ਫ਼ਜ਼ਿਲਕਾ: ਇੱਕ ਕੋਰੋਨਾ ਕਾਰਨ ਲੋਕਾਂ ਦੀਆਂ ਨੌਕਰੀਆਂ ਵਿੱਚ ਭਾਰੀ ਗਿਰਾਵਟ ਆਉਣ ਕਾਰਨ ਲੋਕਾਂ ਕੋਲ ਰੋਜ਼ਗਾਰ ਨਹੀਂ ਹੈ। ਜਿਸ ਕਰਕੇ ਕਈ ਲੋਕਾਂ ਨੂੰ ਆਪਣੀ ਨੌਕਰੀ ਛੱਡ ਮਜਬੂਰਨ ਘਰ ਬੈਠਣਾ ਪੈ ਰਿਹਾ ਹੈ। ਤਾਂ ਦੂਜੇ ਪਾਸੇ ਕੇਂਦਰ ਸਰਕਾਰ ਵੱਲੋਂ ਪੂਰੇ ਦੇਸ਼ ਵਿੱਚ ਮਹਿੰਗਾਈ ਦੀਆਂ ਦਰਾਂ ਨੂੰ ਆਸਮਾਨ ਤੋਂ ਵੀ ਪਾਰ ਕਰ ਦਿੱਤਾ ਹੈ।
ਇੱਕ ਪਾਸੇ ਜਿੱਥੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਹਰ ਰੋਜ਼ ਵੱਧ ਰਹੀਆਂ ਹਨ। ਉਥੇ ਹੀ ਹੁਣ ਪੈਟਰੋਲ-ਡੀਜ਼ਲ ਆਮ ਲੋਕਾਂ ਦੇ ਬਜਟ ਤੋਂ ਬਾਹਰ ਹੁੰਦਾ ਜਾ ਰਿਹਾ ਹੈ। ਜਿਸ ਤੋਂ ਲੋਕ ਬਹੁਤ ਪ੍ਰੇਸ਼ਾਨ ਹੋ ਚੁੱਕੇ ਹਨ। ਦੇਸ਼ ਦੇ ਵੱਖ-ਵੱਖ ਹਿੱਸਿਆ ਵਿੱਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਲੈਕੇ ਲੋਕਾਂ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ।
ਇਹ ਮਹਿੰਗਾਈ ਪੈਟਰੋਲ-ਡੀਜ਼ਲ ‘ਤੇ ਜਾ ਕੇ ਹੀ ਨਹੀਂ ਰੋਕੀ, ਇਸ ਦਾ ਅਸਰ ਰੋਜ਼ ਮਰਾ ਦੀ ਜ਼ਿੰਦਗੀ ਵਿੱਚ ਵਰਤੀ ਜਾਣ ਵਾਲੀਆਂ ਵਸਤੂਆਂ ਤੇ ਭਾਰੀ ਅਸਰ ਪੈ ਰਿਹਾ ਹੈ। ਜਿਥੇ ਰਸੋਈ ਸਿਲੰਡਰ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੋੋਇਆ ਹੈ। ਉਥੇ ਹੀ ਸਰ੍ਹੋਂ ਦੇ ਤੇਲ ਦੀਆਂ ਕੀਮਤਾਂ ਵਿੱਚ ਵੀ ਡੇਢ ਗੁਣਾ ਵਾਧਾ ਹੋਇਆ ਹੈ।
ਦੁਕਾਨ ‘ਤੇ ਘਰ ਦਾ ਸਮਾਨ ਲੈਣ ਆਏ ਵਿਜੇ ਕੁਮਾਰ ਨਾਮ ਦੇ ਵਿਅਕਤੀ ਨੇ ਕਿਹਾ, ਕਿ ਇੱਕ ਪਾਸੇ ਜਿੱਥੇ ਕਈ ਦੇਸ਼ ਕੋਰੋਨਾ ਕਾਲ ਵਿੱਚ ਆਪਣੇ ਦੇਸ਼ ਵਾਸੀਆਂ ਲਈ ਰੋਜ ਮਰਾ ਦੀ ਜ਼ਿੰਦਗੀ ਵਿੱਚ ਵਰਤੀ ਜਾਣ ਵਾਲੀਆਂ ਵਸਤੂਆਂ ਨੂੰ ਸਸਤੇ ਰੂਪ ਵਿੱਚ ਮਹੱਈਆ ਕਰਵਾ ਰਹੀ ਹੈ, ਤਾਂ ਉਥੇ ਹੀ ਭਾਰਤ ਦੀ ਘਪਲੇਬਾਜ਼ ਸਰਕਾਰ ਕੋਰੋਨਾ ਕਾਲ ਵਿੱਚ ਆਪਣੇ ਲੋਕਾਂ ਤੇ ਮਹਿੰਗਾਈ ਕਰਕੇ ਜ਼ੁਲਮ ਕਰ ਰਹੀ ਹੈ
ਹੈਰਾਨੀ ਦੀ ਗੱਲ ਇਹ ਹੈ, ਜਿੱਥੇ ਇਨਸਾਨੀ ਖਾਣ ਪੀਣ ਵਾਲੀਆਂ ਵਸਤੂਆਂ ਮਹਿੰਗਾਈ ਦੀ ਮਾਰ ਛਾਲ ਝੇਲੀਆਂ ਹਨ। ਉੱਥੇ ਹੀ ਪਸ਼ੂਆਂ ਦੀ ਖੁਰਾਕ ਵੀ ਮਹਿੰਗਾਈ ਤੋਂ ਬਚ ਨਹੀਂ ਸਕੀ। 1500 ਰੁਪਏ 'ਚ ਮਿਲਣ ਵਾਲੀ ਖੱਲ ਦੀ ਬੋਰੀ ਹੁਣ 2200 ਰੁਪਏ ‘ਚ ਮਿਲ ਰਹੀ ਹੈ।
ਇਹ ਵੀ ਪੜ੍ਹੋ:ਗ਼ਰੀਬ ਲੋਕਾਂ ਲਈ ਸਸਤੀ ਏ.ਸੀ ਰੇਲ ਤਿਆਰ !