ਫ਼ਾਜ਼ਿਲਕਾ: ਸਥਾਨਕ ਕ੍ਰਿਪਾ ਰਾਈਸ ਮਿੱਲ ਵਿੱਚ ਖੜ੍ਹੇ ਟਰੱਕ ਡਰਾਈਵਰ ਨੇ ਇੱਕ ਵੀਡੀਓ ਵਾਇਰਲ ਕਰਕੇ ਦੱਸਿਆ ਕਿ ਉਸ ਨੂੰ 4 ਦਿਨਾਂ ਤੋਂ ਇੱਥੇ ਕੈਦ ਕਰਕੇ ਰੱਖਿਆ ਗਿਆ ਹੈ। ਉਹ ਵੀਡੀਓ ਵਿੱਚ ਦੱਸ ਰਿਹਾ ਹੈ ਉਨ੍ਹਾਂ ਨੂੰ ਮਿਲ ਤੋਂ ਬਾਹਰ ਨਹੀਂ ਜਾਣ ਦਿੱਤਾ ਜਾ ਰਿਹਾ ਤੇ ਖਾਣ-ਪੀਣ ਨੂੰ ਵੀ ਕੁਝ ਨਹੀਂ ਦਿੱਤਾ ਜਾ ਰਿਹਾ।
ਇਸ ਵੀਡੀਓ ਦੇ ਵਾਇਰਲ ਹੁੰਦਿਆਂ ਹੀ ਸਾਡੇ ਵਲੋਂ ਰਾਇਸ ਮਿਲ ਵਿੱਚ ਜਾ ਕੇ ਜਦੋਂ ਵੇਖਿਆ ਤਾਂ ਰਾਇਸ ਮਿਲ ਦੇ ਅੰਦਰ ਟਰੱਕ ਖੜ੍ਹਾ ਹੋਇਆ ਸੀ ਤੇ ਟਰੱਕ ਡਰਾਈਵਰ ਹੀਰਾ ਲਾਲ ਅਤੇ ਉਸਦੇ ਡਰਾਈਵਰ ਸਾਥੀ ਕੁਲਦੀਪ ਸਿੰਘ ਅਤੇ ਹੀਰਾ ਲਾਲ ਦਾ ਨਾਬਾਲਗ਼ ਪੁੱਤਰ ਹਰਸ਼ਦੀਪ ਟਰੱਕ ਦੇ ਕੋਲ ਖੜ੍ਹਾ ਸੀ।
ਉਸ ਨੇ ਪੱਤਰਕਾਰਾਂ ਨੂੰ ਵੇਖਦੇ ਹੀ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਅਤੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਅੰਮ੍ਰਿਤਸਰ ਦੇ ਭੀਖੀ ਵਿੰਡ ਦੇ ਰਹਿਣ ਵਾਲੇ ਹਨ ਅਤੇ ਇੱਥੋਂ ਚਾਵਲ ਭਰਕੇ ਅੰਮ੍ਰਿਤਸਰ ਲੈ ਕੇ ਗਏ ਸਨ, ਉੱਥੇ ਮੀਂਹ ਵਿੱਚ ਕੁੱਝ ਚੌਲਾਂ ਦੇ ਬੋਰੇ ਮੀਂਹ ਵਿੱਚ ਭਿੱਜ ਗਏ ਜੋ ਰਾਇਸ ਮਿਲਰ ਨੇ ਇੱਥੇ ਵਾਪਸ ਮੰਗਵਾਏ ਜਿਸ ਕਰਕੇ ਪਿਛਲੇ 4 ਦਿਨਾਂ ਤੋਂ ਉਨ੍ਹਾਂ ਨੂੰ ਇੱਥੇ ਰੋਕਿਆ ਹੋਇਆ ਹੈ ਤੇ ਉਨ੍ਹਾਂ ਨੂੰ ਵਾਪਸ ਨਹੀਂ ਜਾਣ ਦਿੱਤਾ ਜਾ ਰਿਹਾ ਹੈ।
ਇਸ ਮਾਮਲੇ ਵਿੱਚ ਮੀਡਿਆ ਨੂੰ ਆਪਣੇ ਸਾਹਮਣੇ ਦੇਖ ਕੇ ਟਰੱਕ ਡਰਾਈਵਰਾਂ ਨੇ ਫ਼ਾਜ਼ਿਲਕਾ ਦੀ ਪੁਲਿਸ ਨੂੰ ਜਾਣਕਾਰੀ ਦਿੱਤੀ ਤਾਂ ਫ਼ਾਜ਼ਿਲਕਾ ਸਦਰ ਥਾਣਾ ਪੁਲਿਸ ਨੇ ਪਹੁੰਚ ਕੇ ਟਰੱਕ ਨੂੰ ਛੁਡਾਇਆ।ਉੱਥੇ ਹੀ ਜਦੋਂ ਰਾਇਸ ਮਿਲ ਦੇ ਮੁਨੀਮ ਅਸ਼ਵਨੀ ਕੁਮਾਰ ਨਾਲ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਇਹ ਸਾਡੇ ਇੱਥੋਂ ਚਾਵਲ ਭਰਕੇ ਅੰਮ੍ਰਿਤਸਰ ਲੈ ਗਏ ਸਨ ਜੋ ਰਸਤੇ ਵਿੱਚ ਮੀਂਹ ਨਾਲ ਕੁੱਝ ਚਾਵਲ ਖ਼ਰਾਬ ਹੋ ਗਏ ਹਨ।
ਉਨ੍ਹਾਂ ਨੇ ਉਸ ਦਾ INSURANCE ਕਰਵਾਇਆ ਹੋਇਆ ਸੀ ਪਰ INSURANCE ਵਾਲੇ ਕੱਲ੍ਹ ਆਏ ਸਨ ਇਸ ਲਈ ਇਹ 3 ਦਿਨ ਤੋਂ ਇੱਥੇ ਹਨ। ਅਸ਼ਵਨੀ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਟਰੱਕ ਡਰਾਈਵਰਾਂ ਨੂੰ ਕੈਦ ਨਹੀਂ ਕੀਤਾ ਹੋਇਆ ਹੈ ਨਾ ਹੀ ਉਨ੍ਹਾਂ ਨੂੰ ਕਿਸੇ ਵੀ ਵਾਇਰਲ ਵੀਡੀਓ ਬਾਰੇ ਪਤਾ ਹੈ।
ਦੂਜੇ ਪਾਸੇ ਜਦੋਂ ਫਾਜ਼ਿਲਕਾ ਸਦਰ ਥਾਣੇ ਦੇ ਇੰਚਾਰਜ ਜਿਤੇਂਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਰਾਈਸ ਮਿੱਲ ਵਿੱਚ ਖੜ੍ਹੇ ਟਰੱਕ ਤੇ ਡਰਾਈਵਰ ਤੇ ਮਿੱਲ ਮਾਲਕਾਂ ਦਾ ਆਪਸ ਵਿੱਚ ਸਮਝੌਤਾ ਕਰਵਾ ਦਿੱਤਾ ਗਿਆ ਹੈ।
ਪੁਲਿਸ ਨੇ ਦੱਸਿਆ ਕਿ ਉਸ ਨੇ ਵੀਡੀਓ ਵਾਇਰਲ ਇਸ ਲਈ ਕੀਤੀ ਸੀ ਕਿਉਂਕਿ ਉਸ ਨੂੰ ਇੱਥੇ ਭੁੱਖਾ ਰੱਖਿਆ ਗਿਆ ਸੀ ਪਰ ਹੁਣ ਅਸੀਂ ਦੋਹਾਂ ਪਾਰਟੀਆਂ ਵਿੱਚ ਸਮੱਝੌਤਾ ਕਰਵਾ ਦਿੱਤਾ ਹੈ।