ਫ਼ਿਰੋਜ਼ਪੁਰ: ਆਮ ਆਦਮੀ ਪਾਰਟੀ (Aam Aadmi Party) ਦੇ ਵਿਧਾਇਕ ਦਲ ਦੇ ਆਗੂ ਭਗਵੰਤ ਮਾਨ ਨੇ ਅਜੇ ਆਪਣੇ ਮੁੱਖ ਮੰਤਰੀ (CM) ਦੇ ਅਹੁਦੇ ਦੀ ਸਹੁੰ ਭਾਵੇਂ 16 ਮਾਰਚ ਨੂੰ ਚੁੱਕਣੀ ਹੈ, ਪਰ ਆਪਣੀ ਬੰਪਰ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ (Aam Aadmi Party government) ਤੁਰੰਤ ਹਰਕਤ ਵਿੱਚ ਨਜ਼ਰ ਆ ਰਹੀ ਹੈ, ਸਿਹਤ ਵਿਭਾਗ ਵਿੱਚ ਪਾਈਆਂ ਜਾ ਰਹੀਆਂ ਨਾਕਾਮੀਆਂ ਦੇ ਸੰਬੰਧ ਵਿਚ ਉੱਚ ਅਧਿਕਾਰੀਆਂ ਨੂੰ ਸੁਧਾਰ ਕਰਨ ਦੀ ਚਿਤਾਵਨੀ ਦਿੱਤੀ ਜਾ ਰਹੀ ਹੈ।
ਇਸੇ ਕੜੀ ਦੇ ਤਹਿਤ ਹਲਕਾ ਜ਼ੀਰਾ ਤੋਂ ਵਿਧਾਇਕ (MLA from Halqa Zira) ਨਰੇਸ਼ ਕਟਾਰੀਆ ਵੀ ਐਕਸ਼ਨ ਮੋਡ ਵਿੱਚ ਨਜ਼ਰ ਆਏ, ਉਨ੍ਹਾਂ ਨੇ ਸਿਵਲ ਹਸਪਤਾਲ ਮੱਖੂ (Civil Hospital Makhu) ਅਤੇ ਜ਼ੀਰਾ ਦਾ ਦੌਰਾ ਕਰਦਿਆਂ ਓ.ਪੀ.ਡੀ. ਅਤੇ ਸਟਾਫ਼ ਦੀ ਹਾਜ਼ਰੀ ਚੈੱਕ ਕਰਨ ਉਪਰੰਤ ਮਰੀਜ਼ਾਂ ਦੀਆਂ ਸ਼ਿਕਾਇਤਾਂ ਸੁਣੀਆਂ। ਇਸ ਦੌਰਾਨ ਨਰੇਸ਼ ਕਟਾਰੀਆ ਨੇ ਡਾਕਟਰਾਂ ਨੂੰ ਦਵਾਈਆਂ ਵਿੱਚੋਂ ਕਮਿਸ਼ਨ ਨਾ ਲੈਣ ਬਾਰੇ ਵੀ ਸਖ਼ਤੀ ਨਾਲ ਕਿਹਾ ਇਸ ਮੌਕੇ ਨਰੇਸ਼ ਕਟਾਰੀਆ ਨੇ ਡਾਕਟਰਾਂ ਨੂੰ ਕਿਹਾ ਕਿ ਜਿਸ ਕਿਸੇ ਚੀਜ਼ ਦੀ ਲੋੜ ਹੈ ਉਸ ਦੀ ਲਿਸਟ ਹਸਪਤਾਲ ਵੱਲੋਂ ਬਣਾ ਕੇ ਦਿੱਤੀ ਜਾਵੇ ਤਾਂ ਜੋ ਉਹ ਹਸਪਤਾਲ ਵਿਚ ਸਾਮਾਨ ਪੂਰਾ ਕੀਤਾ ਜਾ ਸਕੇ।
ਜਿਸ ਨਾਲ ਲੋਕਾਂ ਨੂੰ ਕਿਸੇ ਵੀ ਤਰੀਕੇ ਦੇ ਇਲਾਜ ਵਿੱਚ ਤਕਲੀਫ਼ ਨਾ ਆ ਸਕੇ, ਇਸ ਮੌਕੇ ਉਨ੍ਹਾਂ ਸਟਾਫ਼ ਦੇ ਵਰਕਰਾਂ ਨੂੰ ਡਿਊਟੀ ‘ਤੇ ਲੇਟ ਆਉਣ ਤੋਂ ਵੀ ਚਿਤਾਵਨੀ ਦਿੱਤੀ ਅਤੇ ਕਿਹਾ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜੋ ਲੋਕਾਂ ਦੀ ਆਪਣੀ ਸਰਕਾਰ ਹੈ ਅਤੇ ਇਸ ਤਰ੍ਹਾਂ ਦੀਆਂ ਗਲਤੀਆਂ ਨੂੰ ਕਿਸੇ ਵੀ ਤਰ੍ਹਾਂ ਮੁਆਫ਼ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ, ਇਸ ਮੌਕੇ ਉਨ੍ਹਾਂ ਨਸ਼ੇੜੀਆਂ ਨੂੰ ਨਸ਼ਾ ਛਡਾਉਣ ਵਾਸਤੇ ਵਧੀਆ ਇੰਤਜ਼ਾਮ ਕਰਵਾਉਣ ਦੀ ਵੀ ਗੱਲ ਕੀਤੀ ਹੈ। ਇਸ ਮੌਕੇ ਉਨ੍ਹਾਂ ਪੁਲਿਸ ਵਿਭਾਗ ਨੂੰ ਵੀ ਇਲਾਕੇ ਵਿੱਚ ਨਸ਼ਾ ਵੇਚਣ ਵਾਲੇ ਸਮੱਗਲਰਾਂ ਨੂੰ ਨਕੇਲ ਪਾਉਣ ਵਾਸਤੇ ਆਗਾਹ ਕੀਤਾ।
ਇਹ ਵੀ ਪੜ੍ਹੋ:ਜਲਦ ਆਉਣਗੇ ਕੇਜਰੀਵਾਲ, ਹਿਮਾਚਲ ਪ੍ਰਦੇਸ਼ ਦੇ ਲੋਕ ਬਦਲਾਅ ਚਾਹੁੰਦੇ ਹਨ: ਜਰਨੈਲ ਸਿੰਘ