ਫਾਜ਼ਿਲਕਾ: ਅਬੋਹਰ ਦੇ 2 ਪਿੰਡਾਂ ਦੇ ਵਿੱਚ 2 ਘਰਾਂ 'ਚ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਚੋਰੀ ਕੋਈ ਛੋਟੀ ਮੋਟੀ ਨਹੀਂ ਬਲਕਿ ਬਹੁਤ ਵੱਡੀ ਚੋਰੀ ਹੈ। ਚੋਰਾਂ ਵੱਲੋਂ ਜਿੱਥੇ ਲੱਖਾਂ ਰੁਪਏ ਦੇ ਸੋਨੇ ਦੇ ਨਾਲ ਲੱਖਾਂ ਰੁਪਏ ਦੀ ਨਕਦੀ ਵੀ ਚੋਰੀ ਕੀਤੀ ਗਈ ਹੈ।
ਅਬੋਹਰ ਦੇ ਪਿੰਡ ਕੱਲਰ ਖੇੜਾ ਵਿਖੇ ਇੱਕ ਪਰਿਵਾਰ ਘਰ ਵਿੱਚ ਕਮਰਿਆਂ ਚ ਸੌਂ ਰਿਹਾ ਸੀ ਕਿ ਸ਼ਾਤਿਰ ਚੋਰ ਦੀਵਾਰ ਟੱਪ ਕੇ ਘਰ ਵਿੱਚ ਦਾਖ਼ਿਲ ਹੋਏ ਤੇ ਅੰਦਰੋਂ ਬੰਦ ਕਰ ਲਏ। ਘਰ ਦੇ ਵਿੱਚੋਂ 25 ਤੋਲੇ ਸੋਨਾ 5 ਤੋਲੇ ਚਾਂਦੀ ਤੇ ਸੱਤ ਲੱਖ ਤੋਂ ਵੱਧ ਨਕਦੀ ਲੈ ਕੇ ਫ਼ਰਾਰ ਹੋ ਗਏ। ਉੱਧਰ ਢਾਣੀ ਕਾਲੂ ਰਾਮ ਵਿਖੇ ਇੱਕ ਘਰ ਦੇ ਕਮਰੇ ਦੀ ਕੰਧ ਤੋੜ ਕੇ ਚੋਰ ਦਾਖ਼ਲ ਹੋਏ ਤੇ ਵੀਹ ਤੋਲੇ ਸੋਨਾ ਵੀਹ ਤੋਲੇ ਚਾਂਦੀ ਅਤੇ 80 ਹਜ਼ਾਰ ਰੁਪਏ ਨਕਦੀ ਲੈ ਕੇ ਫ਼ਰਾਰ ਹੋ ਗਏ। ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ 'ਚ ਜੁਟੀ ਹੋਈ ਹੈ। ਸੀਸੀਟੀਵੀ ਨਾ ਲੱਗੇ ਹੋਣ ਕਰਕੇ ਡੌਗ ਸਕਵਾਈਡ ਦੀ ਮੱਦਦ ਦੇ ਨਾਲ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ।