ETV Bharat / state

151 ਨਵ-ਜੰਮੀਆਂ ਬੱਚੀਆਂ ਲਈ ਕਰਵਾਇਆ ਗਿਆ ਲੋਹੜੀ ਸਮਾਗਮ - FEROZPUR LATEST NEWS

ਫ਼ਿਰੋਜ਼ਪਰ 'ਚ 151 ਨਵ-ਜੰਮੀਆਂ ਬੱਚੀਆਂ ਦੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਹੜੀ ਦਾ ਸਾਮਗਮ ਕੀਤਾ ਗਿਆ। ਇਸ ਸਮਾਗਮ 'ਚ ਡਿਪਟੀ ਕਮਿਸ਼ਨਰ ਚੰਦਰ ਜੈਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਡਿਪਟੀ ਕਮਿਸ਼ਨਰ ਨੇ ਸਮਾਗਮ ਦੌਰਾਨ ਸੈਲਫ ਹੈਲਪ ਗਰੁੱਪ ਬਣਾਉਣ ਦਾ ਐਲਾਨ ਕੀਤਾ।

ਫ਼ੋਟੋ
ਫ਼ੋਟੋ
author img

By

Published : Jan 24, 2020, 1:40 PM IST

ਫ਼ਿਰੋਜ਼ਪੁਰ: 151 ਨਵ-ਜੰਮੀਆਂ ਬੱਚੀਆਂ ਦੇ ਸਨਮਾਨ 'ਚ ਜ਼ਿਲ੍ਹਾਂ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਪੱਧਰ ਉੱਤੇ ਧੀਆਂ ਦੀ ਲੋਹੜੀ ਦਾ ਸਮਾਗਮ ਕਰਵਾਇਆ ਗਿਆ। ਇਸ ਪ੍ਰੋਗਰਾਮ 'ਚ ਡਿਪਟੀ ਕਮਿਸ਼ਨਰ ਚੰਦਨ ਜੈਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਸਮਾਗਮ 'ਚ ਕੁੜੀਆਂ ਤੇ ਸੈਲਫ ਹੈਲਪ ਗਰੁੱਪ 'ਚ ਕੰਮ ਕਰਨ ਵਾਲੀਆਂ ਔਰਤਾਂ ਨੂੰ ਸਨਮਾਨਿਤ ਕੀਤਾ ਗਿਆ।

ਵੀਡੀਓ

ਸੀਡੀਪੀਓ ਰਤਨਦੀਪ ਕੌਰ ਨੇ ਦੱਸਿਆ ਕਿ ਬਾਲ ਵਿਕਾਸ ਵਿਭਾਗ ਵੱਲੋਂ ਬੇਟੀ ਬਚਾਓ ਬੇਟੀ ਪੜਾਓ ਮੁਹਿੰਮ ਤੇ ਪੋਸ਼ਨ ਅਭਿਆਨ ਦੇ ਤਹਿਤ ਇਹ ਸਮਾਗਮ ਕਰਵਾਇਆ ਗਿਆ। ਇਸ ਸਮਗਾਮ 'ਚ ਵੱਖ-ਵੱਖ ਤਰ੍ਹਾਂ ਦੀ ਪ੍ਰਦਰਸ਼ਨੀ ਲਗਾਈ ਗਈ। ਉਨ੍ਹਾਂ ਨੇ ਕਿਹਾ ਕਿ 151 ਕੁੜੀਆਂ ਦੀ ਲੋਹੜੀ ਪਾ ਕੇ ਕੁੜੀਆਂ ਨੂੰ ਸਨਮਾਨਿਤ ਕੀਤਾ। ਇਸ ਦੇ ਨਾਲ ਹੀ 5 ਇਸ ਤਰ੍ਹਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਜਿਨ੍ਹਾਂ ਦੀ ਇਕੋ ਇੱਕ ਕੁੜੀ ਹੈ।

ਇਸ ਪ੍ਰੋਗਰਾਮ 'ਚ ਡਿਪਟੀ ਕਮਿਸ਼ਨਰ ਚੰਦਰ ਜੈਨ ਨੇ ਕਿਹਾ ਕਿ ਜ਼ਿਲ੍ਹੇ ਦੇ ਸਾਰੇ ਆਂਗਣਵਾੜੀ ਸੈਟਰਾਂ 'ਚ ਸੈਲਫ ਹੈਲਪ ਗਰੁੱਪ ਬਣਾਏ ਜਾਣਗੇ, ਜਿਥੇ ਉਨ੍ਹਾਂ ਨੂੰ ਆਪਣਾ ਕਾਰੋਬਾਰ ਕਰਨ ਲਈ ਸੇਲ ਕਾਉਂਟਰ ਦਿੱਤੇ ਜਾਣਗੇ।

ਇਹ ਵੀ ਪੜ੍ਹੋ: 125 ਸ਼ਰਾਬ ਦੀਆਂ ਪੇਟੀਆਂ ਸਣੇ 2 ਵਿਅਕਤੀ ਕਾਬੂ

ਉਨ੍ਹਾਂ ਨੇ ਕਿਹਾ ਕਿ ਇਸ ਸੈਲਫ ਹੈਲਪ ਗਰੁੱਪ ਨੂੰ ਬਣਾਉਣ ਦਾ ਮਕਸਦ ਲੋਕਾਂ ਨੂੰ ਇਹ ਜਾਣੂ ਕਰਵਾਉਣਾ ਹੈ ਕਿ ਕਿਹੜਾ ਸੈਲਫ ਹੈਲਪ ਗਰੁੱਪ ਕਿਸ ਤਰ੍ਹਾਂ ਦਾ ਸਮਾਨ ਬਣਾਂਦਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਗਰੁਪਾਂ ਨੂੰ ਇਕ ਵੱਧਿਆ ਥਾਂ ਦੇਣ ਨਾਲ ਉਨ੍ਹਾਂ ਦੀ ਸੇਲ 'ਚ ਵਾਧਾ ਹੋਵੇਗਾ। ਇਸ ਨਾਲ ਰੁਜ਼ਗਾਰ 'ਚ ਵਾਧਾ ਹੋਵੇਗਾ ਤੇ ਲੋਕਾਂ ਨੂੰ ਸੁਵਿਧਾ ਮਿਲੇਗੀ।

ਇਸ ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਉਹ ਦਿੱਲੀ ਦੇ ਆਈਆਈਟੀ ਤੇ ਜਾ ਕੇ ਸੈਨੇਟਰੀ ਨੈਪਕਿਨ ਦੀ ਤਕਨੀਕ ਨੂੰ ਜਾਣਨਗੇ। ਫਿਰ ਉਹ ਉਸ ਤਕਨੀਕ ਦੀ ਟ੍ਰੇਨਿੰਗ ਸੈਲਫ ਹੈਲਪ ਗਰੁੱਪ ਦੇ ਮੈਬਰਾਂ ਨੂੰ ਦਵਾਉਣਗੇ ਜਿਸ ਨਾਲ ਸੈਲਫ ਹੈਲਪ ਗਰੁੱਪ ਆਂਗਣਵਾੜੀ ਸੈਟਰਾਂ 'ਚ ਸੈਨੇਟਰੀ ਨੈਪਕਿੰਨ ਬਨਉਣਗੇ। ਇਸ, ਨਾਲ ਉਨ੍ਹਾਂ ਨੂੰ ਰੁਜ਼ਗਾਰ ਮਿਲੇਗਾ ਤੇ ਲੋਕਾਂ ਨੂੰ ਸੁਵਿਧਾ ਉਪਲਬੱਧ ਹੋਵੇਗੀ।

Intro:151 ਨਵਜਨਮੀ ਬੱਚੀਆਂ ਦੇ ਸਮਾਨ ਵਿਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਯੋਜਿਤ ਜ਼ਿਲ੍ਹਾ ਪੱਧਰੀ ਧੀਆਂ ਦੀ ਲੋਹੜੀ ਪ੍ਰੋਗਰਾਮ ਵਿਚ ਡਿਪਟੀ ਕਮਿਸ਼ਨਰ ਨੇ ਕੀਤਾ ਐਲਾਨBody:ਜ਼ਿਲ੍ਹੇ ਦੇ ਸਾਰੇ ਆਂਗਣਵਾੜੀ ਸੈਂਟਰਾਂ ਵਿਚ ਸੇਲਫ ਹੈਲਪ ਗਰੁੱਪ ਬਣਾ ਕੇ ਕਾਰੋਬਾਰ ਕਰਨ ਵਾਲੀਆਂ ਔਰਤਾਂ ਨੂੰ ਇੱਕ ਸੇਲ ਕਾਊਂਟਰ ਅਲਾਟ ਕੀਤਾ ਜਾਵੇਗਾ, ਜਿੱਥੇ ਉਹ ਆਪਣੇ ਹੱਥਾਂ ਨਾਲ ਤਿਆਰ ਕੀਤੇ ਗਏ ਉਤਪਾਦਾਂ ਦੀ ਵਿੱਕਰੀ ਕਰ ਸਕਣਗੀਆਂ। ਇਹ ਐਲਾਨ ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਵੀਰਵਾਰ ਨੂੰ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ 151 ਨਵਜੰਮੀਆਂ ਬੱਚੀਆਂ ਦੇ ਸਨਮਾਨ ਵਿਚ ਆਯੋਜਿਤ ਜ਼ਿਲ੍ਹਾ ਪੱਧਰੀ ਧੀਆਂ ਦੀ ਲੋਹੜੀ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਕੀਤਾ। ਡਿਪਟੀ ਕਮਿਸ਼ਨਰ ਨੇ ਸੈਲਫ ਹੈਲਪ ਗਰੁਪ ਚਲਾਉਣ ਵਾਲੀਆਂ ਮਹਿਲਾਵਾਂ ਦੀ ਹੌਸਲਾਅਫਜਾਈ ਕਰਦੇ ਹੋਏ ਕਿਹਾ ਕਿ ਦੂਸਰੇ ਲੋਕਾਂ ਨੂੰ ਵੀ ਇਨ੍ਹਾਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਅਤੇ ਪ੍ਰਸ਼ਾਸਨ ਇਨ੍ਹਾਂ ਗਰੁੱਪਾਂ ਦੀ ਹਰ ਸੰਭਵ ਮਦਦ ਕਰੇਗਾ। ਉਨ੍ਹਾਂ ਬੈਂਕਾਂ ਅਤੇ ਸਬੰਧਿਤ ਸਰਕਾਰੀ ਮਹਿਕਮਿਆਂ ਨੂੰ ਇਨ੍ਹਾਂ ਮਹਿਲਾਵਾਂ ਦੀ ਮਦਦ ਦੇ ਲਈ ਅੱਗੇ ਆਉਣ ਅਤੇ ਉਨ੍ਹਾਂ ਨੂੰ ਆਤਮ-ਨਿਰਭਰ ਬਣਾਉਣ ਵਿਚ ਆਪਣਾ ਯੋਗਦਾਨ ਪਾਉਣ ਲਈ ਕਿਹਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੇਲਫ ਹੈਲਪ ਗਰੁੱਪ ਦੇ ਜ਼ਰੀਏ ਕਾਰੋਬਾਰ ਕਰਨ ਵਾਲੀਆਂ ਔਰਤਾਂ ਨੂੰ ਜਲਦ ਹੀ ਸੈਨੇਟਰੀ ਨੈਪਕਿਨ ਪ੍ਰੋਡਕਸ਼ਨ ਦੀ ਟਰੇਨਿੰਗ ਦਵਾਈ ਜਾਵੇਗੀ। ਦਿੱਲੀ ਅਤੇ ਮੁੰਬਈ ਦੀਆਂ ਵੱਡੀਆਂ ਕੰਪਨੀਆਂ ਨਾਲ ਤਾਲਮੇਲ ਕਰ ਕੇ ਉਨ੍ਹਾਂ ਨੂੰ ਮਾਹਿਰ ਬਣਾਇਆ ਜਾਵੇਗਾ ਤਾਂ ਜੋ ਪਿੰਡ ਪੱਧਰ ਤੇ ਇਹ ਮਹਿਲਾਵਾਂ ਨੈਪਕਿਨ ਬਣਾ ਕੇ ਵੇਚ ਸਕਣ। ਪ੍ਰੋਗਰਾਮ ਵਿਚ ਬੇਟੀ ਬਚਾਓ ਬੇਟੀ ਪੜਾਓConclusion:ਪ੍ਰੋਗਰਾਮ ਵਿਚ 11 ਗਰਭਵਤੀ ਮਹਿਲਾਵਾਂ ਦੀ ਗੋਦ ਭਰਾਈ ਦੀ ਰਸਮ ਕਰਵਾਈ ਗਈ, ਉਨ੍ਹਾਂ ਨੂੰ ਨੀਂਬੂ ਦਾ ਪੌਦਾ, ਗੁੜ ਅਤੇ ਪੌਸ਼ਟਿਕ ਆਹਾਰ ਭੇਟ ਕੀਤਾ ਗਿਆ। ਨੀਂਬੂ ਅਤੇ ਗੁੜ ਦੇ ਸਿਹਤ ਨਾਲ ਸਬੰਧਿਤ ਫ਼ਾਇਦਿਆਂ ਤੇ ਜ਼ੋਰ ਦਿੰਦੇ ਹੋਏ ਇਹ ਮਹਿਲਾਵਾਂ ਨੂੰ ਭੇਟ ਕੀਤਾ ਗਿਆ। ਇਸ ਤਰ੍ਹਾਂ ਮੂੰਗਫਲੀ ਅਤੇ ਤਿਲ ਨੂੰ ਅਗਨੀ ਭੇਟ ਕਰ ਕੇ ਲੋਹੜੀ ਦੀ ਰਸਮ ਅਦਾ ਕੀਤੀ ਗਈ। ਪ੍ਰੋਗਰਾਮ ਦੌਰਾਨ ਪੋਸ਼ਣ ਅਭਿਆਨ ਵਿਚ ਵਧੀਆ ਪ੍ਰਦਰਸ਼ਨ ਕਰਨ ਵਾਲੀਆਂ 12 ਆਂਗਣਵਾੜੀ ਵਰਕਰਾਂ ਅਤੇ 3 ਸੁਪਰਵਾਈਜ਼ਰ ਨੂੰ ਵੀ ਸਨਮਾਨਿਤ ਕੀਤਾ ਗਿਆ। ਫ਼ਿਰੋਜ਼ਪੁਰ ਜ਼ਿਲ੍ਹੇ ਨਾਲ ਸਬੰਧਿਤ ਤਾਇਕਵਾਂਡੋ ਚੈਂਪੀਅਨ ਵੀਰਪਾਲ ਕੌਰ ਨੂੰ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ 5 ਇਹੋ ਜਿਹੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਨੇ ਲੜਕਿਆਂ ਦਾ ਮੋਹ ਨਾ ਰੱਖਦੇ ਹੋਏ ਆਪਣੀ ਬੇਟੀਆਂ ਦੀ ਬੇਟਿਆਂ ਦੀ ਤਰ੍ਹਾਂ ਪਾਲਣ-ਪੋਸ਼ਨ ਕੀਤਾ। ਇਸ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਇੱਥੇ ਸਥਾਪਿਤ 30 ਸਟਾਲਾਂ ਦਾ ਦੌਰਾ ਕੀਤਾ ਗਿਆ। ਜਿੱਥੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਕਈ ਸਟਾਲ ਲਗਾਏ ਗਏ, ਜਿਨ੍ਹਾਂ ਵਿਚ ਪੰਜਾਬੀ ਵਿਰਾਸਤ ਨਾਲ ਜੁੜੇ ਸਾਝੋ-ਸਮਾਨ, ਪੌਸ਼ਟਿਕ ਆਹਾਰ ਨਾਲ ਜੁੜੇ ਉਤਪਾਦਾਂ ਅਤੇ ਘਰੇਲੂ ਉਤਪਾਦਾਂ ਦਾ ਪ੍ਰਦਰਸ਼ਨ ਕੀਤਾ ਗਿਆ।
ETV Bharat Logo

Copyright © 2025 Ushodaya Enterprises Pvt. Ltd., All Rights Reserved.