ETV Bharat / state

ਚੋਰ ਮਨਿਆਰੀ ਦੀ ਦੁਕਾਨ ਵਿੱਚੋਂ ਲੱਖਾਂ ਰੁਪਏ ਦੀ ਨਕਦੀ ਲੈ ਕੇ ਫ਼ਰਾਰ

ਫ਼ਾਜ਼ਿਲਕਾ ਵਿੱਚ ਚੋਰੀ, ਸਨੈਚਿੰਗ ਅਤੇ ਲੁੱਟ-ਖਸੁੱਟ ਦੀਆਂ ਵਾਰਦਾਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਆਏ ਦਿਨ ਚੋਰਾਂ ਵੱਲੋਂ ਸ਼ਹਿਰ ਦੇ ਮੇਨ ਬਾਜ਼ਾਰਾਂ ਵਿੱਚ ਦੁਕਾਨਾਂ ਦੇ ਤਾਲੇ ਤੋੜ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।...

ਤਸਵੀਰ
ਤਸਵੀਰ
author img

By

Published : Nov 2, 2020, 8:19 PM IST

ਫ਼ਾਜ਼ਿਲਕਾ: ਇੱਥੋਂ ਦੇ ਮੇਨ ਮੇਹਰਿਆਂ ਬਾਜ਼ਾਰ ਵਿੱਚ ਬੀਤੀ ਰਾਤ ਮਨਿਆਰੀ ਦੀ ਦੁਕਾਨ ਦੇ ਤਾਲੇ ਤੋੜਕੇ ਚੋਰ ਲੱਖਾਂ ਰੁਪਏ ਦੀ ਨਕਦੀ ਲੈ ਕੇ ਫ਼ਰਾਰ ਹੋ ਗਏ। ਚੋਰੀ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਦੁਕਾਨ ਮਾਲਿਕਾਂ ਨੇ ਦੱਸਿਆ ਕਿ ਉਹ ਰਾਤ ਨੂੰ ਸਹੀ ਸਲਾਮਤ ਦੁਕਾਨ ਦੇ ਤਾਲੇ ਲਗਾਕੇ ਗਏ ਸਨ ਜਦੋਂ ਸਵੇਰੇ ਆਕੇ ਵੇਖਿਆ ਤਾਂ ਚੋਰਾਂ ਵੱਲੋਂ ਛੱਤ ਦੇ ਰਸਤੇ ਦੁਕਾਨ ਵਿੱਚ ਦਾਖ਼ਲ ਹੋ ਕੇ ਦੁਕਾਨ ਵਿੱਚ ਪਈ ਲੱਖਾਂ ਰੁਪਏ ਦੀ ਨਕਦੀ ਗਾਇਬ ਕਰ ਦਿੱਤੀ ਗਈ।

ਉਨ੍ਹਾਂ ਦੱਸਿਆ ਕਿ ਨਵਰਾਤਰਿਆਂ ਦੇ ਸੀਜਨ ਦੇ ਚਲਦਿਆਂ ਦੁਕਾਨ ਉੱਤੇ ਕਰੀਬ ਸਵਾ ਲੱਖ ਰੁਪਏ ਦੀ ਨਕਦੀ ਪਈ ਸੀ ਜਿਸ ਦਾ ਉਨ੍ਹਾਂ ਨੇ ਭੁਗਤਾਨ ਕਰਣਾ ਸੀ ਪਰ ਜਦੋਂ ਸਵੇਰੇ ਉਨ੍ਹਾਂਨੇ ਦੁਕਾਨ ਖੋਲੀ ਤਾਂ ਵੇਖਿਆ ਕਿ ਚੋਰਾਂ ਨੇ ਦੁਕਾਨ ਵਿੱਚ ਪਈ ਨਗਦੀ ਉੱਤੇ ਹੱਥ ਸਾਫ਼ ਕਰ ਦਿੱਤਾ।

ਚੋਰ ਮਨਿਆਰੀ ਦੀ ਦੁਕਾਨ ਵਿੱਚੋਂ ਲੱਖਾਂ ਰੁਪਏ ਦੀ ਨਕਦੀ ਲੈ ਕੇ ਫ਼ਰਾਰ

ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਜਲਦ ਹੀ ਚੋਰਾਂ ਨੂੰ ਕਾਬੂ ਕਰ ਉਨ੍ਹਾਂ ਦੇ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇ।

ਇਸ ਮੌਕੇ ਉੱਤੇ ਪਹੁੰਚੇ ਥਾਣਾ ਸਿਟੀ ਦੇ ਜਾਂਚ ਅਧਿਕਾਰੀ ਨੇ ਇਸ ਸਬੰਧੀ ਗੱਲ ਕਰਦਿਆਂ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.