ਸ੍ਰੀ ਫਤਿਹਗੜ੍ਹ ਸਾਹਿਬ: ਪੰਜਾਬ ਪੁਲਿਸ (Punjab Police) ਨੇ ਜ਼ਿਲ੍ਹਾ ਅਤੇ ਆਮਰਡ ਕਾਡਰਾਂ ’ਚ 4,358 ਕਾਂਸਟੇਬਲਾਂ (4,358 posts of constable in district and armed cadres) ਦੀ ਵਿਸ਼ਾਲ ਭਰਤੀ ਕੱਢੀ ਗਈ ਹੈ ਜਿਸ ਦੀ ਲਿਖਤ ਪ੍ਰੀਖਿਆ ਅੱਜ ਯਾਨੀ 25 ਸਤੰਬਰ ਨੂੰ ਹੋਈਆਂ। ਦੱਸ ਦਈਏ ਕਿ ਪ੍ਰੀਖਿਆ ਨੂੰ ਨਿਰਪੱਖ ਅਤੇ ਪਾਰਦਰਸ਼ੀ ਬਣਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ।
ਦੱਸ ਦਈਏ ਕਿ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਪੰਜਾਬ ਪੁਲਿਸ ਵੱਲੋਂ ਕਰਵਾਈ ਜਾ ਰਹੀ ਕਾਂਸਟੇਬਲ ਦੀ ਭਰਤੀ ਸਬੰਧੀ ਪ੍ਰੀਖਿਆ ਦੇ ਲਈ 6 ਕੇਂਦਰ ਬਣਾਏ ਗਏ ਸੀ। ਇਸ ਪ੍ਰੀਖਿਆ ਨੂੰ ਹਜ਼ਾਰਾਂ ਗਿਣਤੀ ਚ ਪ੍ਰੀਖਿਆ ਦੇਣ ਲਈ ਪਹੁੰਚੇ। ਇਸ ਦੌਰਾਨ ਮੌਕੇ ਤੇ ਮੌਜੂਦ ਪੁਲਿਸ ਦੀ ਟੀਮ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ। ਜਿਸ ਨੂੰ ਲੈ ਕੇ ਬੱਚਿਆ ਦੇ ਮਾਪਿਆਂ ਵੱਲੋਂ ਸੰਤੁਸ਼ਟੀ ਜਾਹਿਰ ਕੀਤੀ ਗਈ।
6 ਬਣਾਏ ਗਏ ਸੀ ਪ੍ਰੀਖਿਆ ਕੇਂਦਰ
ਜ਼ਿਲ੍ਹੇ ’ਚ 6 ਪ੍ਰੀਖਿਆ ਕੇਂਦਰ ਬਣਾਏ ਗਏ ਸੀ ਜਿਨ੍ਹਾਂ ’ਚ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਸ੍ਰੀ ਫਤਿਹਗੜ੍ਹ ਸਾਹਿਬ, ਮਾਤਾ ਗੁਜਰੀ ਕਾਲਜ ਸ੍ਰੀ ਫਤਿਹਗੜ੍ਹ ਸਾਹਿਬ, ਰਿਮਟ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ, ਗੋਬਿੰਦਗੜ੍ਹ ਪਬਲਿਕ ਸਕੂਲ ਮੰਡੀ ਗੋਬਿੰਦਗੜ੍ਹ, ਡੌਲਫਿਨ ਕਾਲਜ ਆਫ਼ ਸਾਇੰਸ ਐਂਡ ਐਗਰੀਕਲਚਰ ਚੁੰਨੀ ਕਲਾਂ ਅਤੇ ਮੋਹਾਲੀ ਨਰਸਿੰਗ ਕਾਲਜ, ਚੁੰਨੀ ਕਲਾਂ ਵਿੱਚ ਬਣਾਏ ਗਏ ਹਨ।
ਮੌਕੇ ’ਤੇ ਮੌਜੂਦ ਐਸਪੀ ਹਰਪਾਲ ਸਿੰਘ ਨੇ ਦੱਸਿਆ ਕਿ ਇਹ ਪ੍ਰੀਖਿਆ ਦੋ ਸਿਫ਼ਟਾਂ ਵਿੱਚ ਲਈਆਂ ਜਾਣੀਆਂ ਹਨ। ਪਹਿਲੀ ਸ਼ਿਫ਼ਟ ਸਵੇਰੇ 10:00 ਤੋਂ 12:00 ਵਜੇ ਦੀ ਹੈ ਅਤੇ ਦੂਜੀ ਸ਼ਿਫਟ ਦੁਪਹਿਰ 03:00 ਤੋਂ 05:00 ਵਜੇ ਦੀ ਹੈ। ਇਸ ਦੌਰਾਨ ਪੁਲਿਸ ਵੱਲੋਂ ਹਦਾਇਤਾਂ ਮੁਤਾਬਕ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ। ਉਥੇ ਹੀ ਦੂਜੇ ਪਾਸੇ ਬੱਚਿਆਂ ਦੇ ਮਾਪਿਆਂ ਨੇ ਕਿਹਾ ਕਿ ਪ੍ਰੀਖਿਆ ਕੇਂਦਰ ਚ ਸੁਰੱਖਿਆ ਪ੍ਰਬੰਧ ਵਧੀਆ ਹਨ। ਸਾਰੇ ਕੰਮ ਪਾਰਦਰਸ਼ਿਤਾ ਨਾਲ ਹੋ ਰਹੇ ਹਨ।
ਇਹ ਵੀ ਪੜੋ: ਪੰਜਾਬ ਪੁਲਿਸ 'ਚ ਕਾਂਸਟੇਬਲ ਦੇ 4,358 ਅਹੁਦਿਆਂ ਲਈ ਲਿਖਤ ਪ੍ਰੀਖਿਆ ਅੱਜ