ਫਾਜ਼ਿਲਕਾ: ਜਿਲਾ ਫਾਜਿਲਕਾ ਦੀ ਅਬੋਹਰ ਸਦਰ ਪੁਲਿਸ ਨੇ ਹਥਿਆਰਾਂ ਦੇ ਜ਼ੋਰ 'ਤੇ ਲੁੱਟ-ਖਸੁੱਟ ਕਰਣ ਵਾਲੇ ਗਿਰੋਹ ਦੇ ਪੰਜ ਮੈਂਬਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਮੁਲਜ਼ਮਾਂ ਕੋਲੋਂ ਇੱਕ 32 ਬੋਰ ਦੇਸੀ ਪਿਸਟਲ, ਚਾਰ ਜਿੰਦਾ ਕਾਰਤੂਸ, 315 ਬੋਰ ਦੀ ਇੱਕ ਪਿਸਟਲ, ਤਿੰਨ ਜਿੰਦਾ ਕਾਰਤੂਸ, ਇੱਕ ਏਅਰ ਗਨ, ਇਕ ਤਲਵਾਰ ਅਤੇ ਇੱਕ ਰਾੜ, 3 ਗੱਡੀਆਂ ਤੇ ਪੰਜ ਮੋਟਰਸਾਇਕਿਲ ਬਰਾਮਦ ਕੀਤੇ ਗਏ ਹਨ।
ਇਹ ਪੰਜੇ ਅਬੋਹਰ ਦੇ ਆਸਪਾਸ ਦੇ ਪਿੰਡਾਂ ਦੇ ਰਹਿਣ ਵਾਲੇ ਹਨ ਜੋ ਪਿਸਟਲ ਦਿਖਾ ਕੇ ਲੋਕਾਂ ਤੋਂ ਲੁੱਟ-ਖਸੁੱਟ ਕਰਦੇ ਸਨ। ਹਾਲ ਹੀ ਵਿੱਚ ਉਨ੍ਹਾਂ ਨੇ ਇੱਕ ਛੋਟਾ ਹਾਥੀ ਚਾਲਕ ਕੋਲੋਂ 30 ਹਜਾਰ ਰੁਪਏ ਅਤੇ ਮੋਬਾਇਲ ਖੋਹਿਆ ਸੀ ਅਤੇ ਟਰੈਕਟਰ ਟ੍ਰਾਲੀ ਅਤੇ ਲੋਕਾਂ ਕੋਲੋਂ 80 ਹਜ਼ਾਰ ਰੁਪਏ ਖੋਹੇ ਸਨ। ਇਨ੍ਹਾਂ ਨੇ ਕੁਲ 5 ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ ਜਿਨ੍ਹਾਂ ਦੀ ਪੁਲਿਸ ਨੂੰ ਪਿਛਲੇ ਇੱਕ ਸਾਲ ਤੋਂ ਤਲਾਸ਼ ਸੀ। ਮੰਗਲਵਾਰ ਨੂੰ ਪੁਲਿਸ ਨੇ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਇਨ੍ਹਾਂ ਤੋਂ ਹਥਿਆਰ ਵੀ ਬਰਾਮਦ ਹੋਏ ਹਨ। ਵਾਰਦਾਤ ਦੇ ਸਮੇਂ ਵਰਤੀਆਂ ਗਈ ਦੋ ਕਾਰਾਂ ਵੀ ਬਰਾਮਦ ਹੋਈਆਂ ਹਨ ਜਿਸ ਵਿੱਚ ਇੱਕ ਕਾਰ ਚੋਰੀ ਕੀਤੀ ਹੋਈ ਹੈ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਜਿਲਾ ਫਾਜਿਲਕਾ ਦੇ ਐਸਐਸਪੀ ਭੂਪਿੰਦਰ ਸਿੰਘ ਨੇ ਦੱਸਿਆ ਕਿ ਅਬੋਹਰ ਥਾਨਾ ਸਦਰ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਵਾਟਰ ਵਰਕਸ ਦੇ ਨਾਲ ਪਾਣੀ ਵਾਲੀ ਟੈਂਕੀ ਦੇ ਕੋਲ ਕੁੱਝ ਲੋਕ ਲੁੱਟ-ਖਸੁੱਟ ਦੀ ਯੋਜਨਾ ਬਣਾ ਰਹੇ ਹਨ ਜਿਨ੍ਹਾਂ ਉੱਤੇ ਰੇਡ ਕਰਕੇ ਸਦਰ ਪੁਲਿਸ ਨੇ ਇਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਪੁੱਛਗਿਛ ਦੇ ਦੌਰਾਨ ਇਨ੍ਹਾਂ ਤੋਂ ਹਥਿਆਰ ਤੇ ਵਾਹਨ ਬਰਾਮਦ ਹੋਏ ਹਨ। ਇਸ ਗਿਰੋਹ ਦੇ ਸਰਗਨਾਂ ਲਕੀ ਨਾਮਕ ਲੜਕੇ ਨੇ ਪੰਜ ਲੋਕਾਂ ਦਾ ਗਿਰੋਹ ਬਣਾ ਰੱਖਿਆ ਸੀ ਜਿਨ੍ਹਾਂ ਨੂੰ ਪੁਲਿਸ ਨੇ ਫੜ ਕਰ ਸਫਲਤਾ ਹਾਸਲ ਕੀਤੀ ਹੈ ।
ਉਥੇ ਹੀ ਫੜੇ ਗਏ ਮੁਲਜ਼ਮ ਅਜੇ ਅਤੇ ਲਕੀ ਨੇ ਦੱਸਿਆ ਕਿ ਉਨ੍ਹਾਂ ਨੇ ਕਰੀਬ 5 ਲੁੱਟ-ਖਸੁੱਟ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਹੈ ਜਿਸ ਵਿੱਚ ਉਹ ਪਿਸਟਲ ਦਿਖਾ ਕੇ ਲੋਕਾਂ ਤੋਂ ਲੁੱਟ-ਖਸੁੱਟ ਕਰਦੇ ਸਨ।