ਫ਼ਾਜ਼ਿਲਕਾ: ਜਲਾਲਾਬਾਦ ਦਾ ਇੱਕ ਗਰੀਬ ਪਰਿਵਾਰ ਆਪਣੀ ਨਾਬਾਲਗ ਧੀ ਦੀ ਭਾਲ ਲਈ ਦਰ-ਦਰ ਦੀ ਠੋਕਰਾਂ ਖਾ ਰਿਹਾ ਹੈ। ਮਾਤਾ-ਪਿਤਾ ਗ਼ਰੀਬ ਹੋਣ ਕਾਰਨ ਆਪਣੀ ਧੀ ਦੀ ਭਾਲ ਅਤੇ ਇਨਸਾਫ਼ ਲੈਣ ਲਈ ਥਾਣਾ ਸਿਟੀ ਜਲਾਲਾਬਾਦ ਦੇ ਚੱਕਰ ਕੱਢ ਰਹੇ ਹਨ।
ਦੱਸਿਆ ਜਾ ਰਿਹਾ ਹੈ ਕਿ ਇੱਕ ਜਨਵਰੀ 2021 ਨੂੰ ਦੋ ਨੌਜਵਾਨ ਇੱਕ ਨਾਬਾਲਗ਼ ਕੁੜੀ ਨੂੰ ਨਾਲ ਲੈ ਕੇ ਭੱਜ ਗਏ, ਜਿਸ ਦੀ ਭਾਲ ਲਈ ਉਸ ਦੇ ਮਾਤਾ-ਪਿਤਾ, ਪੁਲਿਸ ਨੂੰ ਗੁਹਾਰ ਲਗਾ ਰਹੇ ਹਨ। ਪੁਲਿਸ ਨੇ ਇੱਕ ਨੌਜਵਾਨ ਨੂੰ ਕਾਬੂ ਕਰ ਲਿਆ ਹੈ।
ਪੀੜਤ ਮਾਂ ਪਿਤਾ ਨੇ ਕਿਹਾ ਕਿ ਉਨ੍ਹਾਂ ਦੀ ਧੀ ਨੂੰ ਘਰੋਂ ਗਏ ਹੋਏ 2 ਮਹੀਨੇ ਹੋ ਗਏ ਹਨ ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਇਸ ਮਾਮਲੇ ਨੂੰ ਪੋਸਕੋ ਐਕਟ ਵਿੱਚ ਦਰਜ ਕੀਤਾ ਜਾਵੇ।
ਡੀ.ਐਸ.ਪੀ ਨੇ ਕਿਹਾ ਕਿ ਨਾਬਾਲਗ ਦੀ ਭਾਲ ਲਈ ਪੁਲਿਸ ਵੱਲੋਂ ਮੋਬਾਈਲ ਲੋਕੇਸ਼ਨ ਲਗਾ ਕੇ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇੱਕ ਨੌਜਵਾਨ ਨੂੰ ਕਾਬੂ ਕਰ ਲਿਆ ਹੈ ਹੁਣ ਇੱਕ ਨੌਜਵਾਨ ਅਤੇ ਨਾਬਾਲਗ ਕੁੜੀ ਭੱਜੇ ਹੋਏ ਹਨ ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਅਨੁਮਾਨ ਲਗਾਇਆ ਹੈ ਕਿ ਹੁਣ ਤੱਕ ਨੌਜਵਾਨ ਅਤੇ ਨਾਬਾਲਗ ਕੁੜੀ ਰਾਜਸਥਾਨ ਚਲੇ ਗਏ ਹਨ।