ETV Bharat / state

Indian Kisan Union Kadian : ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੇ ਚੁਣੇ ਜਥੇਬੰਦੀ ਦੇ ਬਲਾਕ ਪ੍ਰਧਾਨ

ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੇ ਆਪਣੇ ਬਲਾਕ ਪ੍ਰਧਾਨ ਚੁਣੇ ਹਨ। ਫਿਰੋਜਪੁਰ ਵਿੱਚ ਵੱਡੇ ਇਕੱਠ ਦੌਰਾਨ ਕਿਸਾਨ ਆਗੂਆਂ ਨੇ ਜਥੇਬੰਦੀ ਦੀ ਅਗਲੀ ਰਣਨੀਤੀ ਵੀ ਦੱਸੀ ਹੈ।

Bharti Kisan Union elects block president
Indian Kisan Union Kadian : ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੇ ਚੁਣੇ ਜਥੇਬੰਦੀ ਦੇ ਬਲਾਕ ਪ੍ਰਧਾਨ
author img

By

Published : Mar 3, 2023, 2:14 PM IST

Indian Kisan Union Kadian : ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੇ ਚੁਣੇ ਜਥੇਬੰਦੀ ਦੇ ਬਲਾਕ ਪ੍ਰਧਾਨ

ਫਿਰੋਜ਼ਪੁਰ :
ਲਗਾਤਾਰ ਰੀਤ ਚੱਲੀ ਆ ਰਹੀ ਹੈ ਕਿ ਪੁਰਾਣੀਆਂ ਪ੍ਰਧਾਨਗੀਆਂ ਨੂੰ ਭੰਗ ਕਰਕੇ ਨਵੇਂ ਪ੍ਰਧਾਨ ਚੁਣੇ ਜਾਂਦੇ ਹਨ ਅਤੇ ਉਨ੍ਹਾਂ ਦੇ ਕੰਮ ਕਾਰ ਦੇਖੇ ਜਾਂਦੇ ਹਨ। ਇਸੇ ਤਰ੍ਹਾਂ ਹੀ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਬਲਾਕ ਪ੍ਰਧਾਨ ਦੀ ਚੋਣ ਮੌਕੇ ਪਹਿਲੀ ਕਮੇਟੀ ਭੰਗ ਕੀਤੀ ਗਈ ਅਤੇ ਨਵੀਂ ਕਮੇਟੀ ਦੀ ਸਥਾਪਨਾ ਕੀਤੀ ਗਈ ਹੈ। ਇਸ ਮੌਕੇ ਉਨ੍ਹਾਂ ਨੇ ਸਰਵਸੰਮਤੀ ਨਾਲ ਬਲਾਕ ਪ੍ਰਧਾਨ ਦੇ ਅਹੁਦੇ ਤੇ ਸੁਖਦੇਵ ਸਿੰਘ ਸਨੇਰ ਨੂੰ ਜ਼ਿੰਮੇਵਾਰੀ ਦਿੱਤੀ ਹੈ।

ਜਥੇਬੰਦੀ ਕਰ ਰਰੀ ਹੈ ਲਗਾਤਾਰ ਸੰਘਰਸ਼ : ਇਸ ਮੌਕੇ ਮੀਤ ਪ੍ਰਧਾਨ ਦਰਸ਼ਨ ਸਿੰਘ ਨੇ ਦੱਸਿਆ ਕਿ ਸੁਖਦੇਵ ਸਿੰਘ ਵੱਲੋਂ ਯੂਨੀਅਨ ਵਿਚ ਰਹਿ ਕੇ ਕੀਤੀਆਂ ਗਈਆਂ ਉਪਲੱਬਧੀਆਂ ਨੂੰ ਦੇਖਦੇ ਹੋਏ ਇਹਨਾਂ ਨੂੰ ਫਿਰ ਤੋਂ ਜਥੇਬੰਦੀ ਦੇ ਪ੍ਰਧਾਨ ਵੱਲੋਂ ਬਲਾਕ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹਨਾਂ ਦੀ ਨਵੇਂ ਸਿਰੇ ਤੋਂ ਟੀਮ ਤਿਆਰ ਕੀਤੀ ਗਈ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਸਾਡੀ ਯੂਨੀਅਨ ਵੱਲੋਂ ਸ਼ਰਾਬ ਫੈਕਟਰੀ ਦੇ ਬਾਹਰ ਲਗਾਤਾਰ ਧਰਨੇ ਵਿੱਚ ਸਾਥ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਤਹਿਸੀਲ ਅੰਦਰ ਰਿਸ਼ਵਤਖੋਰੀ ਨੂੰ ਬੰਦ ਕਰਨ ਲਈ ਸਭ ਤੋਂ ਵੱਡੀ ਪਹਿਲ ਕੀਤੀ ਗਈ ਹੈ ਤੇ ਭੋਲੇ-ਭਾਲੇ ਕਿਸਾਨਾਂ ਨੂੰ ਟਰੈਵਲ ਏਜੰਟਾਂ ਵੱਲੋਂ ਜੋ ਵਿਦੇਸ਼ ਜਾਣ ਲਈ ਰਕਮ ਦਿੱਤੀ ਜਾਂਦੀ ਹੈ ਉਸ ਤੋਂ ਵੀ ਬਚਾਇਆ ਗਿਆ ਹੈ। ਉਹਨਾਂ ਦੇ ਲੱਖਾਂ ਰੁਪਏ ਵਾਪਸ ਲੈ ਕੇ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਸਾਡੀ ਜੱਥੇਬੰਦੀ ਇਮਾਨਦਾਰੀ ਤੇ ਚਲਦੀ ਹੈ ਤੇ ਚਲਦੀ ਰਹੇਗੀ।

ਇਹ ਵੀ ਪੜ੍ਹੋ: Reviewed The Projects: ਕੈਬਨਿਟ ਮੰਤਰੀ ਨਿੱਝਰ ਨੇ ਪ੍ਰਾਜੈਕਟਾਂ ਤੇ ਸਕੀਮਾਂ ਦਾ ਲਿਆ ਜਾਇਜ਼ਾ, ਕਿਹਾ-ਸ਼ਹਿਰਾਂ ਦੇ ਸੁੰਦਰੀਕਰਨ ਲਈ ਸਰਕਾਰ ਵਚਨਬੱਧ

ਜਥੇਬੰਦੀ ਦਾ ਸਾਥ ਦੇਣ ਦਾ ਐਲਾਨ: ਇਸ ਮੌਕੇ ਸੁਖਦੇਵ ਸਿੰਘ ਸੁਨੇਰ ਨੇ ਦੁਬਾਰਾ ਅਹੁਦੇਦਾਰੀ ਸੰਭਾਲਦੇ ਹੋਏ ਕਿਹਾ ਕਿ ਜੋ ਜਥੇਬੰਦੀ ਵੱਲੋਂ ਮੈਨੂੰ ਜਿੰਮੇਵਾਰੀ ਦੁਬਾਰਾ ਦਿੱਤੀ ਗਈ ਹੈ ਮੈਂ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗਾ ਤੇ ਇਮਾਨਦਾਰੀ ਨਾਲ ਇਸ ਜਥੇਬੰਦੀਆਂ ਨਾਲ ਜੁੜੇ ਹੋਏ ਕਿਸਾਨਾਂ ਦਾ ਸਾਥ ਦਵਾਗਾ। ਇਸ ਮੌਕੇ ਵੱਡੀ ਗਿਣਤੀ ਵਿਚ ਕਿਸਾਨਾਂ ਦਾ ਇਕੱਠ ਮੌਕੇ ਉੱਤੇ ਮੌਜੂਦ ਰਿਹਾ, ਜਿਨ੍ਹਾਂ ਵੱਲੋਂ ਜੈਕਾਰੇ ਨਾਲ ਸੁਖਦੇਵ ਸਿੰਘ ਸੁਨੇਰ ਦਾ ਬਲਾਕ ਪ੍ਰਧਾਨ ਬਣਨ ਤੇ ਸਵਾਗਤ ਕੀਤਾ। ਇਸ ਮੌਕੇ ਸੁਖਦੇਵ ਸਿੰਘ ਪ੍ਰਧਾਨ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ ਪਾਲਾ ਸਿੰਘ ਸੁਨੇਰ,ਮੀਤ ਪ੍ਰਧਾਨ ਜਗਪਾਲ ਸਿੰਘ ਸੋਢੀਵਾਲਾ, ਜਰਨਲ ਸਕੱਤਰ ਜਸਪ੍ਰੀਤ ਸਿੰਘ ਲੌਂਗੋਦੇਵਾ, ਪ੍ਰੈੱਸ ਸਕੱਤਰ ਹਰਪ੍ਰੀਤ ਸਿੰਘ ਲੌਂਗੋਦੇਵਾਂ, ਸੀਨੀਅਰ ਮੀਤ ਪ੍ਰਧਾਨ ਗੁਰਚਰਨ ਸਿੰਘ ਬਾਬਾ, ਜਥੇਬੰਦਕ ਸਕੱਤਰ ਮੋਹਨ ਸਿੰਘ ਫੇਰੋਕੇ ਤੋਂ ਇਲਾਵਾ ਹੋਰ ਵੀ ਆਗੂਆਂ ਨੂੰ ਅਹੁਦੇਦਾਰੀਆਂ ਦਿੱਤੀਆਂ ਗਈਆਂ।

ETV Bharat Logo

Copyright © 2024 Ushodaya Enterprises Pvt. Ltd., All Rights Reserved.