ਫਾਜ਼ਿਲਕਾ: ਸੋਸ਼ਲ ਮੀਡਿਆ 'ਤੇ ਬੱਚੇ ਚੁੱਕ ਕੇ ਦਿੱਲੀ ਦੇ ਡਾਕਟਰ ਨੂੰ ਵੇਚਣ ਵਾਲੀ ਵੀਡੀਓ ਵਿੱਚ ਨਵਾਂ ਮੋੜ ਆਇਆ ਹੈ। ਕੁਝ ਦਿਨ ਪਹਿਲਾਂ ਵਾਇਰਲ ਹੋਈ ਵੀਡੀਓ 'ਚ ਬੰਧਕ ਬਣਾਏ ਗਏ ਮੁੰਡੇ ਪੁਲਿਸ ਸਾਹਮਣੇ ਪੇਸ਼ ਹੋਏ। ਉਨ੍ਹਾਂ ਦੱਸਿਆ ਕਿ ਪਿਸਟਲ ਦੀ ਨੋਕ 'ਤੇ ਉਨ੍ਹਾਂ ਨੂੰ ਬੱਚਾ ਚੁੱਕਣ ਅਤੇ ਨਸ਼ਾ ਵੇਚਣ ਵਾਲੇ ਬੋਲਣ 'ਤੇ ਮਜਬੂਰ ਕੀਤਾ ਗਿਆ ਸੀ।
ਵੀਡੀਓ ਵਿੱਚ ਵਿਖਾਈ ਦੇ ਰਹੇ ਵਿੱਕੀ ਜੋ ਕਹਿ ਰਿਹਾ ਕਿ ਉਸਨੇ 5 ਲੱਖ ਵਿੱਚ 5 ਬੱਚੇ ਦਿੱਲੀ ਦੇ ਡਾਕਟਰ ਨੂੰ ਵੇਚੇ ਹਨ ਉਹ ਮੀਡੀਆ ਦੇ ਸਾਹਮਣੇ ਆਇਆ ਅਤੇ ਦੱਸਿਆ ਕਿ ਉਹ ਆਪਣੀ ਮੰਗੇਤਰ ਨਾਲ ਰਾਤ 9:00 ਵਜੇ ਪਿੰਡ ਓਝਾ ਵਾਲੀ ਦੇ ਕੋਲੋਂ ਗੁਜਰ ਰਿਹਾ ਸੀ ਤਾਂ ਦੋ ਮੁੰਡੀਆਂ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਕੁੱਟ ਮਾਰ ਸ਼ੁਰੂ ਕਰ ਦਿੱਤੀ।
ਉਨ੍ਹਾਂ ਦੱਸਿਆ ਕਿ ਉਸਨੂੰ ਡੰਡੇ ਅਤੇ ਰਾੜਾ ਨਾਲ ਬੁਰੀ ਤਰ੍ਹਾਂ ਕੁੱਟਿਆ ਗਿਆ ਅਤੇ ਪਿਸਟਲ ਦੀ ਨੋਕ ਉੱਤੇ ਉਸ ਤੋਂ ਅਜਿਹਾ ਬੱਚਾ ਚੁੱਕਣ ਵਾਲਾ ਗਰੁੱਪ ਬੋਲਣ ਨੂੰ ਕਿਹਾ ਗਿਆ ਜੋ ਉਸਨੇ ਡਰ ਦੇ ਮਾਰੇ ਬੋਲ ਦਿੱਤਾ। ਜਦਕਿ ਉਹ ਅਜਿਹਾ ਕੋਈ ਕੰਮ ਨਹੀਂ ਕਰਦਾ। ਬੰਨਣ ਵਾਲੇ ਮੁੰਡਿਆਂ ਨੇ ਉਸਨੂੰ ਆਪਣੇ ਦੋਸਤਾਂ ਨੂੰ ਵੀ ਉਥੇ ਬੁਲਾਣ ਨੂੰ ਕਿਹਾ ਅਤੇ ਜਦ ਉਸਦੇ ਤਿੰਨ ਦੋਸਤ ਆਏ ਤਾਂ ਉਨ੍ਹਾਂ ਨੂੰ ਵੀ ਬੁਰੀ ਤਰ੍ਹਾਂ ਕੁੱਟਿਆ ਗਿਆ। ਪੀੜਤ ਨੇ ਪੁਲਿਸ ਨੂੰ ਸਾਰੀ ਗੱਲ ਦੱਸਕੇ ਇਨਸਾਫ ਦੀ ਮੰਗ ਕੀਤੀ ਹੈ।
ਵਿੱਕੀ ਦੇ ਦੋਸਤਾਂ ਨੇ ਵੀ ਦੱਸਿਆ ਕਿ ਵਿੱਕੀ ਵੱਲੋਂ ਫੋਨ 'ਤੇ ਸੱਦਕੇ ਸਾਨੂੰ ਬੰਦੀ ਬਣਾ ਲਿਆ ਗਿਆ। ਉਨ੍ਹਾਂ ਦੱਸਿਆ ਕਿ ਓਝਾ ਵਾਲੀ ਢਾਣੀ ਦੇ ਪੂਰਵ ਸਰਪੰਚ ਅਤੇ ਉਸ ਨਾਲ 8-10 ਲੋਕ ਵੀ ਸ਼ਾਮਿਲ ਸਨ ਅਤੇ ਉਨ੍ਹਾਂ ਨੇ ਸਾਨੂੰ ਬਹੁਤ ਝੰਬਿਆ ਅਤੇ ਵੀਡੀਓ ਵਿੱਚ ਝੂਠ ਬੋਲਣ ਨੂੰ ਕਿਹਾ।
ਪੀੜਤ ਦੇ ਪਿੰਡ ਦੇ ਪੰਚ ਗੁਰਦੀਪ ਸਿੰਘ ਨੇ ਦੱਸਿਆ ਕਿ ਸਾਨੂੰ ਜਦੋਂ ਪਤਾ ਲੱਗਾ ਕਿ ਉਨ੍ਹਾਂ ਨੇ ਇਹ ਬੱਚੇ ਬੰਧਕ ਬਣਾ ਰੱਖੇ ਹਨ ਤਾਂ ਅਸੀਂ ਉਨ੍ਹਾਂ ਦੀਆਂ ਬਹੁਤ ਮਿੰਨਤਾਂ ਕੀਤੀਆਂ ਪਰ ਫ਼ਿਰ ਵੀ ਉਹ ਲੋਕ ਸਾਨੂੰ ਧਮਕਾਉਂਦੇ ਰਹੇ।
ਇਹ ਵੀ ਪੜ੍ਹੋ : ਖੰਡਰ ਇਮਾਰਤ ਵਿੱਚ ਬੈਠ ਕੇ ਪੜ੍ਹਣ ਨੂੰ ਮਜਬੂਰ ਪਿੰਡ ਤਾਜਾਪਟੀ ਮਿਡਲ ਸਕੂਲ ਦੇ ਬੱਚੇ
ਇਸ ਮਾਮਲੇ 'ਤੇ ਫ਼ਾਜ਼ਿਲਕਾ ਦੇ ਡੀਐੱਸਪੀ ਜਗਦੀਸ਼ ਕੁਮਾਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਅਗਵਾ ਕਰਨ ਵਾਲਾ ਕੋਈ ਮਾਮਲਾ ਸਾਡੇ ਸਾਹਮਣੇ ਨਹੀਂ ਅਇਆ। ਇਹ ਵਾਇਰਲ ਵੀਡੀਓ ਝੂਠੀ ਹੈ। ਪਿੰਡ ਓਝਾ ਵਾਲੀ ਢਾਣੀ ਦੇ ਦੋ ਵਿਅਕਤੀ ਗੁਰਜੀਤ ਸਿੰਘ ਅਤੇ ਹਰਜੀਤ ਸਿੰਘ ਦੁਆਰਾ ਇਨ੍ਹਾਂ ਮੁੰਡਿਆਂ ਨੂੰ ਪਰਸੋ ਘਰ ਜਾਂਦੇ ਵਕਤ ਜਬਰਦਸਤੀ ਬੁਲਵਾਕੇ ਬਣਾਈ ਗਈ ਹੈ। ਇਨ੍ਹਾਂ ਦੋਸ਼ੀਆਂ ਉੱਤੇ ਅਸੀਂ ਬਣਦੀ ਕਾਨੂੰਨੀ ਕਾਰਵਾਈ ਕਰ ਰਹੇ ਹਾਂ ਅਤੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਅਜਿਹੀ ਵਾਇਰਲ ਵੀਡੀਓ ਉੱਤੇ ਧਿਆਨ ਨਾ ਦਿੱਤਾ ਜਾਵੇ।