ਫ਼ਿਰੋਜ਼ਪੁਰ: ਹੁਸੈਨੀਵਾਲਾ ਸ਼ਹੀਦੀ ਸਮਾਰਕ 'ਤੇ ਵੈਸਾਖੀ ਮੌਕੇ ਵੱਡੇ ਪੱਧਰ 'ਤੇ ਮੇਲਾ ਲੱਗਿਆ ਜਿੱਥੇ ਦੂਰ-ਦੂਰ ਤੋਂ ਲੋਕਾਂ ਨੇ ਆ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਹੁਸੈਨੀਵਾਲਾ 'ਚ ਖਾਣ-ਪੀਣ ਦੇ ਸਟਾਲ ਲਗਾਏ ਗਏ।
ਜਲ੍ਹਿਆਂਵਾਲਾ ਬਾਗ਼ ਸਾਕੇ ਨੂੰ 100 ਸਾਲ ਪੂਰੇ ਹੋ ਚੁਕੇ ਹਨ। ਇਸ ਸਬੰਧੀ ਅੰਮ੍ਰਿਤਸਰ 'ਚ ਜਲ੍ਹਿਆਂਵਾਲਾ ਸਾਕੇ ਨੂੰ ਜਿਥੇ ਰਾਸ਼ਟਰਪਤੀ ਵਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਉਥੇ ਫ਼ਿਰੋਜ਼ਪੁਰ ਹੁਸੈਨੀਵਲਾ ਵਿਖੇ ਸ਼ਹੀਦੀ ਸਮਾਰਕ ਤੇ ਸ਼ਰਧਾਂਜਲੀ ਦੇ ਕੇ ਵੈਸਾਖੀ ਦਾ ਤਿਉਹਾਰ ਮਨਾਇਆ ਜਾਂਦਾ ਹੈ।
ਇਸ ਮੌਕੇ ਰੇਲਵੇ ਵਲੋਂ ਇਕ ਖ਼ਾਸ ਰੇਲ ਗੱਡੀ ਚਲਾਈ ਜਾਂਦੀ ਹੈ ਜੋ ਕਿ ਸਵੇਰ ਤੋਂ ਸ਼ਾਮ ਤੱਕ ਫ਼ਿਰੋਜ਼ਪੁਰ ਤੋਂ ਲੈ ਕੇ ਹੁਸੈਨੀਵਾਲਾ ਤੱਕ ਮੁਸਾਫ਼ਰਾਂ ਨੂੰ ਲੈ ਕੇ ਆਂਦੀ ਹੈ।