ETV Bharat / state

ਚੌਥਾ ਮਯੰਕ ਸ਼ਰਮਾ ਬੈਡਮਿੰਟਨ ਟੂਰਨਾਮੈਂਟ ਹੋਇਆ ਸਮਾਪਤ

author img

By

Published : Dec 30, 2021, 1:38 PM IST

ਚੌਥਾ ਮਯੰਕ ਸ਼ਰਮਾ ਬੈਡਮਿੰਟਨ ਟੂਰਨਾਮੈਂਟ ਅਮਿੱਟ ਛਾਪ ਛੱਡਦਾ ਹੋਇਆ ਸਮਾਪਤ ਹੋ ਗਿਆ ਹੈ। ਇਸ ਟੂਰਨਾਮੈਂਟ ’ਚ 430 ਖਿਡਾਰੀਆਂ ਨੇ ਹਿੱਸਾ ਲਿਆ। ਜੇਤੂ ਖਿਡਾਰੀਆਂ ਨੂੰ ਸਰਟੀਫਿਕੇਟ, ਟੀ-ਸ਼ਰਟਾਂ ਅਤੇ ਨਕਦ ਇਨਾਮ ਦਿੱਤੇ ਗਏ।

ਚੌਥਾ ਮਯੰਕ ਸ਼ਰਮਾ ਬੈਡਮਿੰਟਨ ਟੂਰਨਾਮੈਂਟ ਹੋਇਆ ਸਮਾਪਤ
ਚੌਥਾ ਮਯੰਕ ਸ਼ਰਮਾ ਬੈਡਮਿੰਟਨ ਟੂਰਨਾਮੈਂਟ ਹੋਇਆ ਸਮਾਪਤ

ਫਿਰੋਜ਼ਪੁਰ: ਮਯੰਕ ਫਾਊਂਡੇਸ਼ਨ ਦਾ ਚਾਰ ਰੋਜ਼ਾ ਚੌਥਾ ਮਯੰਕ ਸ਼ਰਮਾ ਬੈਡਮਿੰਟਨ ਟੂਰਨਾਮੈਂਟ ਅਮਿੱਟ ਛਾਪ ਛੱਡਦਾ ਹੋਇਆ ਸੋਮਵਾਰ ਨੂੰ ਸਮਾਪਤ ਹੋ ਗਿਆ। ਦਾਸ ਐਂਡ ਬ੍ਰਾਊਨ ਵਰਲਡ ਸਕੂਲ ਵਿੱਚ ਕਰਵਾਏ ਗਏ ਇਸ ਟੂਰਨਾਮੈਂਟ ਵਿੱਚ ਮਹਾਂਰਾਸ਼ਟਰ, ਉਤਰਾਖੰਡ, ਪੰਜਾਬ, ਹਰਿਆਣਾ, ਰਾਜਸਥਾਨ, ਚੰਡੀਗੜ੍ਹ ਅਤੇ ਜੰਮੂ ਦੇ 430 ਖਿਡਾਰੀਆਂ ਨੇ ਹਿੱਸਾ ਲਿਆ।

ਅਨਿਰੁਧ ਗੁਪਤਾ ਦੀ ਪ੍ਰਧਾਨਗੀ ਹੇਠ ਕਰਵਾਈ ਗਈ ਇਹ ਚੈਂਪੀਅਨਸ਼ਿਪ ਅੰਡਰ-11, 13, 15, 17 ਅਤੇ 19 ਵਰਗਾਂ ਵਿੱਚ ਕਰਵਾਈ ਗਈ ਸੀ। ਉਨ੍ਹਾਂ ਦੱਸਿਆ ਕਿ ਅੰਡਰ-11 ਲੜਕਿਆਂ ਵਿੱਚ ਜ਼ੋਰਾਵਰ ਸਿੰਘ ਜਲੰਧਰ ਪਹਿਲੇ ਅਤੇ ਪਟਿਆਲਾ ਦਾ ਅਭਿਮਨਿਊ ਸਿੰਘ ਦੂਜੇ ਸਥਾਨ ’ਤੇ ਰਹੇ। ਲੜਕੀਆਂ ਦੇ ਅੰਡਰ-11 ਵਿੱਚ ਅੰਮ੍ਰਿਤਸਰ ਦੀ ਅਰਾਧਿਆ ਨੇ ਪਹਿਲਾਂ ਅਤੇ ਲੁਧਿਆਣਾ ਦੀ ਅਮੇਲੀਆ ਨੇ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਲੜਕਿਆਂ ਦੇ ਅੰਡਰ-13 ਵਿੱਚ ਪਟਿਆਲਾ ਦੇ ਜਗਸ਼ੇਰ ਸਿੰਘ ਖੰਗੂੜਾ ਨੇ ਪਹਿਲਾਂ ਅਤੇ ਮੁੰਬਈ ਦੇ ਦੇਵ ਰੂਪਰਾਲੀਆ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਲੜਕੀਆਂ ਅੰਡਰ-13 ਵਿੱਚ ਫਿਰੋਜ਼ਪੁਰ ਦੀ ਸਨੋਈ ਗੋਸਵਾਮੀ ਨੇ ਪਹਿਲਾ ਅਤੇ ਮੁੰਬਈ ਦੇ ਪ੍ਰਾਂਜਲ ਪ੍ਰਸ਼ਾਂਤ ਸ਼ਿੰਦੇ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਜਦਕਿ ਅੰਡਰ-15 ਵਿੱਚ ਜਲੰਧਰ ਦੇ ਈਸ਼ਾਨ ਸ਼ਰਮਾ ਨੇ ਪਹਿਲਾ ਅਤੇ ਪਟਿਆਲਾ ਦੇ ਜਗਸ਼ੇਰ ਸਿੰਘ ਖੰਗੂੜਾ ਨੇ ਦੂਜਾ ਸਥਾਨ ਹਾਸਲ ਕੀਤਾ। ਅੰਡਰ-17 ਲੜਕੀਆਂ ਵਿੱਚ ਜਲੰਧਰ ਦੀ ਮਾਨਿਆ ਰਲਹਨ ਅਤੇ ਜਲੰਧਰ ਦੀ ਸਮਰਿਧੀ ਨੇ ਦੂਜਾ ਸਥਾਨ ਹਾਸਲ ਕੀਤਾ। ਅੰਡਰ-17 ਲੜਕਿਆਂ ਵਿੱਚ ਅੰਮ੍ਰਿਤਸਰ ਦੇ ਅਧਿਆਨ ਕੱਕੜ ਨੇ ਪਹਿਲਾ ਅਤੇ ਹਰਿਆਣਾ ਦੇ ਆਰੀਆ ਰੀਥ ਸਾਗਰ ਨੇ ਦੂਜਾ ਸਥਾਨ ਹਾਸਲ ਕੀਤਾ । ਅੰਡਰ-19 ਲੜਕੀਆਂ ਵਿੱਚ ਮਾਨਿਆ ਰਲਹਨ ਨੇ ਪਹਿਲਾ ਅਤੇ ਉੱਤਰਾਖੰਡ ਦੀ ਐਸ਼ਵਰਿਆ ਮਹਿਤਾ ਨੇ ਦੂਜਾ ਅਤੇ ਲੜਕਿਆਂ ਦੇ ਅੰਡਰ-19 ਵਰਗ ਵਿੱਚ ਅੰਮ੍ਰਿਤਸਰ ਦੇ ਅਧਿਆਨ ਕੱਕੜ ਨੇ ਪਹਿਲਾ ਅਤੇ ਮੁੰਬਈ ਦੇ ਈਓਨ ਲੋਪਸ ਨੇ ਦੂਜਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਟੂਰਨਾਮੈਂਟ ’ਚ ਪਹੁੰਚੇ ਮਹਿਮਾਨਾਂ ਨੇ ਖਿਡਾਰੀਆਂ ਦਾ ਹੌਂਸਲਾਅਫਜਾਈ ਕੀਤੀ।

ਦੀਪਕ ਸ਼ਰਮਾ ਨੇ ਦੱਸਿਆ ਕਿ ਉਸ ਦਾ ਪੁੱਤਰ ਮਯੰਕ ਸ਼ਰਮਾ ਬੈਡਮਿੰਟਨ ਖਿਡਾਰੀ ਸੀ। ਸਟੇਡੀਅਮ ਦੇ ਸਾਹਮਣੇ ਸੜਕ ਹਾਦਸੇ ਵਿਚ ਉਸ ਦੀ ਮੌਤ ਹੋ ਗਈ। ਉਨ੍ਹਾਂ ਦੀ ਯਾਦ ਵਿੱਚ ਬੈਡਮਿੰਟਨ ਦੇ ਚੰਗੇ ਖਿਡਾਰੀ ਪੈਦਾ ਕਰਨ ਦੇ ਉਦੇਸ਼ ਨਾਲ ਇਹ ਚੈਂਪੀਅਨਸ਼ਿਪ ਕਰਵਾਈ ਜਾਂਦੀ ਹੈ। ਇਸ ਚੈਂਪੀਅਨਸ਼ਿਪ ਨੂੰ ਬਣਾਉਣ ਦੇ ਲਈ ਕਈ ਅਧਿਕਾਰੀਆਂ ਵੱਲੋਂ ਉਨ੍ਹਾਂ ਦਾ ਸਹਿਯੋਗ ਮਿਲਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪ੍ਰਬੰਧਕਾਂ ਵੱਲੋਂ ਆਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਮੁਕਾਬਲਿਆਂ ਵਿੱਚ ਪਹਿਲੇ ਸਥਾਨ ’ਤੇ ਰਹਿਣ ਵਾਲੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਲਈ ਸਰਟੀਫਿਕੇਟ, ਟੀ-ਸ਼ਰਟਾਂ ਅਤੇ ਨਕਦ ਇਨਾਮ ਦਿੱਤੇ ਗਏ।

ਇਹ ਵੀ ਪੜੋ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਦੇ ਘਰ ਹੋਇਆ ਹਮਲਾ, ਜਾਂਚ ’ਚ ਜੁੱਟੀ ਪੁਲਿਸ

ETV Bharat Logo

Copyright © 2024 Ushodaya Enterprises Pvt. Ltd., All Rights Reserved.