ETV Bharat / state

ਫਾਜ਼ਿਲਕਾ :ਡਰੇਨ 'ਚ ਪਾੜ ਪੈਣ ਕਾਰਨ ਪਿੰਡ 'ਚ ਭਰਿਆ ਪਾਣੀ, ਲੋਕਾਂ ਨੂੰ ਝੱਲਣਾ ਪੈ ਰਿਹਾ ਨੁਕਸਾਨ - ਹਲਕਾ ਬਲੂਆਣਾ

ਫਾਜ਼ਿਲਕਾ ਦੇ ਹਲਕਾ ਬਲੂਆਣਾ ਵਿਖੇ ਪਿੰਡ ਸੱਯਦਵਾਲਾ 'ਚ ਅਬੁਲ ਖੁਰਾਨਾ ਡਰੇਨ 'ਚ ਪਾੜ ਪੈਣ ਕਾਰਨ ਪਾਣੀ ਭਰ ਗਿਆ। ਪੂਰੇ ਪਿੰਡ 'ਚ ਪਾਣੀ ਭਰਨ ਨਾਲ ਕਿਸਾਨਾਂ ਦੇ ਖੇਤਾਂ ਤੇ ਸਥਾਨਕ ਲੋਕਾਂ ਦੇ ਘਰਾਂ 'ਚ ਪਾਣੀ ਭਰ ਗਿਆ ਹੈ। ਇਸ ਦੇ ਚਲਦੇ ਲੋਕਾਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਡਰੇਨ 'ਚ ਪਾੜ ਪੈਣ ਕਾਰਨ ਪਿੰਡ 'ਚ ਭਰਿਆ ਪਾਣੀ
ਡਰੇਨ 'ਚ ਪਾੜ ਪੈਣ ਕਾਰਨ ਪਿੰਡ 'ਚ ਭਰਿਆ ਪਾਣੀ
author img

By

Published : Aug 25, 2020, 12:41 PM IST

ਫਾਜ਼ਿਲਕਾ :ਹਲਕਾ ਬਲੂਆਣਾ ਦੇ ਪਿੰਡ ਸੱਯਦਵਾਲਾ 'ਚ ਡਰੇਨ ਦਾ ਪਾਣੀ ਓਵਰ ਫਲੋ ਹੋਣ ਕਾਰਨ ਪੂਰੇ ਪਿੰਡ 'ਚ ਪਾਣੀ ਭਰ ਗਿਆ ਹੈ। ਇਥੋਂ ਦੇ ਪਿੰਡ ਵਾਸੀਆਂ ਨੂੰ ਪਿੰਡ ਦੇ ਡੂੱਬਣ ਦਾ ਡਰ ਹੈ। ਪਿੰਡ ਦੇ ਨੇੜੀਓਂ ਲੰਘਣ ਵਾਲੇ ਅਬੁਲ ਖੁਰਾਨਾ ਡਰੇਨ ਪਾਣੀ ਓਵਰ ਫਲੋ ਹੋਣ ਦੇ ਚਲਦੇ ਪਾੜ ਪੈ ਗਿਆ ਤੇ ਪੂਰੇ ਪਿੰਡ 'ਚ ਪਾਣੀ ਭਰ ਗਿਆ।

ਸਥਾਨਕ ਲੋਕਾਂ ਨੇ ਦੱਸਿਆ ਕਿ ਸੇਮ ਨਾਲੇ ਪਿੰਡ ਦੇ ਨਾਲ ਲਗਦੇ ਅਬੁਲ ਖੁਰਾਨਾ ਡਰੇਨ 'ਚ ਪਾਣੀ ਓਵਰ ਫਲੋ ਹੋ ਗਿਆ। ਇਸ ਦੇ ਚਲਦੇ ਇਥੇ ਕਰੀਬ 60 ਤੋਂ 75 ਫੁਟ ਦਾ ਪਾੜ ਪੈ ਗਿਆ। ਪਾੜ ਪੈਣ ਦੇ ਕਾਰਨ ਪੂਰੇ ਪਿੰਡ 'ਚ ਪਾਣੀ ਭਰ ਗਿਆ। ਕਿਸਾਨਾਂ ਦੀਆਂ ਨਰਮੇ ਦੀ ਫਸਲ ਤੇ ਸਬਜ਼ੀਆਂ ਪਾਣੀ 'ਚ ਡੂੱਬ ਗਈਆਂ ਹਨ। ਹੁਣ ਲਗਾਤਾਰ ਪਾਣੀ ਦਾ ਬਹਾਅ ਵੱਧ ਰਿਹਾ ਹੈ। ਜਿਸ ਦੇ ਚਲਦੇ ਪਿੰਡ ਵਾਸੀਆਂ ਨੂੰ ਪਿੰਡ ਡੂੱਬਣ ਦਾ ਖ਼ਤਰਾ ਬਣਿਆ ਹੋਇਆ ਹੈ। ਸਥਾਨਕ ਲੋਕਾਂ ਨੇ ਦੱਸਿਆ ਇਥੇ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਉਨ੍ਹਾਂ ਦੀ ਸਾਰ ਲੈਣ ਨਹੀਂ ਪੁੱਜਾ। ਪਿੰਡ ਵਾਸੀਆਂ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਫੋਨ ਕੀਤਾ ਗਿਆ ਤਾਂ ਉਨ੍ਹਾਂ ਦੇ ਫੋਨ ਬੰਦ ਮਿਲੇ। ਹੁਣ ਪਿੰਡ ਵਾਸੀ ਇੱਕਠੇ ਹੋ ਖ਼ੁਦ ਹੀ ਪਾੜ ਨੂੰ ਠੀਕ ਕਰਨ ਦੇ ਕੰਮ 'ਚ ਜੁੱਟੇ ਹੋਏ ਹਨ। ਇਸ ਤੋਂ ਇਲਾਵਾ ਇਥੇ ਕਈ ਲੋਕਾਂ ਦੇ ਘਰਾਂ 'ਚ ਵੀ ਪਾਣੀ ਦਾਖਲ ਹੋ ਚੁੱਕਾ ਹੈ, ਜਿਸ ਕਾਰਨ ਕੋਰੋਨਾ ਵਾਇਰਸ ਦੇ ਨਾਲ-ਨਾਲ ਹੋਰਨਾਂ ਬਿਮਾਰੀਆਂ ਦਾ ਖ਼ਤਰਾ ਵੀ ਬਣਿਆ ਹੋਇਆ ਹੈ। ਲੋਕਾਂ ਵਲੋਂ ਆਪਣੇ ਪਧਰ ‘ਤੇ ਆਪਣੇ ਘਰਾਂ ਤੇ ਖੇਤਾਂ ਨੂੰ ਬਚਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ ।

ਡਰੇਨ 'ਚ ਪਾੜ ਪੈਣ ਕਾਰਨ ਪਿੰਡ 'ਚ ਭਰਿਆ ਪਾਣੀ

ਇਸ ਬਾਰੇ ਪੰਚਾਇਤੀ ਮੈਂਬਰ ਨੰਦ ਲਾਲ ਨੇ ਪਿੰਡ ਵਾਸੀਆਂ ਦੇ ਇਨ੍ਹਾਂ ਹਲਾਤਾਂ ਲਈ ਸੂਬਾ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਦੱਸਿਆ। ਨੰਦ ਲਾਲ ਨੇ ਕਿਹਾ ਕਿ ਪ੍ਰਸ਼ਾਸਨ ਕੋਲ ਮਸ਼ੀਨਾਂ ਹੋਣ ਦੇ ਬਾਵਜੂਦ ਉਹ ਨਦੀਆਂ ਤੇ ਨਾਲੀਆਂ ਦੀ ਸਮੇਂ ਸਿਰ ਸਫਾਈ ਨਹੀਂ ਕਰਵਾਉਂਦੇ। ਸਮੇਂ 'ਤੇ ਸਫਾਈ ਨਾ ਹੋਣ ਕਾਰਨ ਮੀਂਹ ਪੈਣ 'ਤੇ ਡਰੇਨ ਓਵਰ ਫਲੋ ਹੋ ਜਾਂਦੇ ਹਨ ਤੇ ਇਸ ਨਾਲ ਲੋਕਾਂ ਨੂੰ ਭਾਰੀ ਨੁਕਸਾਨ ਝੱਲਣਾ ਪੈਂਦਾ ਹੈ।

ਜਿਥੇ ਇੱਕ ਪਾਸੇ ਪੰਚਾਇਤੀ ਮੈਂਬਰ ਨੇ ਸਰਕਾਰ ਨੂੰ ਇਨ੍ਹਾਂ ਹਲਾਤਾਂ ਲਈ ਜ਼ਿੰਮੇਵਾਰ ਦੱਸਿਆ ਉਥੇ ਹੀ ਦੂਜੇ ਪਾਸੇ ਸਥਾਨਕ ਮਹਿਲਾ ਪੰਚਾਇਤ ਦਾ ਪਤੀ ਸਰਕਾਰ ਦਾ ਪੱਖ ਲੈਂਦਾ ਨਜ਼ਰ ਆਇਆ। ਮਹਿਲਾ ਸਰਪੰਚ ਦੇ ਪਤੀ ਨੇ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਪੂਰਾ ਸਹਿਯੋਗ ਮਿਲਣ ਅਤੇ ਮਨਰੇਗਾ ਰਾਹੀਂ ਪਾੜ ਦਾ ਕੰਮ ਭਰਵਾਉਣ ਦੀ ਦੀ ਗੱਲ ਆਖੀ। ਜਦ ਇਸ ਬਾਰੇ ਮਹਿਲਾ ਸਰਪੰਚ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਕੁੱਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।

ਇਸ ਮਾਮਲੇ ‘ਚ ਜਦ ਡ੍ਰੇਨੇਜ ਵਿਭਾਗ ਨਾਲ ਸਬੰਧਤ ਐਸਡੀਓ ਅਰਸ਼ਦੀਪ ਸਿੰਘ ਨੂੰ ਫੋਨ ਕੀਤਾ ਗਿਆ ਤਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ। ਵਾਰ-ਵਾਰ ਸੰਪਰਕ ਕਰਨ ਦੇ ਬਾਵਜੂਦ ਅਫਸਰ ਵੱਲੋਂ ਜਵਾਬ ਨਹੀਂ ਦਿੱਤਾ ਗਿਆ। ਇਸ ਤੋਂ ਸਹਿਜ ਹੀ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਕਤ ਅਫਸਰ ਆਪਣੇ ਕੰਮ ਪ੍ਰਤੀ ਕਿੰਨੇ ਕੁ ਜ਼ਿੰਮੇਵਾਰ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.