ਫਾਜ਼ਲਿਕਾ: ਕਦੇ ਕੁਦਰਤ ਦੀ ਮਾਰ ਕਦੇ ਸਰਕਾਰਾਂ ਦੀ ਬੇਰੁਖੀ ਦਾ ਸ਼ਿਕਾਰ ਅਕਸਰ ਹੀ ਦੇਸ਼ ਦਾ ਅਨਦਾਤਾ ਹੁੰਦਾ ਆਇਆ ਹੈ, ਗੱਲ ਫਾਜ਼ਿਲਕਾ (Fazilka) ਦੀ ਕਰ ਰਹੇ ਹਾਂ ਜਿੱਥੇ ਸਰਹੱਦੀ ਪਿੰਡ ਮਹਾਤਮ ਨਗਰ 'ਚ ਪਿੱਛਲੇ ਦਿਨਾਂ ਵਿੱਚ ਹੋਈ ਬਾਰਿਸ਼ ਕਾਰਨ ਹੜ੍ਹ ਵਰਗੀ (Like floods due to rains) ਸਥਿਤੀ ਬਣ ਗਈ ਹੈ। ਨੀਵੀਆਂ ਥਾਵਾਂ 'ਤੇ ਕਈਂ-ਕਈਂ ਫੁੱਟ ਪਾਣੀ ਭਰ ਗਿਆ ਹੈ ਜਿਸ ਨਾਲ ਕਈ ਏਕੜ ਝੋਨੇ ਦੀ ਫਸਲ ਬਰਬਾਦ (Crop failure) ਹੋ ਗਈ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮਿਲਖਾ ਸਿੰਘ, ਕੁਲਵੰਤ ਸਿੰਘ, ਮਨਜੀਤ ਸਿੰਘ, ਸਰਾਜ ਸਿੰਘ, ਸਵਰਨ ਸਿੰਘ ਰਾਜ ਸਿੰਘ, ਕਾਲਾ ਸਿੰਘ ਅਤੇ ਹੋਰਨਾਂ ਨੇ ਦੱਸਿਆ ਕਿ ਬੀਤੇ ਦਿਨੀਂ ਹੋਈ ਬਾਰਿਸ਼ ਕਾਰਨ ਉਨ੍ਹਾਂ ਦੀ ਕਰੀਬ ਦਸ ਏਕੜ ਝੋਨੇ ਦੀ ਫਸਲ ਪਾਣੀ ਵਿਚ ਡੁੱਬ ਗਈ ਹੈ। ਇਸ ਤੋਂ ਇਲਾਵਾ ਪਿੰਡ ਮਹਾਤਮ ਨਗਰ ਮੁਰੱਬਾ ਨੰਬਰ 52,53,54, ਤੇਜਾ ਰੁਹੇਲਾ ਮੁਰੱਬਾ ਨੰਬਰ 12,13 ਵਿਚ ਕਰੀਬ 55 ਏਕੜ ਝੋਨੇ ਦੀ ਫਸਲ ਬਰਬਾਦ ਹੋ ਗਈ ਹੈ।
ਇਸ ਤੋਂ ਇਲਾਵਾ ਨੇੜੇ ਦੇ ਕੁੱਝ ਪਿੰਡਾਂ ਦੀਆਂ ਫਸਲਾਂ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਦੱਸਿਆ ਕਿ ਉਹ ਆਪਣੀ ਪੁੱਤਾਂ ਵਾਂਗ ਪਾਲੀ ਫਸਲ ਤੇ ਕਾਫੀ ਖਰਚਾ ਕਰ ਚੁੱਕੇ ਹਨ ਅਤੇ ਉਨ੍ਹਾਂ ਦੀ ਫਸਲ ਡੁੱਬ ਜਾਣ ਕਾਰਨ ਉਨ੍ਹਾਂ ਦਾ ਕਾਫੀ ਆਰਥਿਕ ਨੁਕਸਾਨ ਹੋਇਆ ਹੈ। ਉਨ੍ਹਾਂ ਨੇ ਸਰਕਾਰ ਤੋਂ 25 ਤੋਂ 30 ਹਜਾਰ ਰੁਪਏ ਪ੍ਰਤੀ ਏਕੜ ਮੁਆਵਜੇ ਦੀ ਮੰਗ ਕੀਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਕਸਰ ਹਰ ਵਾਰ ਉਨ੍ਹਾਂ ਦੀ ਫਸਲ ਨੂੰ ਨੁਕਸਾਨ ਪਹੁੰਚਦਾ ਹੈ ਅਤੇ ਜਦੋਂ ਮੁਆਵਜੇ ਦੀ ਵਾਰੀ ਆਉਂਦੀ ਹੈ ਤਾਂ ਉਨ੍ਹਾਂ ਨੂੰ ਮੁਆਵਜਾ ਨਹੀਂ ਮਿਲਦਾ।
ਦੂਜੇ ਪਾਸੇ ਕੁਝ ਲੋਕ ਕਥਿੱਤ ਮਿਲੀਭਗਤ ਕਰਕੇ ਬਿਨਾ ਨੁਕਸਾਨੀ ਫਸਲ ਦਾ ਮੁਆਵਜਾ ਲੈ ਲੈਂਦੇ ਹਨ।ਉਨ੍ਹਾਂ ਨੇ ਇਹ ਵੀ ਮੰਗ ਕੀਤੀ ਕਿ ਸਬੰਧਿਤ ਅਧਿਕਾਰੀਆਂ ਵੱਲੋਂ ਮੌਕੇ ਤੇ ਜਮੀਨ ਦਾ ਮੁਆਇਨਾ ਕਰ ਕੇ ਸਹੀ ਹੱਕਦਾਰ ਕਿਸਾਨ ਨੂੰ ਹੀ ਮੁਆਵਜਾ ਦਿਵਾਇਆ ਜਾਵੇ। ਕਿਸਾਨ ਅਕਸਰ ਸਰਕਾਰਾਂ ਨੂੰ ਫਰਿਆਦ ਲਗਾਉਂਦੇ ਹਨ ਪਰ ਦੇਖਣਾ ਹੋਵਾਗਾ ਕਿ ਸਰਕਾਰ ਕਿਸਾਨਾਂ ਦੀ ਇਹ ਗੁਹਾਰ ਕਦੋਂ ਤੱਕ ਸੁਣਦੀ ਹੈ।
ਇਹ ਵੀ ਪੜ੍ਹੋ: ਹਰਿਆਣਾ ਸਰਕਾਰ ਦੀ ਉੱਚ ਪੱਧਰੀ ਬੈਠਕ, ਸਿੰਘੂ ਬਾਡਰ ਖੁਲਵਾਉਣ ਨੂੰ ਲੈ ਕੇ ਹੋਵੇਗੀ ਚਰਚਾ