ਸ੍ਰੀ ਫਤਿਹਗੜ ਸਾਹਿਬ: ਹਲਕਾ ਬੱਸੀ ਪਠਾਣਾ ਦੇ ਨਿਵਾਸੀ ਪਿਛਲੇ ਕਈ ਸਾਲਾਂ ਤੋਂ ਸੀਵਰੇਜ ਦੀ ਸਮੱਸਿਆ ਨਾਲ ਜੂਝ ਰਹੇ ਹਨ, ਸਥਾਨਕ ਨਿਵਾਸੀਆਂ ਦਾ ਕਹਿਣਾ ਕਿ ਸੀਵਰੇਜ ਬੋਰਡ ਦੇ ਵੱਲੋਂ ਇੱਥੇ ਸੀਵਰੇਜ ਪਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਪਰ ਕਈ ਸਾਲ ਗੁਜ਼ਰ ਜਾਣ ਦੇ ਬਾਅਦ ਵੀ ਸੀਵਰੇਜ ਦਾ ਕੰਮ ਲਟਕਿਆ ਪਿਆ ਹੈ।
ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਸ਼ਹਿਰ ਦਾ ਕੋਈ ਵੀ ਅਜਿਹਾ ਕੋਨਾ ਨਹੀਂ ਬਚਿਆ ਜਿਥੇ ਇਨ੍ਹਾਂ ਨੇ ਖੁਦਾਈ ਨਹੀਂ ਕੀਤੀ ਹੋਵੇ। ਉਨ੍ਹਾਂ ਕਿਹਾ ਕਿ ਜੇ ਸ਼ਹਿਰ ਵਿੱਚ ਕੋਈ ਅਣਹੋਣੀ ਘਟਨਾ ਵਾਪਰ ਜਾਵੇ ਤਾਂ ਸ਼ਹਿਰ ਦੇ ਅੰਦਰ ਨਾ ਤਾਂ ਕੋਈ ਫ਼ਾਇਰ ਬ੍ਰਿਗੇਡ ਦੀ ਗੱਡੀ ਆ ਸਕਦੀ ਹੈ ਅਤੇ ਨਾ ਹੀ ਐਮਰਜੇਂਸੀ ਵਿੱਚ ਕੋਈ ਐਂਬੂਲੇਂਸ ਆ ਸਕਦੀ ਹੈ, ਜਿਸ ਕਾਰਨ ਲੋਕਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਾਰਨ ਲੋਕਾਂ ਦੇ ਵਪਾਰ ਤੱਕ ਠੱਪ ਹੋ ਚੁੱਕੇ ਹਨ ਕਿਉਂਕਿ ਆਸਪਾਸ ਦੇ ਪਿੰਡਾਂ ਦੇ ਲੋਕ ਖਰੀਦਦਾਰੀ ਕਰਨ ਲਈ ਸੀਵੇਰਜ ਕਾਰਨ ਸ਼ਹਿਰ ਵਿੱਚ ਨਹੀਂ ਆ ਰਹੇ। ਇਸ ਲਈ ਉਨ੍ਹਾਂ ਨੇ ਸਰਕਾਰ ਤੋਂ ਇਸ ਕੰਮ ਨੂੰ ਠੀਕ ਤਰੀਕੇ ਅਤੇ ਛੇਤੀ ਕਰਵਾਏ ਜਾਣ ਦੀ ਮੰਗ ਕੀਤੀ।
ਉਥੇ ਹੀ ਇੱਕ ਹੋਰ ਨਿਵਾਸੀ ਨੇ ਦੱਸਿਆ ਕਿ ਸੀਵਰੇਜ ਬੋਰਡ ਦੁਆਰਾ ਜੋ ਸ਼ਹਿਰ ਵਿੱਚ ਖੁਦਾਈ ਕੀਤੀ ਗਈ ਹੈ। ਉਸ ਦੇ ਨਾਲ ਬਹੁਤ ਹਾਦਸੇ ਵੀ ਹੋ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਛੇਤੀ ਸੀਵਰੇਜ ਦਾ ਕੰਮ ਨਾ ਕੀਤਾ ਤਾਂ ਉਹ ਮਰਨ ਵਰਤ ਉੱਤੇ ਬੈਠ ਜਾਣਗੇ।
ਉਥੇ ਹੀ ਇਸ ਸਬੰਧ ਵਿੱਚ ਸੀਵਰੇਜ ਬੋਰਡ ਦੇ ਐਸਡੀਓ ਗਗਨ ਗਰਗ ਨੇ ਕਿਹਾ ਕਿ ਉਨ੍ਹਾਂ ਦੀ ਨਿਯੁਕਤੀ ਇੱਥੇ 15 ਦਿਨ ਪਹਿਲਾ ਹੀ ਹੋਈ ਹੈ। ਉਨ੍ਹਾਂ ਨੇ ਪੂਰੇ ਕੰਮ ਦਾ ਜਾਇਜਾ ਲਿਆ ਸੀ ਜੋ-ਜੋ ਰਸਤੇ ਬੰਦ ਪਏ ਸਨ, ਉਨ੍ਹਾਂ ਨੂੰ ਖੁੱਲ੍ਹਵਾ ਦਿੱਤਾ ਗਿਆ ਹੈ। ਹੁਣ ਇੱਕ ਕੰਮ ਨੂੰ ਪਹਿਲਾਂ ਪੂਰਾ ਕਰਨ ਦੇ ਬਾਅਦ ਦੂਜੇ ਪਾਸੇ ਦਾ ਕੰਮ ਸ਼ੁਰੂ ਕਰਾਂਗੇ ਤਾਂਕਿ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।
ਇਹ ਵੀ ਪੜੋ: ਪਾਕਿਸਤਾਨ 'ਚ ਲਾਪਤਾ ਹੋਏ ਭਾਰਤੀ ਹਾਈ ਕਮਿਸ਼ਨ ਦੇ 2 ਅਧਿਕਾਰੀ
ਉਥੇ ਹੀ ਸੀਵਰੇਜ ਬੋਰਡ ਦੁਆਰਾ ਕੀਤੇ ਜਾ ਰਹੇ ਕੰਮਾਂ ਦਾ ਜਾਇਜਾ ਲੈਣ ਪਹੁੰਚੇ ਬੱਸੀ ਪਠਾਣਾ ਦੇ ਐਸਡੀਐਮ ਜਸਪ੍ਰੀਤ ਸਿੰਘ ਨੇ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਅਤੇ ਸੀਵਰੇਜ ਦੀ ਸਮੱਸਿਆ ਦਾ ਛੇਤੀ ਹੱਲ ਕਰਨ ਦਾ ਭਰੋਸਾ ਦਿੱਤਾ।