ETV Bharat / state

ਦਾਜ ਦੀ ਬਲੀ ਚੜ੍ਹੀ ਪੰਜਾਬ ਦੀ ਇੱਕ ਹੋਰ ਧੀ - ਪੁਲਿਸ ਦੁਆਰਾ ਢਿੱਲੀ ਕਾਰਵਾਈ ਕੀਤੀ ਜਾ ਰਹੀ

ਪੰਜਾਬ ਦੀ ਇੱਕ ਹੋਰ ਧੀ ਦੀ ਦਹੇਜ਼ ਦੀ ਬਲੀ ਚੜ੍ਹ ਗਈ ਹੈ। ਫਿਰੋਜ਼ਪੁਰ ਦੇ ਪਿੰਡ ਸ਼ਾਹਬੁੱਕਰ ਵਿਖੇ ਤਿੰਨ ਸਾਲ ਪਹਿਲਾਂ ਵਿਆਹੀ ਲੜਕੀ ਦੀ ਜ਼ਹਿਰ ਵਸਤੂ ਦੇ ਨਿਗਲ ਜਾਣ ਕਾਰਨ ਮੌਤ ਹੋ ਗਈ ਹੈ। ਪਰਿਵਾਰ ਵੱਲੋਂ ਸਹੁਰੇ ਪਰਿਵਾਰ ਤੇ ਉਨ੍ਹਾਂ ਦੀ ਧੀ ਨੂੰ ਦਹੇਜ ਦੇ ਚੱਲਦੇ ਮਾਰਨ ਦੇ ਇਲਜ਼ਾਮ ਲਗਾਏ ਹਨ।

ਦਹੇਜ ਦੀ ਬਲੀ ਚੜ੍ਹੀ ਪੰਜਾਬ ਦੀ ਇੱਕ ਹੋਰ ਧੀ
ਦਹੇਜ ਦੀ ਬਲੀ ਚੜ੍ਹੀ ਪੰਜਾਬ ਦੀ ਇੱਕ ਹੋਰ ਧੀ
author img

By

Published : Aug 12, 2021, 7:37 PM IST

ਫਿਰੋਜ਼ਪੁਰ: ਇੱਕ ਪਾਸੇ ਜਿੱਥੇ ਬੇਟੀ ਬਚਾਓ ਬੇਟੀ ਪੜ੍ਹਾਓ ਦੇ ਨਾਅਰਿਆਂ ਦੀ ਦਾਅਵੇ ਕੀਤੇ ਜਾ ਰਹੇ ਹਨ ਉੱਥੇ ਦੂਜੇ ਪਾਸੇ ਦਹੇਜ ਰੂਪੀ ਕੁਰੀਤੀ ਰੁਕਣ ਦਾ ਨਾਮ ਨਹੀਂ ਲੈ ਰਹੀ। ਆਏ ਦਿਨ ਕੋਈ ਨਾ ਕੋਈ ਅਬਲਾ ਇਸ ਦਹੇਜ ਰੂਪੀ ਦਾਨਵ ਦੀ ਬਲੀ ਚੜ੍ਹ ਰਹੀ ਹੈ।

ਦਹੇਜ ਦੀ ਬਲੀ ਚੜ੍ਹੀ ਪੰਜਾਬ ਦੀ ਇੱਕ ਹੋਰ ਧੀ

ਤਾਜ਼ਾ ਮਾਮਲਾ ਹੈ ਜ਼ੀਰਾ ਦੇ ਪਿੰਡ ਸ਼ਾਹਬੁੱਕਰ ਦਾ ਜਿੱਥੇ ਤਿੰਨ ਵਰ੍ਹੇ ਪਹਿਲਾਂ ਵਿਆਹ ਕੇ ਆਈ ਉਣੱਤੀ ਸਾਲਾ ਸੰਦੀਪ ਕੌਰ ਜ਼ਹਿਰ ਪੀ ਜਾਣ ਕਾਰਨ ਮੌਤ ਹੋ ਗਈ। ਵਿਆਹੁਤਾ ਦੀ ਹੋਈ ਮੌਤ ਨੂੰ ਲੈਕੇ ਪਰਿਵਾਰ ਦੇ ਵੱਲੋਂ ਸਹੁਰੇ ਪਰਿਵਾਰ ਤੇ ਗੰਭੀਰ ਇਲਜ਼ਾਮ ਲਗਾਏ ਗਏ ਹਨ।

ਪਰਿਵਾਰ ਮੁਤਾਬਕ ਸੰਦੀਪ ਕੌਰ ਜਿਸ ਦਾ ਵਿਆਹ ਤਿੰਨ ਵਰ੍ਹੇ ਪਹਿਲਾਂ ਜ਼ੀਰਾ ਦੇ ਪਿੰਡ ਸ਼ਾਹਬੁੱਕਰ ਵਿਆਹ ਮਨਜਿੰਦਰ ਸਿੰਘ ਨਾਲ ਪੂਰੀ ਸ਼ਾਨੋ ਸ਼ੌਕਤ ਅਤੇ ਰੀਤੀ ਰਿਵਾਜ਼ਾਂ ਨਾਲ ਕੀਤਾ ਗਿਆ ਸੀ ਅਤੇ ਉਸ ਦੇ ਪੇਕੇ ਪਰਿਵਾਰ ਵੱਲੋਂ ਆਪਣੀ ਹੈਸੀਅਤ ਮੁਤਾਬਕ ਵੱਧ ਤੋਂ ਵੱਧ ਦਾਜ ਵੀ ਦਿੱਤਾ ਗਿਆ ਸੀ ਜਿਸ ਵਿਚ ਕਾਰ ਵੀ ਦਿੱਤੀ ਗਈ ਸੀ ।

ਕਰੀਬ ਡੇਢ ਸਾਲ ਬਾਅਦ ਇਨ੍ਹਾਂ ਘਰ ਇਕ ਬੱਚੀ ਨੇ ਵੀ ਜਨਮ ਲਿਆ ਸੀ ਪਰ ਪਰਿਵਾਰਕ ਮੈਂਬਰਾਂ ਅਨੁਸਾਰ ਲੜਕੀ ਨੂੰ ਹੋਰ ਦਹੇਜ ਦੀ ਮੰਗ ਘਰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਅਤੇ ਹੋਰ ਸੋਨਾ ਅਤੇ ਵੱਡੀ ਕਾਰ ਵੀ ਦੀ ਮੰਗ ਵੀ ਕੀਤੀ ਜਾ ਰਹੀ ਸੀ ਜਿਸ ਦਾ ਨਤੀਜਾ ਇਹ ਨਿਕਲਿਆ ਕਿ ਲੜਕੀ ਨੂੰ ਜ਼ਹਿਰ ਦੇਕੇ ਮਾਰ ਦਿੱਤਾ ਗਿਆ।

ਜ਼ਿਕਰਯੋਗ ਹੈ ਕਿ ਲੜਕੇ ਦਾ ਪਿਤਾ ਪਿੰਡ ਦਾ ਮੌਜੂਦਾ ਸਰਪੰਚ ਜ਼ੀਰਾ ਦੇ ਕਾਂਗਰਸੀ ਵਿਧਾਇਕ ਦਾ ਕਾਫ਼ੀ ਖਾਸ ਹੈ। ਲੜਕੀ ਪਰਿਵਾਰ ਦਾ ਇਲਜ਼ਾਮ ਹੈ ਕਿ ਸਿਆਸੀ ਸ਼ਹਿ ਉੱਪਰ ਪੁਲਿਸ ਦੁਆਰਾ ਵੀ ਢਿੱਲੀ ਕਾਰਵਾਈ ਕੀਤੀ ਜਾ ਰਹੀ ਹੈ।

ਦੂਜੇ ਪਾਸੇ ਥਾਣਾ ਸਦਰ ਦੇ ਐੱਸ ਆਈ ਸੁਰਿੰਦਰਪਾਲ ਸਿੰਘ ਅਨੁਸਾਰ ਪੁਲਿਸ ਪਾਰਟੀ ਮੁਲਜ਼ਮਾਂ ਨੂੰ ਫੜ੍ਹਨ ਵਾਸਤੇ ਭੇਜ ਦਿੱਤੀ ਗਈ ਹੈ ਅਤੇ ਜਲਦ ਹੀ ਮੁਲਜ਼ਮ ਕਾਬੂ ਕਰ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ:ਨਾਇਜੀਰਿਆ ਮਹਿਲਾ 12 ਕਰੋੜ ਦੀ ਹੈਰੋਇਨ ਸਣੇ ਕਾਬੂ

ETV Bharat Logo

Copyright © 2025 Ushodaya Enterprises Pvt. Ltd., All Rights Reserved.