ਫਜ਼ਿਲਕਾ: ਅਬੋਹਰ ਦੇ ਅਜੀਤ ਨਗਰ ਵਿੱਚ ਕੋਲੇ ਵਾਲੀ ਅੰਗੀਠੀ ਜਗਾ ਕੇ ਸੁੱਤੇ ਪਰਿਵਾਰ ਉੱਤੇ ਕਹਿਰ ਵਾਪਰ ਗਿਆ, ਜਦੋਂ ਪੋਲਟਰੀ ਫਾਰਮ 'ਤੇ ਮਜ਼ਦੂਰੀ ਕਰਨ ਵਾਲਾ ਪਰਿਵਾਰ ਠੰਡ ਜ਼ਿਆਦਾ ਹੋਣ ਦੇ ਕਾਰਨ ਕਮਰੇ ਵਿੱਚ ਅੰਗੀਠੀ ਲਗਾ ਕੇ ਸੋਂ ਰਿਹਾ ਸੀ। ਜਿਸ ਦੀ ਜ਼ਹਿਰੀਲੀ ਗੈਸ ਨਾਲ ਪਰਿਵਾਰ ਦੇ 3 ਛੋਟੇ ਬੱਚੇ ਇਸ ਗੈਸ ਦੀ ਭੇਂਟ ਚੜ੍ਹ ਗਏ।
ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ ਅਤੇ ਉਨ੍ਹਾਂ ਦੇ ਮਾਂ-ਪਿਓ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜਿਨ੍ਹਾਂ ਨੂੰ ਅਬੋਹਰ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਪ੍ਰੰਤੂ ਹਾਲਤ ਨਾਜ਼ੁਕ ਹੋਣ ਦੇ ਕਾਰਨ ਉਨ੍ਹਾਂ ਨੂੰ ਅੱਗੋਂ ਫਰੀਦਕੋਟ ਮੈਡੀਕਲ ਕਾਲਜ ਰੈਫ਼ਰ ਕੀਤਾ ਗਿਆ ਹੈ। ਮੂਲ ਰੂਪ ਤੋਂ ਯੂਪੀ ਦੇ ਰਹਿਣ ਵਾਲੇ ਕ੍ਰਿਸ਼ਨਾ ਉਸਦੀ ਪਤਨੀ ਰਾਧਾ ਆਪਣੇ 3 ਬੱਚਿਆਂ ਨਾਲ ਪੋਲਟਰੀ ਫਾਰਮ 'ਤੇ ਮਜ਼ਦੂਰੀ ਕਰਦੇ ਸਨ, ਜਿਸ ਵਿੱਚ 7 ਸਾਲ ਦੀ ਲੜਕੀ ਪੂਜਾ 5 ਸਾਲ ਦਾ ਲੜਕਾ ਦੀਪ ਅਤੇ 2 ਸਾਲ ਦੀ ਲੜਕੀ ਪੂਨਮ ਦੀ ਅੰਗੀਠੀ ਦੀ ਗੈਸ ਦੇ ਨਾਲ ਮੌਤ ਹੋ ਗਈ ਹੈ ਅਤੇ ਕ੍ਰਿਸ਼ਨਾ ਤੇ ਉਸ ਦੀ ਪਤਨੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਪੱਤਰਕਾਰਾਂ ਨਾਲ ਗੱਲ ਕਰਦਿਆਂ ਗੁਆਂਢੀ ਨੇ ਦੱਸਿਆ ਕਿ ਉਹ ਸਵੇਰੇ 6 ਵਜੇ ਜਦੋਂ ਇਨ੍ਹਾਂ ਨੂੰ ਜਗਾਉਣ ਲਈ ਆਇਆ ਤਾਂ ਦੇਖਿਆ ਕਿ 3 ਬੱਚਿਆਂ ਦੀ ਮੌਤ ਹੋ ਚੁੱਕੀ ਸੀ ਅਤੇ ਦੋਵੇਂ ਜੀਅ ਕ੍ਰਿਸ਼ਨਾ ਅਤੇ ਰਾਧਾ ਦੀ ਹਾਲਤ ਗੰਭੀਰ ਸੀ, ਜਿਨ੍ਹਾਂ ਨੂੰ ਜਲਦੀ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ।
ਉਧਰ ਪੋਲਟਰੀ ਫਾਰਮ ਦੇ ਮਾਲਕ ਦਾ ਕਹਿਣਾ ਹੈ ਕਿ ਸਾਡੇ ਕੋਲ 3 ਪਰਿਵਾਰ ਫਾਰਮ 'ਤੇ ਰਹਿੰਦੇ ਹਨ, ਜੋ ਇਸ ਪਰਿਵਾਰ ਨੇ ਰਾਤ ਕੋਲਿਆਂ ਵਾਲੀ ਅੰਗੀਠੀ ਲਗਾਈ ਸੀ, ਇਸ ਨਾਲ ਇਨ੍ਹਾਂ ਵਿੱਚੋਂ 3 ਦੀ ਮੌਤ ਹੋਈ ਹੈ।
ਉਧਰ ਸਿਵਲ ਹਸਪਤਾਲ ਦੇ ਡਾਕਟਰ ਸਚਿਨ ਕੁਮਾਰ ਦਾ ਕਹਿਣਾ ਹੈ ਕਿ ਸਾਡੇ ਕੋਲ 5 ਜਣਿਆਂ ਨੂੰ ਸਵੇਰੇ ਦਾਖ਼ਲ ਕਰਵਾਇਆ ਗਿਆ ਸੀ। ਜਿਸ ਵਿੱਚੋਂ 3 ਮ੍ਰਿਤਕ ਪਾਏ ਗਏ ਸੀ ਅਤੇ ਉਨ੍ਹਾਂ ਦੇ ਮਾਪਿਆਂ ਦੀ ਹਾਲਤ ਗੰਭੀਰ ਸੀ, ਜਿਨ੍ਹਾਂ ਨੂੰ ਫਸਟ ਏਡ ਦੇਣ ਤੋਂ ਬਾਅਦ ਫਰੀਦਕੋਟ ਰੈਫ਼ਰ ਕੀਤਾ ਗਿਆ ਹੈ, ਉਨ੍ਹਾਂ ਲੋਕਾਂ ਨੂੰ ਕੋਲੇ ਦੀ ਅੰਗੀਠੀ ਤੋਂ ਸੁਚੇਤ ਹੋਣ ਦੀ ਗੱਲ ਵੀ ਕਹੀ ਹੈ।
ਇਹ ਵੀ ਪੜੋ:- ਠੰਡ ’ਚ ਜਾਨਲੇਵਾ ਬਣੀ ਅੰਗੀਠੀ: ਤਿੰਨ ਬੱਚਿਆ ਦੀ ਮੌਤ, ਮਾਤਾ-ਪਿਤਾ ਦੀ ਹਾਲਤ ਗੰਭੀਰ