ਸ੍ਰੀ ਫ਼ਤਹਿਗੜ੍ਹ ਸਾਹਿਬ: ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋਨੋਂ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਫ਼ਤਹਿਗੜ੍ਹ ਸਾਹਿਬ ਦੀ ਧਰਤੀ 'ਤੇ ਚੱਲ ਰਹੇ ਸ਼ਹੀਦ ਜੋੜ ਮੇਲ ਦੌਰਾਨ ਵੱਖ-ਵੱਖ ਤਰੀਕੇ ਨਾਲ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਕੋਈ ਆਪਣੀ ਕਲਾ ਰਾਹੀਂ, ਕੋਈ ਦਸਤਾਰ ਦੀ ਸੇਵਾ ਕਰਦੇ ਹੋਏ ਅਤੇ ਖਾਸ ਮੁਸਲਿਮ ਭਾਈਚਾਰੇ ਵਲੋਂ ਮਿੱਠੇ ਚੌਲਾਂ ਦੀ ਸੇਵਾ, ਇਹ ਸਭ ਇਸ ਪਵਿੱਤਰ ਧਰਤੀ ਤੋਂ ਖਾਸ ਸੁਨੇਹਾ ਦੇ ਰਹੇ ਹਨ।
ਇਤਿਹਾਸ ਬਿਆਨ ਕਰਦੀਆਂ ਪੇਟਿੰਗਜ਼ : ਪੇਂਟਿੰਗ ਬਨਾਉਣ ਵਾਲੀ ਹਰਪਿੰਦਰ ਕੌਰ ਨੇ ਦੱਸਿਆ ਕਿ ਉਹ ਪਿਛਲੇ ਕਈ ਵਰ੍ਹਿਆਂ ਤੋਂ ਪ੍ਰਦਰਸ਼ਨੀ ਲੱਗਾ ਰਹੀ ਹੈ। ਉਹ ਸਾਹਿਬਜ਼ਾਦਿਆਂ ਦੀ ਸ਼ਹਾਦਤ ਵੇਲੇ ਦਾ ਅਹਿਸਾਸ ਕਰਵਾਉਂਦੇ ਹੋਏ ਸੰਗਤ ਨੂੰ ਸੁਨੇਹਾ ਦੇਣਾ ਚਾਉਂਦੀ ਹੈ, ਜੋ ਇਸ ਜੋੜ ਮੇਲ ਨੂੰ ਮੇਲਾ ਸਮਝ ਕੇ ਇਸ ਧਰਤੀ ਉੱਤੇ ਆਉਂਦੇ ਹਨ, ਇਹ ਇਕ ਸੋਗ ਸਭਾ ਹੈ, ਬਲਕਿ ਮੇਲਾ ਨਹੀਂ। ਹਰਪਿੰਦਰ ਨੇ ਦੱਸਿਆ ਕਿ ਤਸ਼ੱਦਦ ਸਹਿਣ ਵਾਲੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਅੱਗੇ ਨਤਮਸਤਕ ਹੋਣ ਆਉਣੇ (sikh history paintings) ਹਾਂ, ਜਿਨ੍ਹਾਂ ਨੇ ਪਤਾ ਨਹੀਂ ਉਸ ਵੇਲੇ ਕਿੰਨੀਆਂ ਤਕਲੀਫ਼ਾਂ ਸਹੀਆ ਹੋਣਗੀਆਂ। ਇਸ ਲਈ ਸਾਨੂੰ ਅਹਿਸਾ ਹੋਣਾ ਚਾਹੀਦਾ ਕਿ ਕਿਸ ਤਰ੍ਹਾਂ ਉਨ੍ਹਾਂ ਸਾਡੇ ਲਈ ਅਪਣਾ ਸਭ ਕੁਝ ਵਾਰ ਦਿੱਤਾ।
ਹਰਪਿੰਦਰ ਕੌਰ ਨੇ ਦੱਸਿਆ ਕਿ ਕਿ ਹੁਣ ਤੱਕ 7000 ਪੇਂਟਿੰਗ ਬਣਾ ਚੁੱਕੀ ਹੈ ਅਤੇ ਵੇਚ ਚੁੱਕੀ ਹੈ। ਉੱਥੇ ਹੀ ਹੱਥ ਵਿਚ ਰੱਖੀ ਪੱਗੜੀ ਵਾਲੇ ਆਰਟ ਬਾਰੇ ਬੋਲਦੇ ਹੋਏ ਹਰਪਿੰਦਰ ਦੱਸਿਆ ਕਿ ਇਸ ਰਾਹੀਂ ਦਿਖਾਇਆ ਗਿਆ ਹੈ ਕਿ ਸਾਡੀ ਸਿੱਖੀ ਨੂੰ ਬਚਾਉਣ ਲਈ ਸਾਡੇ ਸ਼ਹੀਦਾਂ ਨੇ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਸਨ।
ਮੇਰੀ ਦਸਤਾਰ-ਮੇਰੀ ਸ਼ਾਨ : ਸਾਹਿਬ-ਏ -ਕਮਾਲ ਸਰਬਸੰਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਖ਼ਤੇ ਜ਼ਿਗਰ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਜੀ ਦੀ ਅਦੁੱਤੀ ਤੇ ਲਾਸਾਨੀ ਸ਼ਹਾਦਤ ਨੂੰ ਸਮਰਿਪਤ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਵਲੋਂ "ਮੇਰੀ ਦਸਤਾਰ ਮੇਰੀ ਸ਼ਾਨ " ਕੈਂਪ ਲਗਾਇਆ ਗਿਆ। ਇਸ ਵਿੱਚ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਵੀ ਮੌਜੂਦ ਰਹੇ। ਇਸ ਮੌਕੇ ਗੱਲਬਾਤ ਕਰਦੇ ਹੋਏ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਕਿਹਾ ਕਿ ਅੱਜ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਲਸਾਨੀ ਸ਼ਹਾਦਤ ਨੂੰ ਸਮਰਪਿਤ ਯੂਥ ਅਕਾਲੀ ਦਲ ਦੇ ਵੱਲੋਂ ਦਸਤਾਰਾਂ ਦਾ ਲੰਗਰ ਲਗਾਇਆ ਗਿਆ ਹੈ।
ਇਸ ਤੋਂ ਇਲਾਵਾ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਵੱਡੀ ਗਿਣਤੀ ਨੌਜਵਾਨ ਦਸਤਾਰ ਸਜਾ ਰਹੇ ਹਨ। ਸਾਨੂੰ ਸਿੱਖੀ ਨਾਲ ਜੁੜਦੇ ਹੋਏ ਦਸਤਾਰ ਜਰੂਰ ਸਜਾਉਣੀ ਚਾਹੀਦੀ ਹੈ। ਅਜਿਹਾ ਉਪਰਾਲਾ ਕਰਨ ਵਾਲੇ ਅਕਾਲੀ ਦਲ ਯੂਥ ਵਿੰਗ ਦਾ ਵੀ ਧੰਨਵਾਦ ਕਰਦੇ ਹਨ।
ਮੁਸਲਿਮ ਭਾਈਚਾਰੇ ਵਲੋਂ ਪਿਛਲੇ 20 ਸਾਲ ਤੋਂ ਨਿਭਾਈ ਜਾਂਦੀ ਸੇਵਾ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਮੁਗਲਾਂ ਵੱਲੋਂ ਸ਼ਹੀਦ ਕਰ ਦਿੱਤਾ ਗਿਆ ਸੀ, ਜਿਸ ਕਾਰਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਫ਼ਤਿਹਗੜ੍ਹ ਸਾਹਿਬ ਵਿਖੇ ਤਿੰਨ ਰੋਜ਼ਾ ਸ਼ਹੀਦੀ ਸਭਾ ਹੁੰਦੀ ਹੈ। ਇੱਥੇ ਆਉਣ ਵਾਲੀਆਂ ਸੰਗਤਾਂ ਲਈ ਦੇਸ਼ ਦੇ ਵੱਖ-ਵੱਖ ਜ਼ਿਲ੍ਹਿਆਂ ਅਤੇ ਪਿੰਡਾਂ ਤੋਂ ਸੇਵਾਦਾਰਾਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਏ ਗਏ ਹਨ। ਇੱਕ ਵਿਸ਼ੇਸ਼ ਮੁਸਲਿਮ ਭਾਈਚਾਰੇ ਵਲੋਂ ਪਿਛਲੇ 20 ਸਾਲ ਤੋਂ ਲੰਗਰ ਲਾਇਆ ਜਾ ਰਿਹਾ ਹੈ, ਜੋ ਹਰ ਵਾਰ ਸਿੱਖ-ਹਿੰਦੂ-ਮੁਸਲਿਮ ਭਾਈਚਾਰੇ ਵਿੱਚ ਮਿਠਾਸ ਦਾ ਸੰਦੇਸ਼ ਦਿੰਦੇ ਹਨ।
ਧਰਮ ਜੋੜਦਾ ਹੈ ਅਤੇ ਤੋੜਦਾ ਨਹੀਂ: ਇਹ ਲੰਗਰ ਮਲੇਰਕੋਟਲਾ ਤੋਂ ਮੁਸਲਿਮ ਭਾਈਚਾਰੇ ਵੱਲੋਂ ਲਾਇਆ ਗਿਆ। ਇਹ ਲੰਗਰ ਹਰ ਸਾਲ ਸਿੱਖ ਮੁਸਲਿਮ ਸਾਂਝ ਅਤੇ ਪੀਸ ਏਡ ਐਸੋਸੀਏਸ਼ਨ ਦੇ ਬੈਨਰ ਹੇਠ ਲਗਾਇਆ ਜਾਂਦਾ ਹੈ, ਜਿਸ ਵਿੱਚ ਸੇਵਾ ਕਰਨ ਵਾਲੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਕਿਹਾ ਕਿ ਉਹ ਇੱਥੇ ਸੇਵਾ ਕਰਨ ਅਤੇ ਆਪਸੀ ਏਕਤਾ ਦਾ ਸੁਨੇਹਾ ਲੈ ਕੇ ਆਏ ਹਨ। ਉਨ੍ਹਾਂ ਕਿਹਾ ਕਿ ਧਰਮ ਜੋੜਦਾ ਹੈ ਅਤੇ ਤੋੜਦਾ ਨਹੀਂ, ਕੋਈ ਫਾਇਦਾ ਨਹੀਂ ਜੇਕਰ ਅਸੀਂ ਮਨੁੱਖ ਬਣ ਕੇ ਮਨੁੱਖ ਨਹੀਂ ਬਣ ਸਕੇ। ਇਸੇ ਸੰਦੇਸ਼ ਨਾਲ ਵੱਖ-ਵੱਖ ਥਾਵਾਂ ਫ਼ਤਹਿਗੜ੍ਹ ਸਾਹਿਬ ਦੀ ਧਰਤੀ 'ਤੇ ਸਿੱਖ ਮੁਸਲਿਮ ਸਾਂਝ ਅਤੇ ਪੀਸ ਏਡ ਐਸੋਸੀਏਸ਼ਨ ਨਾਲ ਜੁੜੇ ਮੁਸਲਿਮ ਭਾਈਚਾਰੇ ਦੇ ਲੋਕਾਂ ਵੱਲੋਂ ਲੰਗਰ ਲਗਾਇਆ ਗਿਆ।
ਇਸ ਸੰਸਥਾ ਦੇ ਮੁਖੀ ਤਿੰਨ ਰੋਜ਼ਾ ਮਿੱਠੇ ਚੌਲਾਂ ਦਾ ਲੰਗਰ ਵਰਤਾਉਣ ਪਹੁੰਚੇ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਚੱਲ ਰਹੇ ਸ਼ਹੀਦੀ ਜੋੜ ਮੇਲ ਆਉਂਦੇ ਹਨ। ਉਨ੍ਹਾਂ ਕਿਹਾ ਕਿ ਅੱਜ ਅਸੀਂ ਇੱਥੋਂ ਦੀ ਪਵਿੱਤਰ ਧਰਤੀ ’ਤੇ ਹੋ ਰਹੇ ਜ਼ੁਲਮਾਂ ਵਿਰੁੱਧ ‘ਹਾਂ’ ਦਾ ਨਾਅਰਾ ਬੁਲੰਦ ਕਰਦਿਆਂ ਸਿੱਖ-ਮੁਸਲਿਮ ਏਕਤਾ ਦੇ ਨਾਂ ’ਤੇ ਮਨੁੱਖਤਾ ਦੀ ਸੇਵਾ ਲਈ ਲੰਗਰ ਲਾਇਆ ਹੈ। ਉਨ੍ਹਾਂ ਕਿਹਾ ਕਿ ਸਾਰੇ ਧਰਮ ਇੱਕ ਦੂਜੇ ਨਾਲ ਜੁੜਨ ਦਾ ਉਪਦੇਸ਼ ਦਿੰਦੇ ਹਨ।