ਫਾਜ਼ਿਲਕਾ: ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਕੇਂਦਰ ਸਰਕਾਰ ਵੱਲੋਂ ਬੀਤੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਅਮਰਨਾਥ ਯਾਤਰਾ ਕੈਂਸਲ ਕੀਤੇ ਜਾਣ ਅਤੇ ਆਨਲਾਈਨ ਦਰਸ਼ਨ ਦੀ ਸਹਿਮਤੀ ਦੇਣ ਨੂੰ ਲੈ ਕੇ ਜ਼ਿਲ੍ਹਾ ਫਾਜ਼ਿਲਕਾ 'ਚ ਸ਼ਿਵ ਭਗਤਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਜਿਸ ਦੇ ਚੱਲਦਿਆਂ ਸ਼ਿਵ ਭਗਤਾਂ ਵੱਲੋਂ ਫਾਜ਼ਿਲਕਾ ਸ਼ਹਿਰ ਅੰਦਰ ਰੋਸ਼ ਮਾਰਚ ਕੱਢਿਆ ਗਿਆ, ਅਤੇ ਫਿਰੋਜ਼ਪੁਰ-ਫਾਜ਼ਿਲਕਾ ਨੈਸ਼ਨਲ ਹਾਈਵੇ ਤੇ ਧਰਨਾ ਲਗਾਇਆ ਗਿਆ।
ਰੋਸ ਕਰ ਰਹੇ ਭਗਤਾਂ ਦੇ ਹੱਥਾਂ ਵਿੱਚ ਫੜੇ ਬੈਨਰਾਂ ਤੇ ਸਫ਼ਾਈ ਸਾਫ਼ ਦਿਖਾਈ ਦੇ ਰਿਹਾ ਸੀ, ਕਿ ਹਿੰਦੂਆਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਜਾਂ ਰਿਹਾ ਹੈ, ਜਦੋਂ ਕਿ ਚੋਣਾਵੀ ਰੈਲੀਆਂ ਹੋ ਰਹੀਆਂ ਹਨ ਅਤੇ ਸ਼ਿਵ ਭਗਤਾਂ ਦੀ ਅਮਰਨਾਥ ਦੀ ਯਾਤਰਾ ਰੋਕ ਕੇ ਹਿੰਦੂਆਂ ਦੀ ਆਸਥਾ ਨਾਲ ਖਿਲਵਾੜ ਕੀਤਾ ਜਾਂ ਰਿਹਾ ਹੈ, ਜੋ ਕਿ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਸ਼ਿਵ ਭਗਤਾਂ ਨੇ ਹਿੰਦੂ ਆਸਥਾ ਦੇ ਖ਼ਿਲਾਫ਼ ਖਿਲਵਾੜ ਕੀਤੇ ਜਾਣ ਨੂੰ ਲੈ ਕੇ ਕੇਂਦਰ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।
ਇਹ ਵੀ ਪੜ੍ਹੋ:- ਨਵੀਂ SIT ਕਾਂਗਰਸ ਦੇ ਹੱਥ ਦੀ ਕਠਪੁਤਲੀ ਬਣ ਕਰ ਰਹੀ ਕੰਮ:ਅਕਾਲੀ ਆਗੂ