ETV Bharat / state

ਫ਼ਿਰੋਜ਼ਪੁਰ ਵਿੱਚ ਫਾਇਰਿੰਗ ਦੌਰਾਨ ਇੱਕ ਵਿਅਕਤੀ ਦੀ ਮੌਤ, ਪਤਨੀ ਬੱਚੇ ਵਾਲ-ਵਾਲ ਬਚੇ - wife and children survived

ਫਿਰੋਜ਼ਪੁਰ ਦੇ ਝੰਡੀ ਨਗਰ ਵਿੱਚ ਕੁੱਝ ਅਣਪਛਾਤੇ ਹਮਲਾਵਰਾਂ ਨੇ ਇੱਕ ਕਾਰ 'ਤੇ ਫਾਇਰਿੰਗ ਕਰ ਦਿੱਤੀ। ਇਸ ਦੌਰਾਨ ਕਾਰ ਚਾਲਕ ਚੇਤਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪਤਨੀ ਤੇ ਬੱਚੇ ਵਾਲ ਵਾਲ ਬਚ ਗਏ।

A man was killed in a firing incident in Ferozepur
ਫ਼ਿਰੋਜ਼ਪੁਰ ਵਿੱਚ ਫਾਇਰਿੰਗ ਦੌਰਾਨ ਇੱਕ ਵਿਅਕਤੀ ਦੀ ਮੌਤ, ਪਤਨੀ ਬੱਚੇ ਵਾਲ-ਵਾਲ ਬਚੇ
author img

By

Published : Jan 5, 2021, 2:38 PM IST

ਫਿਰੋਜ਼ਪੁਰ: ਝੰਡੀ ਨਗਰ ਵਿੱਚ ਇੱਕ ਕਾਰ ਸਵਾਰ ਆਪਣੀ ਪਤਨੀ ਤੇ ਬੱਚਿਆਂ ਨਾਲ ਘਰ ਆ ਰਿਹਾ ਸੀ ਕਿ ਪਿੱਛੋਂ ਉਸ ਦੇ ਨਾਲ ਆ ਰਹੀ ਗੱਡੀ ਵਿੱਚ ਸਵਾਰ ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ 'ਤੇ ਫਾਇਰਿੰਗ ਕਰ ਦਿੱਤੀ। ਇਸ ਦੌਰਾਨ ਕਾਰ ਚਾਲਕ ਚੇਤਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪਤਨੀ ਤੇ ਬੱਚੇ ਵਾਲ ਵਾਲ ਬਚ ਗਏ।

ਫ਼ਿਰੋਜ਼ਪੁਰ ਵਿੱਚ ਫਾਇਰਿੰਗ ਦੌਰਾਨ ਇੱਕ ਵਿਅਕਤੀ ਦੀ ਮੌਤ, ਪਤਨੀ ਬੱਚੇ ਵਾਲ-ਵਾਲ ਬਚੇ

ਅਣਪਛਾਤੇ ਵਿਅਕਤੀਆਂ ਨੇ ਕੀਤੀ ਫ਼ਾਇਰਿੰਗ

ਮ੍ਰਿਤਕ ਨੌਜਵਾਨ ਦੀ ਪਤਨੀ ਮੋਨਾ ਰਾਣੀ ਨੇ ਦੱਸਿਆ ਕਿ ਉਹ ਕਾਰ 'ਚ ਆਪਣੇ ਪਤੀ ਚੇਤਨ ਅਤੇ ਬੱਚਿਆਂ ਨਾਲ ਝੰਡੀ ਨਗਰ 'ਚੋਂ ਲੰਘ ਰਹੇ ਸਨ ਕਿ ਅਚਾਨਕ ਪਿੱਛੋਂ ਆ ਰਹੀ ਇੱਕ ਗੱਡੀ ਉਨ੍ਹਾਂ ਦੀ ਕਾਰ 'ਚ ਲੱਗੀ ਅਤੇ ਗੱਡੀ 'ਚ ਬੈਠੇ ਕੁੱਝ ਅਣਪਛਾਤੇ ਵਿਅਕਤੀਆਂ ਨੇ ਫ਼ਾਇਰਿੰਗ ਸ਼ੁਰੂ ਕਰ ਦਿੱਤੀ, ਜਿਸ ਦੌਰਾਨ ਚੇਤਨ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ।

ਇਸ ਤੋਂ ਬਾਅਦ ਫ਼ਾਇਰਿੰਗ ਕਰਨ ਵਾਲੇ ਵਿਅਕਤੀ ਗੱਡੀ ਲੈ ਕੇ ਮੌਕੇ ਤੋਂ ਫਰਾਰ ਹੋ ਗਏ। ਜ਼ਖਮੀ ਹਾਲਤ 'ਚ ਚੇਤਨ ਨੂੰ ਹਸਪਤਾਲ ਲਿਜਾਇਆ ਗਿਆ ਪਰ ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਪੁਲਿਸ ਕਰ ਰਹੀ ਮਾਮਲੇ ਦੀ ਜਾਂਚ

ਜਦੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਤਾਂ ਮੌਕੇ 'ਤੇ ਪਹੁੰਚ ਕੇ ਪੁਲਿਸ ਅਧਿਕਾਰੀਆਂ ਨੇ ਜਾਇਜ਼ਾ ਲਿਆ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ ਤੇ ਜਲਦੀ ਹੀ ਦੋਸ਼ੀਆਂ ਨੂੰ ਫੜ ਲਿਆ ਜਾਵੇਗਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.