ਸ੍ਰੀ ਫ਼ਤਿਹਗੜ੍ਹ ਸਾਹਿਬ: ਮਹਾਨ ਸ਼ਹੀਦਾਂ ਦੀ ਇਤਿਹਾਸਕ ਧਰਤੀ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਸਰਹਿੰਦ ਫ਼ਤਿਹ ਦਿਵਸ ਮੌਕੇ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਨਾਲ ਆਰੰਭਤਾ ਕੀਤੀ ਗਈ। ਇਸ ਦੇ ਦੂਜੇ ਦਿਨ ਇਤਿਹਾਸਕ ਥੇਹ 'ਤੇ ਨਿਸ਼ਾਨ ਸਾਹਿਬ ਚੜ੍ਹਾਇਆ ਗਿਆ। ਉੱਥੇ ਹੀ 14 ਮਈ ਨੂੰ ਅਖੰਡ ਪਾਠ ਸਾਹਿਬ ਜੀ ਦਾ ਭੋਗ ਪਾਇਆ ਜਾਵੇਗਾ।
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਰਹਿਮਤਾਂ ਦੇ ਨਾਲ ਸਥਾਪਿਤ ਹੋਏ ਸਿੱਖ ਰਾਜ ਲਿਆਉਣ ਵਾਲੇ ਪੰਥ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਅਗਵਾਈ ਵਿੱਚ ਖਾਲਸਾ ਫੌਜ ਨੇ ਮੁਗਲਾਂ ਦੇ ਖਿਲਾਫ ਚੱਪੜਚਿੜੀ ਮੈਦਾਨ 'ਤੇ ਫ਼ਤਿਹ ਹਾਸਿਲ ਕੀਤੀ। ਇਸ ਫ਼ਤਿਹ ਨੂੰ ਲੈ ਕੇ ਹਰ ਸਾਲ ਇੱਥੇ ਨਿਸ਼ਾਨ ਸਾਹਿਬ ਚੜ੍ਹਾਇਆ ਜਾਂਦਾ ਹੈ। ਇਸ ਵਾਰ ਕੋਰੋਨਾ ਵਾਇਰਸ ਦੀ ਵਜ੍ਹਾ ਕਰਕੇ ਘੱਟ ਸੰਗਤ ਨਿਸ਼ਾਨ ਸਾਹਿਬ ਸਥਾਪਿਤ ਕਰਨ ਦੇ ਲਈ ਆਈ। ਕੱਲ੍ਹ ਵੀ ਸਮਾਪਤੀ ਦੇ ਦੀਵਾਨ ਸਜਾਏ ਜਾਣਗੇ। ਸੰਗਤ ਸੋਸ਼ਲ ਮੀਡੀਆ ਦੇ ਜ਼ਰੀਏ ਘਰ ਬੈਠੇ ਕੀਰਤਨ ਦਾ ਅਨੰਦ ਲੈ ਸਕਦੀ ਹੈ।
ਇਹ ਵੀ ਪੜ੍ਹੋ: ਪੰਜਾਬ ਤੋਂ ਬਿਹਾਰ ਪੈਦਲ ਜਾ ਰਹੇ ਮਜ਼ਦੂਰਾਂ ਨੂੰ ਰੋਡਵੇਜ਼ ਬੱਸ ਨੇ ਦਰੜਿਆ, 6 ਦੀ ਹੋਈ ਮੌਤ