ਫ਼ਤਹਿਗੜ੍ਹ ਸਾਹਿਬ: ਸ਼ਹਿਰ ਸਰਹਿੰਦ ਵਿਖੇ ਸ਼ੁੱਕਰਵਾਰ ਰਾਤ ਕੁੱਝ ਚੋਰ ਸਟੇਟ ਬੈਂਕ ਆਫ ਇੰਡੀਆ ਦਾ ਏਟੀਐਮ ਪੁੱਟ ਕੇ ਫਰਾਰ ਹੋ ਗਏ। ਇਹ ਵਾਰਦਾਤ ਤੜਕੇ ਕਰੀਬ 3 ਵਜੇ ਦੀ ਦੱਸੀ ਜਾ ਰਹੀ ਹੈ। ਸ਼ੁੱਕਰਵਾਰ ਸਵੇਰੇ ਜਿਵੇਂ ਹੀ ਪੁਲਿਸ ਨੂੰ ਇਸਦੀ ਸੂਚਨਾ ਮਿਲੀ ਤਾਂ ਡੀਐਸਪੀ (ਜਾਂਚ) ਰਘਵੀਰ ਸਿੰਘ ਮੌਕੇ 'ਤੇ ਘਟਨਾ ਵਾਲੇ ਸਥਾਨ ਪਹੁੰਚੇ। ਇਸ ਦੀ ਜਾਂਚ ਲਈ ਫਿੰਗਰ ਪ੍ਰਿੰਟ ਮਾਹਿਰਾਂ ਦੀ ਵੀ ਮਦਦ ਲਈ ਜਾ ਰਹੀ ਹੈ।
ਇਸ ਮੌਕੇ ਡੀਐਸਪੀ ਰਘਵੀਰ ਸਿੰਘ ਨੇ ਕਿਹਾ ਕਿ ਸੀਸੀਟੀਵੀ ਫੁਟੇਜ ਮੁਤਾਬਕ ਰੱਸਾ ਪਾ ਕੇ ਕਿਸੇ ਗੱਡੀ ਨਾਲ ਏਟੀਐਮ ਪੁੱਟਿਆ ਗਿਆ। ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ। ਉਥੇ ਹੀ ਬੈਂਕ ਮੈਨੇਜਰ ਸੰਜੀਵ ਕੁਮਾਰ ਨੇ ਕਿਹਾ ਕਿ ਏਟੀਐਮ 'ਚ ਰਾਤ ਕਲੋਜਰ ਸਮੇਂ 18 ਲੱਖ 88 ਹਜ਼ਾਰ ਨਕਦੀ ਸੀ, ਜੋ ਚੋਰ ਮਸ਼ੀਨ ਸਮੇਤ ਲੈ ਗਏ ਪੁੱਟਕੇ ਲੈ ਗਏ।