ਫ਼ਾਜਿਲਕਾ : ਹੈਦਰਾਬਾਦ ਵਿਖੇ ਮਹਿਲਾ ਡਾਕਟਰ ਨਾਲ ਹੋਏ ਜਬਰ ਜਨਾਹ ਮਾਮਲੇ ਤੋਂ ਬਾਅਦ ਸਰਕਾਰ ਵੱਲੋਂ ਪੂਰੇ ਦੇਸ਼ ਮਹਿਲਾਵਾਂ ਦੀ ਸੁਰੱਖਿਆ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਕੜੀ 'ਚ ਫ਼ਾਜਿਲਕਾ ਪੁਲਿਸ ਨੇ ਸ਼ਹਿਰ ਦੀ ਮਹਿਲਾਵਾਂ ਲਈ 3 ਵੂਮਨ ਸੇਫ਼ਟੀ ਕਾਪਸ ਵੈਨ ਲਾਂਚ ਕੀਤੀ ਹੈ।
ਇਸ ਬਾਰੇ ਫ਼ਾਜਿਲਕਾ ਦੇ ਐੱਸਐੱਸਪੀ ਭੂਪਿੰਦਰ ਸਿੰਘ ਨੇ ਦੱਸਿਆ ਕਿ ਇਹ ਵੈਨਾਂ ਰਾਤ 10 : 00 ਵਜੇ ਤੋਂ ਲੈ ਕੇ ਸਵੇਰੇ 6 : 00 ਵਜੇ ਤੱਕ ਸ਼ਹਿਰ 'ਚ ਤਾਇਨਾਤ ਰਹਿਣਗੀਆਂ ਅਤੇ ਔਰਤਾਂ ਨੂੰ ਰਾਤ ਵੇਲੇ ਪਿਕ ਅਤੇ ਡਰਾਪ ਕਰਨਗੀਆਂ। ਉਨ੍ਹਾਂ ਦੱਸਿਆ ਕਿ ਕੋਈ ਵੀ ਮਹਿਲਾ ਜਾਂ ਲੜਕੀ ਅਸੁਰੱਖਿਆ ਮਹਿਸੂਸ ਕਰਨ 'ਤੇ ਹੈਲਪਲਾਈਨ ਨੰਬਰ 1091'ਤੇ ਫੋਨ ਕਰਕੇ ਜਾਂ ਸ਼ਕਤੀ ਐਪ , ਹਿੰਮਤ ਐਪ ਅਤੇ ਡਾਇਲ 112 ਹੈਲਪਲਾਈਨ ਨੰਬਰ ਤੇ ਫੋਨ ਕਰਕੇ ਪੁਲਿਸ ਨੂੰ ਮੌਕੇ 'ਤੇ ਘਰ ਛੱਡਣ ਲਈ ਬੁਲਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਸ ਵੈਨ 'ਚ ਮਹਿਲਾ ਪੁਲਿਸ ਵੀ ਸ਼ਾਮਿਲ ਰਹੇਂਗੀ।
ਹੋਰ ਪੜ੍ਹੋ: ਉਨਾਓ ਜਬਰ ਜਨਾਹ ਮਾਮਲਾ: ਪੀੜਤਾ ਦੇ ਚਾਚੇ ਨੂੰ ਮਿਲ ਰਹੀ ਜਾਨ ਤੋਂ ਮਾਰਨ ਦੀ ਧਮਕੀ
ਪੁਲਿਸ ਟੀਮ ਦੇ ਅਫ਼ਸਰਾਂ ਵੱਲੋਂ ਰਾਤ-ਦਿਨ ਸ਼ਹਿਰ ਦੇ ਇਲਾਕਿਆਂ 'ਚ ਗਸ਼ਤ ਜਾਰੀ ਰਹੇਗੀ। ਉਨ੍ਹਾਂ ਦੱਸਿਆ ਕਿ ਇਸ ਪੁਲਿਸ ਵੱਲੋਂ ਲਗਾਤਾਰ ਸ਼ਹਿਰ 'ਚ ਔਰਤਾਂ ਲਈ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੁਲਿਸ ਹਰ ਤਰ੍ਹਾਂ ਨਾਲ ਸ਼ਹਿਰ ਵਾਸੀਆਂ ਦੀ ਸੁਰੱਖਿਆ ਅਤੇ ਮਦਦ ਲਈ ਵਚਨਬੱਧ ਹੈ।