ਫਾਜਿਲਕਾ: ਪੰਜਾਬ ਵਿੱਚ ਆਏ ਦਿਨ ਕਤਲ ਦੇ ਮਾਮਲੇ ਆਏ ਵਧਦੇ ਜਾ ਰਹੇ ਹਨ। ਨਿੱਤ ਹੀ ਕਤਲ ਅਤੇ ਕੁੱਟਮਾਰ ਦੀਆਂ ਖੌਫ਼ਨਾਕ ਘਟਨਾਵਾਂ ਸਾਹਣੇ ਆਉਂਦੀਆਂ ਹਨ। ਅਜਿਹਾ ਹੀ ਇੱਕ ਮਾਮਲਾ ਅਬੋਹਰ ਵਿਖੇ ਸਾਹਮਣੇ ਆਇਆ ਹੈ।
ਅਬੋਹਰ ਦੇ ਪਿੰਡ ਖੈਰਪੁਰ ਦੇ ਕੋਲ ਢਾਣੀ ਚੌਧਰੀ ਓਮ ਪ੍ਰਕਾਸ਼ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ ਹੈ। ਪੈਸੇ ਨਾ ਦੇਣ ਕਰਕੇ ਪਤੀ ਵੱਲੋਂ ਆਪਣੀ ਪਤਨੀ ਨੂੰ ਗੁੱਸੇ ਵਿਚ ਕੁਹਾੜੀ ਨਾਲ ਵੱਢ ਦਿਤਾ, ਇਸ ਘਟਨਾ ਦੇ ਦੌਰਾਨ ਉਨ੍ਹਾਂ ਦੇ ਬੱਚੇ ਵੀ ਮੌਕੇ ਉਤੇ ਮੌਜੂਦ ਸਨ।
ਜਾਣਕਾਰੀ ਅਨੁਸਾਰ 30 ਸਾਲ ਦਾ ਰਮਾ ਦੇਵੀ ਆਪਣੇ ਭਰਾਵਾਂ ਅਤੇ ਹੋਰ ਰਿਸ਼ਤੇਦਾਰਾਂ ਦੇ ਨਾਲ ਇੱਕ ਮਹੀਨਾ ਪਹਿਲਾ ਯੂਪੀ ਦੇ ਈਟਾਵਾ ਤੋਂ ਖੈਰਪੁਰ ਵਿਖੇ ਨਰਮੇ ਦੀ ਚੁਗਾਈ ਲਈ ਆਈ ਸੀ। ਉਸਦੇ ਤਿੰਨ ਬੱਚੇ ਵੀ ਨਾਲ ਸਨ ਅਤੇ ਇੱਕ ਹਫ਼ਤੇ ਪਹਿਲਾਂ ਹੀ ਉਸਦਾ ਪਤੀ ਵੀ ਇੱਥੇ ਆ ਗਿਆ ਗਿਆ।
ਬੀਤੀ ਸ਼ਾਮ ਰਮਾ ਘਰ ਦਾ ਕੰਮ ਕਰ ਰਹੀ ਸੀ ਤਾਂ ਉਸਦੇ ਪਤੀ ਬਿੱਲੂ ਨੇ ਪੈਸੇ ਮੰਗੇ। ਰਮਾ ਨੇ ਕਿਹਾ ਕਿ ਉਹ ਕੱਲ੍ਹ ਨੂੰ ਚੌਧਰੀ ਤੋਂ ਲੈ ਕੇ ਦੇ ਦੇਵੇਗੀ। ਪਰ ਬਿੱਲੂ ਤੈਸ਼ ਵਿੱਚ ਆ ਗਿਆ ਉਸਨੇ ਆਪਣੀ ਪਤਨੀ ਨੂੰ ਵਾਲਾਂ ਤੋਂ ਫੜ ਲਿਆ ਅਤੇ ਉਸ ਨਾਲ ਮਾਰ-ਕੁੱਟ ਕੀਤੀ। ਫਿਰ ਉਸਨੇ ਉਸਦੇ ਸਿਰ 'ਤੇ ਇੱਟਾਂ ਮਾਰੀਆਂ, ਇਸਤੋਂ ਬਾਅਦ ਉਸਨੇ ਕੋਲੇ ਪਈ ਕੁਹਾੜੀ ਨਾਲ ਰਮਾ ਨੂੰ ਵੰਢ ਦਿੱਤਾ ।
ਰਮਾ ਨੂੰ ਬਚਾਉਣ ਆਏ ਉਸਦੇ ਭਰਾ ਪੱਪੂ, ਨੂੰ ਵੀ ਰਮਾ ਦੇ ਪਤੀ ਨੇ ਫੱਟੜ ਕਰ ਦਿਤਾ । ਰੌਲਾ ਪੈਣ 'ਤੇ ਪੱਪੂ ਭੱਜ ਗਿਆ ਅਤੇ ਰਮਾ ਸਣੇ ਪੱਪੂ ਨੂੰ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ, ਜਿੱਥੋਂ ਰਮਾ ਨੂੰ ਫ਼ਰੀਦਕੋਟ ਰੈਫ਼ਰ ਕਰ ਦਿਤਾ ਅਤੇ ਦੇਰ ਰਾਤ ਨੂੰ ਦਮ ਤੋੜ ਦਿੱਤਾ। ਮ੍ਰਿਤਕਾ ਦੀ ਬੇਟੀ ਨੇ ਦੱਸਿਆ ਕਿ ਉਸਦੇ ਸਾਹਮਣੇ ਹੀ ਉਸ ਦੇ ਪਿਤਾ ਨੇ ਉਨ੍ਹਾਂ ਦੀ ਮਾਂ ਦਾ ਕੁਹਾੜੀ ਨਾਲ ਕਤਲ ਕਰ ਦਿੱਤਾ ।
ਇਸ ਸਬੰਧੀ ਕਾਰਵਾਈ ਕਰ ਰਹੇ ਏਐਸਆਈ ਦਵਿੰਦਰ ਸਿੰਘ ਨੇ ਦੱਸਿਆ ਕਿ ਬਿੱਲੂ ਨੇ ਆਪਣੀ ਪਤਨੀ ਤੇ ਕੁਹਾੜੀਆਂ ਦਾ ਵਾਰ ਕੀਤਾ ਜਿਸ ਕਰਕੇ ਉਹ ਫੱਟੜ ਹੋਈ। ਫੱਟੜ ਰਮਾ ਨੂੰ ਫ਼ਰੀਦਕੋਟ ਰੈਫਰ ਕੀਤਾ ਸੀ ਜਿੱਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ ਹੁਣ ਪੁਲੀਸ ਅੱਗੇ ਦੀ ਕਾਰਵਾਈ ਕਰ ਰਹੀ ਹੈ।
ਇਹ ਵੀ ਪੜ੍ਹੋ: ਡਿਨਰ 'ਚ ਮਾੜਾ ਸਾਂਬਰ ਮਿਲਣ ਤੋਂ ਬਾਅਦ ਮਾਂ ਤੇ ਭੈਣ ਦਾ ਕੀਤਾ ਕਤਲ