ETV Bharat / state

ਫਾਜ਼ਿਲਕਾ ਦੇ ਮਹਾਲਮ ਪਿੰਡ ਵਿੱਚ ਪੁਲਿਸ ਦੀ ਰੇਡ, 2500 ਲੀਟਰ ਨਜਾਇਜ਼ ਸ਼ਰਾਬ ਬਰਾਮਦ - ਜਲਾਲਾਬਾਦ

ਫਾਜ਼ਿਲਕਾ ਦੇ ਪਿੰਡ ਮਹਾਲਮ 'ਚ ਪੁਲਿਸ ਨੇ ਰੇਡ ਕਰ 2500 ਲੀਟਰ ਨਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਪੁਲਿਸ ਨੇ ਇਸ ਮਾਮਲੇ ਵਿੱਚ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਜ਼ਹਿਰੀਲੀ ਸ਼ਰਾਬ
ਜ਼ਹਿਰੀਲੀ ਸ਼ਰਾਬ
author img

By

Published : Aug 2, 2020, 5:50 PM IST

Updated : Aug 2, 2020, 10:17 PM IST

ਫਾਜ਼ਿਲਕਾ: ਪੁਲਿਸ ਨੇ ਮਹਾਲਮ ਪਿੰਡ ਦੇ ਘਰਾਂ ਵਿੱਚ ਰੇਡ ਕਰਕੇ 2500 ਲੀਟਰ ਨਜਾਇਜ਼ ਸ਼ਰਾਬ ਬਰਾਮਦ ਕੀਤੀ ਹੈ, ਜਿਸ ਵਿੱਚ 8 ਲੋਕਾਂ 'ਤੇ ਮਾਮਲੇ ਦਰਜ ਕਰ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਫਾਜ਼ਿਲਕਾ ਦੇ ਮਹਾਲਮ ਪਿੰਡ ਵਿੱਚ ਪੁਲਿਸ ਦੀ ਰੇਡ, 2500 ਲੀਟਰ ਨਾਜਾਇਜ਼ ਸ਼ਰਾਬ ਬਰਾਮਦ
ਇਸ ਮਾਮਲੇ 'ਤੇ ਜਲਾਲਾਬਾਦ ਸਬ ਡਿਵੀਜਨ ਦੇ ਡੀਐੱਸਪੀ ਪਲਵਿੰਦਰ ਸਿੰਘ ਨੇ ਦੱਸਿਆ ਕਿ ਨਜਾਇਜ ਸ਼ਰਾਬ ਦਾ ਧੰਦਾ ਕਰਨ ਵਾਲੇ ਲੋਕਾਂ ਦੇ ਖਿਲਾਫ਼ ਸਾਡਾ ਅਭਿਆਨ ਜਾਰੀ ਹੈ, ਅਤੇ ਪਿੰਡ ਮਹਾਲਮ ਵਿੱਚ ਅਸੀਂ ਪਿਛਲੇ ਦਿਨੀਂ ਕਾਫ਼ੀ ਮਾਮਲੇ ਦਰਜ ਕੀਤੇ ਹਨ ਤੇ ਹੁਣ ਵੀ ਪਿੰਡ ਵਿੱਚ ਰੇਡ ਕਰਕੇ ਘਰਾਂ ਵਿੱਚੋਂ ਬਣ ਰਹੀ ਨਜਾਇਜ਼ ਸ਼ਰਾਬ ਨਸ਼ਟ ਕੀਤੀ ਹੈ। ਉੱਥੇ ਹੀ 2500 ਲੀਟਰ ਨਜਾਇਜ਼ ਸ਼ਰਾਬ ਬਰਾਮਦ ਵੀ ਕੀਤੀ ਗਈ ਹੈ।

ਸ਼ਰਾਬ ਠੇਕੇਦਾਰ ਵਿਜੇ ਸਹਿਗਲ ਨੇ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮਹਾਲਮ ਪਿੰਡ ਵਿੱਚ ਨਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ ਹਰ ਵਿਅਕਤੀ ਉੱਤੇ 10 ਤੋਂ ਜ਼ਿਆਦਾ ਮਾਮਲੇ ਦਰਜ ਹਨ ਫਿਰ ਵੀ ਇਹ ਲੋਕ ਨਜਾਇਜ਼ ਸ਼ਰਾਬ ਦਾ ਧੰਦਾ ਲਗਾਤਾਰ ਕਰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਅਜਿਹਾ ਕਾਨੂੰਨ ਬਣਾਉਣਾ ਚਾਹੀਦਾ ਹੈ ਜਿਸਦੇ ਨਾਲ ਕਿ ਜੋ ਇੱਕ ਵਾਰ ਨਜਾਇਜ਼ ਸ਼ਰਾਬ ਵਿੱਚ ਫੜਿਆ ਜਾਵੇ ਉਹ ਦੁਬਾਰਾ ਸ਼ਰਾਬ ਬਣਾਉਣ ਦੀ ਹਿੰਮਤ ਨਾ ਕਰੇ।

Last Updated : Aug 2, 2020, 10:17 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.