ਸ੍ਰੀ ਫਤਿਹਗੜ੍ਹ ਸਾਹਿਬ: ਪਿੰਡ ਰਾਏਪੁਰ ਅਰਾਈਆ ਦੇ ਜੰਮਪਲ ਨਾਇਕ ਹਵਲਦਾਰ ਗੁਰਜੰਟ ਸਿੰਘ ਦੀ 5 ਮਾਰਚ ਨੂੰ ਚੀਨ ਬਾਰਡਰ ਲੇਹ ਲਦਾਖ ’ਤੇ ਸਾਹ ਲੈਣ ਵਿਚ ਮੁਸ਼ਕਿਲ ਆਉਣ ਕਾਰਨ ਮੌਤ ਹੋ ਗਈ ਸੀ। ਜਿਹਨਾਂ ਦਾ ਅੰਤਿਮ ਅਰਦਾਸ ਤੇ ਸਰਧਾਂਜਲੀ ਸਮਾਗਮ ਉਹਨਾਂ ਦੇ ਜੱਦੀ ਪਿੰਡ ਰਾਏਪੁਰ ਅਰਾਈਆ ਵਿਖੇ ਕਰਵਾਇਆ ਗਿਆ। ਇਸ ਮੌਕੇ ਹਲਕਾ ਅਮਲੋਹ ਦੇ ਵਿਧਾਇਕ ਕਾਕਾ ਰਣਦੀਪ ਸਿਘ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਸ਼ਹੀਦ ਗੁਰਜੰਟ ਸਿੰਘ ਦੀ ਸ਼ਹਾਦਤ ਨਾਲ ਪੂਰਾ ਹੋਣ ਵਾਲਾ ਘਾਟਾ ਹੈ। ਨਾਲ ਹੀ ਉਨ੍ਹਾਂ ਨੇ ਪਰਿਵਾਰ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕੀਤਾ।
ਸ਼ਹੀਦ ਦੇ ਨਾਂਅ ’ਤੇ ਰੱਖਿਆ ਜਾਵੇਗਾ ਡਿਸਪੈਂਸਰੀ ਦਾ ਨਾਂਅ
ਵਿਧਾਇਕ, ਕਾਂਗਰਸ ਪਾਰਟੀ ਕਾਕਾ ਰਣਦੀਪ ਸਿਘ ਨੇ ਇਹ ਵੀ ਕਿਹਾ ਕਿ ਗੁਰਜੰਟ ਸਿੰਘ ਨੇ ਸ਼ਹੀਦ ਹੋ ਕੇ ਆਪਣੇ ਇਲਾਕੇ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ ਜਿਸਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ। ਉਨ੍ਹਾਂ ਅੱਗੇ ਕਿਹਾ ਕਿ ਪਿੰਡ ਵਿੱਚ ਬਣਨ ਵਾਲੀ ਡਿਸਪੈਂਸਰੀ ਦਾ ਨਾਮ ਸ਼ਹੀਦ ਗੁਰਜੰਟ ਸਿੰਘ ਦੇ ਨਾਂ ਨਾਲ ਰੱਖਿਆ ਜਾਵੇਗਾ ਅਤੇ ਰਹਿੰਦੀ ਦੁਨੀਆ ਤੱਕ ਯਾਦਗਾਰ ਰਹੇਗੀ। ਉੱਥੇ ਹੀ ਉਨ੍ਹਾਂ ਦੀ ਯਾਦ ਤੋਂ ਸੇਧ ਲੈਕੇ ਨੌਜਵਾਨ ਫੌਜ ਵਿੱਚ ਭਰਤੀ ਹੋਣਗੇ ਅਤੇ ਆਪਣੇ ਦੇਸ਼ ਦੀ ਸੇਵਾ ਕਰਨਗੇ।
ਇਹ ਵੀ ਪੜੋ: ਕਿਸਾਨਾਂ ਵੱਲੋਂ ਹੁਣ ਕਾਂਗਰਸ ਨੂੰ ਕਾਲੀਆਂ ਝੰਡੀਆਂ ਵਿਖਾਉਣ ਦੀ ਤਿਆਰੀ
ਸ਼ਹੀਦ ਦੀ ਪਤਨੀ ਨੂੰ ਦਿੱਤੀ ਜਾਵੇ ਸਰਕਾਰੀ ਨੌਕਰੀ- ਵਿਧਾਇਕ
ਵਿਧਾਇਕ ਰਣਦੀਪ ਸਿੰਘ ਨੇ ਕਿਹਾ ਸ਼ਹੀਦ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਵਲੋਂ ਪੰਜ ਲੱਖ ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ ਅਤੇ ਮੇਰੇ ਵੱਲੋਂ ਵੀ ਨਿੱਜੀ ਤੌਰ ’ਤੇ ਇੱਕ ਲੱਖ ਰੁਪਏ ਬੱਚਿਆ ਦੀ ਪੜ੍ਹਾਈ ਲਈ ਪਰਿਵਾਰ ਨੂੰ ਦਿੱਤੇ ਜਾਣਗੇ ਤਾਂ ਜੋ ਬੱਚਿਆ ਦੀ ਪੜ੍ਹਾਈ ਵਿੱਚ ਕੋਈ ਪਰੇਸ਼ਾਨੀ ਨਾ ਹੋਵੇ। ਉੱਥੇ ਹੀ ਵਿਧਾਇਕ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਵੀ ਕੀਤੀ ਕਿ ਸ਼ਹੀਦ ਗੁਰਜੰਟ ਸਿੰਘ ਦੀ ਪਤਨੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਤਾਂ ਜੋ ਉਹ ਆਪਣੇ ਪਰਿਵਾਰ ਦਾ ਪਾਲਣ ਪੋਸਣ ਵਧੀਆਂ ਤਰੀਕੇ ਨਾਲ ਕਰ ਸਕਣ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਪਰਿਵਾਰ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸ਼ਹੀਦਾਂ ਤੋਂ ਨੌਜਵਾਨਾਂ ਨੂੰ ਸੇਧ ਲੈਣ ਦੀ ਲੋੜ ਹੈ। ਨਾਲ ਹੀ ਸਰਕਾਰ ਨੂੰ ਸ਼ਹੀਦਾਂ ਦੇ ਪਰਿਵਾਰ ਦੀ ਮਦਦ ਕਰਨੀ ਚਾਹੀਦੀ ਹੈ।