ਸ੍ਰੀ ਫਤਿਹਗੜ੍ਹ ਸਾਹਿਬ: ਸ਼ੋਸਲ ਮੀਡੀਆ ’ਤੇ ਇੱਕ ਬਾਬੇ ਦੇ ਵਿਆਹ ਦੀ ਵੀਡੀਓ ਬਹੁਤ ਤੇਜੀ ਨਾਲ ਵਾਇਰਲ ਹੋ ਰਹੀ ਹੈ। ਜਿਸ ’ਚ ਦਿਖਾਇਆ ਜਾ ਰਿਹਾ ਹੈ ਕਿ ਇੱਕ ਬਜ਼ੁਰਗ ਛੋਟੀ ਉਮਰ ਦੀ ਲੜਕੀ ਨਾਲ ਵਿਆਹ ਕਰਵਾ ਰਿਹਾ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਇਸ ਦਾ ਸੱਚ ਸਾਹਮਣੇ ਆਇਆ ਹੈ। ਦਰਾਅਸਰ ਇਹ ਵੀਡੀਓ ਜ਼ਿਲ੍ਹਾ ਅਮਲੋਹ ਦੇ ਪਿੰਡ ਰਾਈਏਵਾਲ ਦੀ ਹੈ। ਜਦੋਂ ਇਸ ਸਬੰਧੀ ਲਾੜੇ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਉਹ ਘਰ ਵਿੱਚ ਇਕੱਲਾ ਰਹਿੰਦਾ ਹੈ ਜਿਸ ਕਾਰਨ ਰੋਟੀ ਦਾ ਹੱਲ ਕਰਨ ਲਈ ਉਸ ਨੇ ਸਭ ਦੀ ਸਹਿਮਤੀ ਨਾਲ ਵਿਆਹ ਕਰਵਾਇਆ ਹੈ। ਉਥੇ ਹੀ ਲਾੜੇ ਨੇ ਦੱਸਿਆ ਕਿ ਉਸਦਾ ਪਹਿਲਾਂ ਵਿਆਹ ਹੋਇਆ ਸੀ ਤੇ ਪਤੀ ਦੀ ਮੌਤ ਤੋਂ ਬਾਅਦ ਉਹ ਵੀ ਇਕੱਲੀ ਹੋ ਗਈ ਸੀ ਜਿਸ ਕਾਰਨ ਉਸ ਨੇ ਘਰ ਵਸਾਉਣ ਲਈ ਆਪਣੀ ਸਹਿਮਤੀ ਨਾਲ ਵਿਆਹ ਕਰਵਾਇਆ ਹੈ।
ਇਹ ਵੀ ਪੜੋ: ਸ਼ਮਸ਼ਾਨਘਾਟ ਦੇ ਸੇਵਾਦਾਰਾਂ ਨੇ ਕੋਰੋਨਾ ਮ੍ਰਿਤਕ ਦੇਹ ਦਾ ਰੋਕਿਆ ਅੰਤਮ ਸਸਕਾਰ
ਵੀਡੀਓ ਵਾਲੇ ਬਾਬੇ ਦੀ ਉਮਰ ਤਕਰੀਬਨ 53 ਸਾਲ ਤੇ ਲਾੜੀ ਦੀ ਉਮਰ 40 ਸਾਲ ਦੀ ਹੈ। ਉਥੇ ਹੀ ਪਿੰਡ ਵਾਲਿਆਂ ਨੇ ਦੱਸਿਆ ਕਿ ਉਹ ਗਰੀਬ ਪਰਿਵਾਰ ਹੈ ਜਿਸ ਨੇ ਸਭ ਦੀ ਸਹਿਮਤੀ ਨਾਲ ਵਿਆਹ ਕਰਵਾਇਆ ਹੈ ਤੇ ਅਸੀਂ ਸਾਰੇ ਪਿੰਡ ਵਾਸੀ ਇਸ ਦੇ ਨਾਲ ਹਾਂ। ਉਥੇ ਹੀ ਉਹਨਾਂ ਨੇ ਕਿਹਾ ਕਿ ਵੀਡੀਓ ਨੂੰ ਬਹੁਤ ਗਲਤ ਤਰੀਕੇ ਨਾਲ ਵਾਇਰਲ ਕੀਤਾ ਹੈ ਜੋ ਕੀ ਸਰਾਸਰ ਗਲਤ ਹੈ।
ਇਹ ਵੀ ਪੜੋ: ਬੇਅਦਬੀ ਤੇ ਬਹਿਬਲ ਕਲਾਂ ਗੋਲੀਕਾਂਡ ਲਈ ਬਾਦਲ ਪੂਰੀ ਤਰ੍ਹਾਂ ਨਾਲ ਜਿੰਮੇਵਾਰ: ਖਹਿਰਾ