ETV Bharat / state

ਸਤਲੁਜ 'ਚ ਕਿਸ਼ਤੀ: ਜਿੱਥੇ ਮੋਦੀ ਦਾ ਕਾਫ਼ਲਾ ਫ਼ਸਿਆ, ਓਥੋਂ 50 ਕਿੱਲੋਮੀਟਰ ਦੂਰ ਮਿਲੀ - ਸੀਮਾ ਸੁਰੱਖਿਆ ਬਲ ਨੂੰ ਮਿਲੀ ਪਾਕਿਸਤਾਨੀ ਕਿਸ਼ਤੀ

ਸੀਮਾ ਸੁਰੱਖਿਆ ਬਲ (ਬੀਐਸਐਫ) ਨੇ ਫ਼ਿਰੋਜ਼ਪੁਰ ਵਿੱਚ ਸਤਲੁਜ ਦਰਿਆ ਵਿੱਚੋਂ ਇੱਕ ਪਾਕਿਸਤਾਨੀ ਕਿਸ਼ਤੀ ਬਰਾਮਦ ਕੀਤੀ ਹੈ। ਰਿਕਵਰੀ ਦੇ ਸਮੇਂ ਕਿਸ਼ਤੀ ਖਾਲੀ ਸੀ। ਸੁਰੱਖਿਆ ਏਜੰਸੀਆਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਕਿਸ਼ਤੀ ਇੱਥੇ ਕਦੋਂ ਆਈ, ਇਸ ਵਿੱਚ ਕੌਣ-ਕੌਣ ਸਵਾਰ ਸਨ ਅਤੇ ਇਸ ਨੂੰ ਇੱਥੇ ਲਿਆਉਣ ਦਾ ਕੀ ਮਕਸਦ ਸੀ।

ਫ਼ਿਰੋਜ਼ਪੁਰ ਵਿੱਚ ਸਤਲੁਜ ਦਰਿਆ ਵਿੱਚੋਂ ਇੱਕ ਪਾਕਿਸਤਾਨੀ ਕਿਸ਼ਤੀ ਬਰਾਮਦ

author img

By

Published : Jan 7, 2022, 5:54 PM IST

Updated : Jan 7, 2022, 7:03 PM IST

ਫ਼ਿਰੋਜ਼ਪੁਰ: ਦੇਸ਼ ਵਿੱਚ ਇੱਕ ਪਾਸੇ ਨਰਿੰਦਰ ਮੋਦੀ ਦੀ ਸੁਰੱਖਿਆ ਨੂੰ ਲੈ ਕੇ ਪੰਜਾਬ ਸਰਕਾਰ ਤੇ ਇਲਜ਼ਾਮ ਲੱਗ ਰਹੇ ਹਨ। ਦੂਜੇ ਪਾਸੇ ਪੰਜਾਬ ਦੇ ਫ਼ਿਰੋਜ਼ਪੁਰ ਤੋਂ ਇੱਕ ਵੱਡੀ ਖਬਰ ਆ ਰਹੀ ਹੈ। ਜਿਸ ਵਿੱਚ BSF ਨੂੰ ਸਤਲੁਜ ਦਰਿਆਂ ਵਿੱਚੋਂ ਇੱਕ ਕਿਸ਼ਤੀ ਬਰਾਮਦ ਹੋਈ ਹੈ,ਜੋ ਕਿ ਪਾਕਿਸਤਾਨ ਨਾਲ ਸਬੰਧਿਤ ਹੈ। ਸੀਮਾ ਸੁਰੱਖਿਆ ਬਲ (ਬੀਐਸਐਫ) ਨੇ ਇਸ ਕਿਸ਼ਤੀ ਦੀ ਰਿਕਵਰੀ ਕੀਤੀ ਤੇ ਇਹ ਕਿਸ਼ਤੀ ਖਾਲੀ ਸੀ। ਜਿਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਦੌਰਾਨ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਕਿਸ਼ਤੀ ਕਿਸ ਮਕਸਦ ਨਾਲ ਭਾਰਤ ਆਈ ਹੈ ਤੇ ਇਸ ਵਿੱਚ ਕੌਣ-ਕੌਣ ਸਵਾਰ ਸਨ।

ਪਾਕਿਸਤਾਨੀ ਕਿਸ਼ਤੀ ਹੋਣ ਦਾ ਦਾਅਵਾ ਇਸ ਲਈ ...

BSF ਦਾ ਦਾਅਵਾ ਹੈ ਕਿ ਇਹ ਕਿਸ਼ਤੀ ਪਾਕਿਸਤਾਨੀ ਹੈ, ਕਿਉਂਕਿ ਇਹ ਕਿਸ਼ਤੀ ਜਿਸ ਥਾਂ ਤੋਂ ਮਿਲੀ ਹੈ, ਉਸ ਥਾਂ ਤੋਂ ਸਤਲੁਜ ਦਰਿਆ ਪਾਕਿਸਤਾਨ ਵਿੱਚੋਂ ਨਿਕਲ ਕੇ ਭਾਰਤ ਵਿੱਚ ਦਾਖ਼ਲ ਹੁੰਦਾ ਹੈ। ਇਸ ਲਈ BSF ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਕਿਸ਼ਤੀ ਦਰਿਆ ਦੇ ਵਹਾਅ ਨਾਲ ਪਾਕਿਸਤਾਨ ਵਾਲੇ ਪਾਸੇ ਤੋਂ ਆਈ ਹੈ। ਪਰ ਸੀਮਾ ਸੁਰੱਖਿਆ ਬਲ ਜਾਂਚ ਵਿੱਚ ਜੁੱਟੀ ਹੋਈ ਹੈ ਕਿ ਇਹ ਕਿਸ਼ਤੀ ਜਾਣ ਬੁੱਝ ਕੇ ਭੇਜੀ ਗਈ ਹੈ ਜਾਂ ਫਿਰ ਅਚਾਨਕ ਆਈ ਹੈ। ਪਰ ਬੀ.ਐਸ.ਐਫ਼ ਨੇ ਅਜੇ ਤੱਕ ਇਸ ਬਾਰੇ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਹੈ।

ਸੁਰੱਖਿਆਂ 'ਚ ਕੁਤਾਹੀ ਦਾ ਅਹਿਮ ਵਿਸ਼ਾ ਬਣੀ, ਪਾਕਿਸਤਾਨ ਕਿਸ਼ਤੀ

ਇਸ ਪਾਕਿਸਤਾਨੀ ਕਿਸ਼ਤੀ ਦੀ ਬਰਾਮਦਗੀ ਮਹੱਤਵਪੂਰਨ ਹੈ, ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਾਫਲਾ 2 ਦਿਨ ਪਹਿਲਾਂ ਇੱਥੇ ਫਸਿਆ ਸੀ। ਉਨ੍ਹਾਂ ਦੀ ਸੁਰੱਖਿਆ ਵਿੱਚ ਕੁਤਾਹੀ ਦਾ ਮੁੱਦਾ ਰਾਸ਼ਟਰੀ ਬਹਿਸ ਦਾ ਵਿਸ਼ਾ ਬਣ ਗਿਆ ਹੈ। ਦੂਜੇ ਪਾਸੇ ਪੰਜਾਬ ਦੇ ਫਿਰੋਜ਼ਪੁਰ ਪਹੁੰਚੀ ਗ੍ਰਹਿ ਮੰਤਰਾਲੇ ਦੀ ਟੀਮ ਨੇ ਪੰਜਾਬ ਦੇ ਡੀਜੀਪੀ ਸਮੇਤ ਉਨ੍ਹਾਂ ਸਾਰੇ ਅਧਿਕਾਰੀਆਂ ਤੋਂ ਪੁੱਛਗਿੱਛ ਕੀਤੀ ਜੋ ਪ੍ਰਧਾਨ ਮੰਤਰੀ ਦੀ ਫੇਰੀ ਦੌਰਾਨ ਡਿਊਟੀ 'ਤੇ ਸਨ। ਟੀਮ ਨੇ ਫਿਰੋਜ਼ਪੁਰ ਕੰਟਰੋਲ ਰੂਮ ਵਿੱਚ ਵੀ.ਆਈ.ਪੀ ਡਿਊਟੀ ਦੀ ਨਿਗਰਾਨੀ ਕਰ ਰਹੇ ਅਧਿਕਾਰੀ ਤੋਂ ਪੁੱਛਗਿੱਛ ਵੀ ਕੀਤੀ।

ਇਹ ਵੀ ਪੜੋ:- PM ਮੋਦੀ ਦੇ ਕਾਫ਼ਲੇ ਕੋਲ ਭਾਜਪਾ ਆਗੂ, ਵੀਡੀਓ ਵਾਇਰਲ

Last Updated : Jan 7, 2022, 7:03 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.