੀ ਇਸ ਕਾਮਯਾਬੀ ਨੇ ਕਿਸੇ ਵੱਡੀ ਅੱਤਵਾਦੀ ਘਟਨਾ ਨੂੰ ਹੋਣ ਤੋਂ ਪਹਿਲਾਂ ਹੀ ਰੋਕ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬੀਐੱਸਐੱਫ ਅੱਤਵਾਦੀਆਂ ਦੇ ਨਾਪਾਕ ਮਨਸੂਬਿਆਂ ਉੱਤੇ ਇਸੇ ਤਰ੍ਹਾਂ ਪਾਣੀ ਫੇਰਦੀ ਰਹੇਗੀ।
ਇਹ ਵੀ ਪੜ੍ਹੋ: ਸਾਬਕਾ ਵਿਧਾਇਕ ਜੋਗਿੰਦਰ ਪਾਲ ਦੇ ਘਰ ਇਨਕਮ ਟੈਕਸ ਦਾ ਛਾਪਾ