ਫਿਰੋਜ਼ਪੁਰ : ਪੰਜਾਬ ਪੁਲਿਸ ਵੱਲੋਂ ਲਗਾਤਾਰ ਨਸ਼ਾ ਤਸਕਰਾਂ ਦੀਆਂ ਪ੍ਰਾਪਰਟੀਆਂ ਨੂੰ ਫ੍ਰੀਜ਼ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ, ਨਸ਼ਾ ਵੇਚਣ ਵਾਲੇ ਲੋਕਾਂ ਦੇ ਖਿਲਾਫ ਮਾਮਲੇ ਵੀ ਦਰਜ ਕੀਤੇ ਜਾ ਰਹੇ ਹਨ। ਜ਼ਿਲ੍ਹਾ ਫਿਰੋਜ਼ਪੁਰ ਵਿੱਚ ਲਗਭਗ ਅਜਿਹੇ 30 ਕੇਸਾਂ ਨੂੰ ਅੰਜਾਮ ਦਿੱਤਾ ਗਿਆ, ਜਿਸ ਦੇ ਤਹਿਤ 14 ਕਰੋੜ ਦੇ ਕਰੀਬ ਪ੍ਰਾਪਰਟੀਆਂ ਨੂੰ ਸੀਜ ਕੀਤਾ ਜਾ ਚੁੱਕਾ ਹੈ। ਇਸੇ ਦੇ ਮੱਦੇਨਜਰ ਜੀਰਾ ਬਸਤੀ ਮਾਛੀਆਂ ਵਿੱਚ ਰਹਿਣ ਵਾਲੇ ਜਗਤਾਰ ਸਿੰਘ ਪੁੱਤਰ ਬਲਵੀਰ ਸਿੰਘ ਜਿਸ ਦੇ ਖਿਲਾਫ ਐਨਡੀਪੀਐਸ ਦੇ ਤਹਿਤ ਮੁਕਦਮਾ ਚੱਲ ਰਿਹਾ ਸੀ ਅਤੇ ਜਿਸ ਦੇ ਤਹਿਤ ਇਸ ਵੱਲੋਂ ਜੀਰਾ ਬਸਤੀ ਮਾਛੀਆਂ ਵਿੱਚ ਆਪਣੀ ਪ੍ਰਾਪਰਟੀ ਬਣਾਈ ਗਈ ਸੀ।
ਗੇਟ ਉੱਤੇ ਲਗਾਇਆ ਗਿਆ ਪੋਸਟਰ : ਪੁਲਿਸ ਵਿਭਾਗ ਵੱਲੋਂ ਫਰੀਦ ਕਰਨ ਦੇ ਨੋਟਿਸ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਦਿੱਤੇ ਗਏ ਤੇ ਘਰ ਦੇ ਬਾਹਰ ਇੱਕ ਪੋਸਟਰ ਵੀ ਲਗਾਇਆ ਗਿਆ। ਇਹ ਸਭ ਦੀ ਜਾਣਕਾਰੀ ਐਸਐਚਓ ਸੁਖਵਿੰਦਰ ਸਿੰਘ ਥਾਣਾ ਸਿਟੀ ਵੱਲੋਂ ਦਿੱਤੀ ਗਈ ਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ। ਨਸ਼ਾ ਤਸਕਰਾਂ ਦੀਆਂ ਪ੍ਰਾਪਰਟੀਆਂ ਨੂੰ ਵੀ ਸੀਜ ਕੀਤਾ ਜਾਵੇਗਾ। ਇਸ ਮੌਕੇ ਉਹਨਾਂ ਕਿਹਾ ਕਿ ਇਸ ਸੀਜ ਕਰਨ ਦੀ ਪ੍ਰਕਿਰਿਆ ਦੇ ਨਾਲ ਨਸ਼ਾ ਵੇਚਣ ਵਾਲੇ ਲੋਕਾਂ ਦੇ ਮਨ ਵਿੱਚ ਵੀ ਡਰ ਪੈਦਾ ਹੋ ਰਿਹਾ ਹੈ ਅਤੇ ਉਹ ਨਸ਼ਾ ਵੇਚਣ ਤੋਂ ਤੌਬਾ ਵੀ ਕਰ ਰਹੇ ਹਨ।
- AAP MLA ਕੁੰਵਰ ਵਿਜੇ ਪ੍ਰਤਾਪ ਨੇ ਫਿਰ ਆਪਣੀ ਹੀ ਸਰਕਾਰ ਖਿਲਾਫ਼ ਖੋਲ੍ਹਿਆ ਮੋਰਚਾ, ਕਿਹਾ ਬਹਿਬਲਕਲਾਂ ਗੋਲੀਕਾਂਡ 'ਤੇ ਹੋ ਰਹੀ ਰਾਜਨੀਤੀ
- LPG Cylinder price hike: ਚੋਣਾਂ ਖਤਮ ਹੁੰਦੇ ਹੀ ਮਹਿੰਗਾਈ ਦੀ ਪਹਿਲੀ ਕਿਸ਼ਤ ਜਾਰੀ, ਵਪਾਰਕ ਗੈਸ ਸਿਲੰਡਰਾਂ ਦੀਆਂ ਵਧੀਆਂ ਕੀਮਤਾਂ
- ਪੰਨੂ ਦੇ ਕਥਿਤ ਕਤਲ ਸਾਜ਼ਿਸ਼ ਮਾਮਲੇ 'ਚ ਅਮਰੀਕਾ ਦੇ ਵਿਦੇਸ਼ ਮੰਤਰੀ ਦਾ ਵੱਡਾ ਬਿਆਨ, ਪੜ੍ਹੋ ਖਬਰ
ਇਹ ਵੀ ਯਾਦ ਰਹੇ ਕਿ ਲੋਕ ਵੀ ਨਸ਼ਾ ਤਸਕਰੀ ਖਿਲਾਫ ਕਾਰਵਾਈਆਂ ਨਾ ਹੁੰਦੀਆਂ ਦੇਖ ਕੇ ਪੁਲਿਸ ਉੱਤੇ ਸਵਾਲ ਚੁੱਕਦੇ ਰਹੇ ਹਨ। ਜੂਨ ਮਹੀਨੇ ਜਲੰਧਰ ਦੇ ਕਸਬਾ ਫਿਲੌਰ ਦੇ ਪਿੰਡ ਧਲੇਤਾ ਵਿਖੇ ਲਗਾਤਾਰ ਹੀ ਪਿੰਡ ਨਿਵਾਸੀ ਨਸ਼ੇ ਤੋਂ ਪ੍ਰੇਸ਼ਾਨ ਸਨ, ਜਿਸ ਦੇ ਸੰਬੰਧ ਵਿੱਚ ਉਨ੍ਹਾਂ ਨੇ ਚੌਂਕੀ ਵਿਖੇ ਇਸ ਦੀ ਸ਼ਿਕਾਇਤਾਂ ਵੀ ਦਿੱਤੀਆਂ ਹੋਈਆਂ ਪਰ ਇਸ ਦੇ ਬਾਵਜੂਦ ਵੀ ਪਿੰਡ ਧੁਲੇਤਾ ਵਿਖੇ ਅੰਨ੍ਹੇਵਾਹ ਨਸ਼ਾ ਵਿਕ ਰਿਹਾ ਸੀ। ਪੁਲਿਸ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਕੋਈ ਕਾਰਵਾਈ ਨਾ ਹੋਣ ‘ਤੇ ਗੁੱਸੇ ‘ਚ ਆਏ ਪਿੰਡ ਨਿਵਾਸੀਆਂ ਵੱਲੋਂ ਚੌਂਕੀ ਦੇ ਬਾਹਰ ਧਰਨਾ ਲਗਾ ਕੇ ਚੌਂਕੀ ਨੂੰ ਤਾਲਾ ਲਗਾ ਦਿੱਤਾ ਸੀ। ਪਿੰਡ ਵਾਸੀਆਂ ਨੇ ਪੁਲਿਸ ‘ਤੇ ਨਸ਼ਾ ਤਸਕਰਾਂ ਨਾਲ ਮਿਲੇ ਹੋਣ ਦੇ ਇਲਜ਼ਾਮ ਲਗਾਏ ਸਨ।