ETV Bharat / state

ਯੂਕਰੇਨ ’ਚ ਫਸੀ ਵਿਦਿਆਰਥਣ ਦੀਕਸ਼ਾ ਵਿਜ ਦੇ ਪਰਿਵਾਰ ਨੂੰ ਮਿਲੇ ਭਾਜਪਾ ਵਿਧਾਇਕ - ਜਲਦ ਤੋਂ ਜਲਦ ਸਹੀ ਸਲਾਮਤ ਵਾਪਸ ਲਿਆਉਣ ਦਾ ਭਰੋਸਾ

ਅਬੋਹਰ ਦੀ ਰਹਿਣ ਵਾਲੀ ਵਿਦਿਆਰਥਣ ਦੀਕਸ਼ਾ ਵਿਜ ਵੀ ਯੂਕਰੇਨ ਚ ਫਸੀ ਹੋਈ ਹੈ, ਜਿਸਦੇ ਪਰਿਵਾਰ ਵੱਲੋਂ ਲਗਾਤਾਰ ਸਰਕਾਰ ਨੂੰ ਅਪੀਲ ਕੀਤੀ ਜਾ ਰਹੀ ਹੈ ਉਨ੍ਹਾਂ ਦੀ ਧੀ ਨੂੰ ਉੱਥੋ ਬਾਹਰ ਕੱਢਿਆ ਜਾਵੇ। ਦੱਸ ਦਈਏ ਕਿ ਭਾਜਪਾ ਵਿਧਾਇਕ ਅਰੁਣ ਨਾਰੰਗ ਵੱਲੋਂ ਵਿਦਿਆਰਥਣ ਦੀਕਸ਼ਾ ਦੇ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ। ਨਾਲ ਹੀ ਵਿਧਾਇਕ ਨੇ ਪਰਿਵਾਰ ਨੂੰ ਉਨ੍ਹਾਂ ਦੀ ਧੀ ਨੂੰ ਜਲਦ ਤੋਂ ਜਲਦ ਸਹੀ ਸਲਾਮਤ ਵਾਪਸ ਲਿਆਉਣ ਦਾ ਭਰੋਸਾ ਦਿੱਤਾ।

ਦੀਕਸ਼ਾ ਵਿਜ ਦੇ ਪਰਿਵਾਰ ਨੂੰ ਮਿਲੇ ਅਬੋਹਰ ਤੋਂ ਭਾਜਪਾ ਦੇ ਵਿਧਾਇਕ

author img

By

Published : Mar 8, 2022, 10:24 AM IST

ਫਾਜ਼ਿਲਕਾ: ਯੂਕਰੇਨ ਅਤੇ ਰੂਸ ਵਿਚਾਲੇ ਜੰਗਬੰਦੀ (war between ukraine and russia) ਵਿਚਾਲੇ ਜੰਗ ਜਾਰੀ ਹੈ। ਖਬਰਾਂ ਅਨੁਸਾਰ ਯੂਕਰੇਨ ਨੇ ਖਾਰਕਿਵ ਵਿੱਚ ਰੂਸੀ ਮੇਜਰ ਜਨਰਲ ਵਿਟਾਲੀ ਗੇਰਾਸਿਮੋਵ ਨੂੰ ਮਾਰ (Ukraine kills Russian Major General) ਦਿੱਤਾ ਹੈ। ਉੱਥੇ ਹੀ ਦੂਜੇ ਪਾਸੇ ਇਸ ਜੰਗ ਦੇ ਕਾਰਨ ਕਈ ਭਾਰਤੀ ਵਿਦਿਆਰਥੀ ਯੂਕਰੇਨ ਦੇ ਵੱਖ-ਵੱਖ ਸ਼ਹਿਰਾਂ ਚ ਫਸੇ ਹੋਏ ਹਨ। ਜਿਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਕੱਢਿਆ ਜਾ ਰਿਹਾ ਹੈ। ਪਰ ਅਜੇ ਵੀ ਕਈ ਵਿਦਿਆਰਥੀ ਖਾਰਕਿਵ ਆਦਿ ਸ਼ਹਿਰਾਂ ਚ ਫਸੇ ਹੋਏ ਹਨ।

ਦੀਕਸ਼ਾ ਵਿਜ ਦੇ ਪਰਿਵਾਰ ਨੂੰ ਮਿਲੇ ਅਬੋਹਰ ਤੋਂ ਭਾਜਪਾ ਦੇ ਵਿਧਾਇਕ

ਇਸੇ ਤਰ੍ਹਾਂ ਹੀ ਅਬੋਹਰ ਦੀ ਰਹਿਣ ਵਾਲੀ ਵਿਦਿਆਰਥਣ ਦੀਕਸ਼ਾ ਵਿਜ ਵੀ ਯੂਕਰੇਨ ਚ ਫਸੀ ਹੋਈ ਹੈ, ਜਿਸਦੇ ਪਰਿਵਾਰ ਵੱਲੋਂ ਲਗਾਤਾਰ ਸਰਕਾਰ ਨੂੰ ਅਪੀਲ ਕੀਤੀ ਜਾ ਰਹੀ ਹੈ ਉਨ੍ਹਾਂ ਦੀ ਧੀ ਨੂੰ ਉੱਥੋ ਬਾਹਰ ਕੱਢਿਆ ਜਾਵੇ। ਦੱਸ ਦਈਏ ਕਿ ਭਾਜਪਾ ਵਿਧਾਇਕ ਅਰੁਣ ਨਾਰੰਗ ਵੱਲੋਂ ਵਿਦਿਆਰਥਣ ਦੀਕਸ਼ਾ ਦੇ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ। ਨਾਲ ਹੀ ਵਿਧਾਇਕ ਨੇ ਪਰਿਵਾਰ ਨੂੰ ਉਨ੍ਹਾਂ ਦੀ ਧੀ ਨੂੰ ਜਲਦ ਤੋਂ ਜਲਦ ਸਹੀ ਸਲਾਮਤ ਵਾਪਸ ਲਿਆਉਣ ਦਾ ਭਰੋਸਾ ਦਿੱਤਾ।

ਇਸ ਦੌਰਾਨ ਵਿਧਾਇਕ ਨਾਰੰਗ ਨੇ ਵਿਜ ਪਰਿਵਾਰ ਨੂੰ ਦੱਸਿਆ ਕਿ ਯੂਕਰੇਨ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਲਈ ਭਾਰਤ ਸਰਕਾਰ ਵੱਲੋਂ ਯਤਨ ਕੀਤੇ ਜਾ ਰਹੇ ਹਨ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਿਸ਼ੇਸ਼ ਬੇਨਤੀ 'ਤੇ ਰੂਸ ਨੇ ਗੋਲੀਬੰਦੀ ਕਰਕੇ ਭਾਰਤੀ ਵਿਦਿਆਰਥੀਆਂ ਨੂੰ ਬਚਾਉਣ ਦਾ ਮੌਕਾ ਦਿੱਤਾ ਤਾਂ ਜੋ ਉਥੇ ਫਸੇ ਭਾਰਤ ਸਮੇਤ ਹੋਰ ਦੇਸ਼ਾਂ ਦੇ ਸਾਰੇ ਵਿਦਿਆਰਥੀਆਂ ਨੂੰ ਸੁਰੱਖਿਅਤ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਇਆ ਜਾ ਸਕੇ।

ਇਸ ਮੌਕੇ ਰਾਕੇਸ਼ ਵਿਜ ਨੇ ਬੇਟੀ ਵੱਲੋਂ ਦੱਸੀ ਗਈ ਸਥਿਤੀ 'ਤੇ ਚਰਚਾ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਬੇਟੀ ਯੂਕਰੇਨ ਦੇ ਖਾਰਕਿਵ ਸ਼ਹਿਰ 'ਚ ਪਿਛਲੇ ਡੇਢ ਸਾਲ ਤੋਂ ਡਾਕਟਰੀ ਦੀ ਪੜ੍ਹਾਈ ਕਰ ਰਹੀ ਹੈ। ਜਦੋਂ ਤੋਂ ਯੂਕਰੇਨ ਵਿੱਚ ਜੰਗ ਦੀ ਸਥਿਤੀ ਬਣੀ ਹੈ, ਉਸ ਦਾ ਹਰ ਪਲ ਡਰ ਦੇ ਸਾਏ ਵਿੱਚ ਬੀਤ ਰਿਹਾ ਹੈ। ਹਰ ਰਿਸ਼ਤੇਦਾਰ ਅਤੇ ਪਰਿਵਾਰ ਦਾ ਮੈਂਬਰ ਪ੍ਰਮਾਤਮਾ ਅੱਗੇ ਅਰਦਾਸ ਕਰ ਰਿਹਾ ਹੈ ਕਿ ਉਹਨਾਂ ਦੀ ਬੇਟੀ ਅਤੇ ਦੂਜੇ ਬੱਚਿਆਂ ਦੀ ਘਰ ਵਾਪਸੀ ਹੋ ਜਾਵੇ।

ਉਨ੍ਹਾਂ ਅੱਗੇ ਦੱਸਿਆ ਕਿ ਜੰਗ ਕਾਰਨ ਉੱਥੇ ਫਸੇ ਬੱਚਿਆਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੱਚਿਆਂ ਕੋਲ ਪੈਸੇ ਖਤਮ ਹੋ ਗਏ ਹਨ ਅਤੇ ਬੱਚੇ ਭੋਜਨ ਨੂੰ ਤਰਸ ਰਹੇ ਹਨ। ਬੱਸ ਡਰਾਈਵਰਾਂ ਵੱਲੋਂ ਬੱਚਿਆਂ ਨੂੰ ਸਰਹੱਦ ਤੱਕ ਲਿਜਾਣ ਲਈ ਵਸੂਲੇ ਜਾ ਰਹੇ ਕਿਰਾਏ ਵਿੱਚ ਅਚਾਨਕ ਵਾਧਾ ਕੀਤਾ ਗਿਆ ਹੈ। ਬੱਚਿਆਂ ਨੂੰ ਮੀਲਾਂ ਤੱਕ ਪੈਦਲ ਜਾਣਾ ਪੈ ਰਿਹਾ ਹੈ। ਗੋਲਾਬਾਰੀ 'ਚ ਕਈ ਬੱਚੇ ਜ਼ਖਮੀ ਹੋ ਗਏ ਹਨ ਅਤੇ ਡਰ ਕਾਰਨ ਕਈ ਬੱਚਿਆਂ ਖਾਸ ਕਰਕੇ ਲੜਕੀਆਂ ਦੀ ਸਿਹਤ ਵਿਗੜ ਗਈ ਹੈ। ਹੁਣ ਰੱਬ ਅੱਗੇ ਇੱਕੋ ਅਰਦਾਸ ਹੈ ਕਿ ਯੂਕਰੇਨ ਗਏ ਬੱਚੇ ਸਹੀ-ਸਲਾਮਤ ਘਰ ਪਰਤ ਆਉਣ।

ਇਹ ਵੀ ਪੜੋ: ਯੂਕਰੇਨ ਤੋਂ ਅੰਮ੍ਰਿਤਸਰ ਪਹੁੰਚੇ MBBS ਦੇ ਵਿਦਿਆਰਥੀ

ETV Bharat Logo

Copyright © 2025 Ushodaya Enterprises Pvt. Ltd., All Rights Reserved.